39.99 F
New York, US
February 5, 2025
PreetNama
ਖਾਸ-ਖਬਰਾਂ/Important News

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅੱਜ ਕਰਨਗੇ ਪਹਿਲੀ ਕੈਬਨਿਟ ਬੈਠਕ, ਜਾਣੋ ਕੀ ਹੈ ਇਸ ਮੀਟਿੰਗ ਦਾ ਏਜੰਡਾ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੀਰਵਾਰ ਨੂੰ ਕੈਬਨਿਟ ਦੀ ਪਹਿਲੀ ਬੈਠਕ ਕਰਨਗੇ। ਰਾਸ਼ਟਰਪਤੀ ਦੇ ਬੁਲਾਰੇ ਮੁਤਾਬਕ ਇਹ ਬੈਠਕ ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਅਮਰੀਕਾ ਤੇ ਅਮਰੀਕੀਆਂ ਦੀ ਮਦਦ ਲਈ ਚੁੱਕੇ ਗਏ ਕਦਮਾਂ ਨੂੰ ਲੈ ਕੇ ਹੋਵੇਗੀ। ਬੁਲਾਰੇ ਦੇ ਕਹਿਣਾ ਹੈ ਕਿ ਇਸ ਬੈਠਕ ’ਚ ਰਾਸ਼ਟਰਪਤੀ ਸਾਰੇ ਮੰਤਰੀਆਂ ਨਾਲ ਇਸ ਬਾਰੇ ’ਚ ਵਿਚਾਰ-ਚਰਚਾ ਕਰਨਗੇ ਕਿ ਇਸ ਨੂੰ ਕਿਸ ਤਰ੍ਹਾਂ ਅੱਗੇ ਵਧਾਇਆ ਜਾਵੇ। ਇਸ ਬੈਠਕ ’ਚ ਇਹ ਵੀ ਵਿਚਾਰ ਕੀਤਾ ਜਾਵੇਗਾ ਕਿ American Rescue Plan ਨੂੰ ਕੰਮ ਕਰਨ ਵਾਲੇ ਪਰਿਵਾਰਾਂ ਤਕ ਕਿਸ ਤਰ੍ਹਾਂ ਅੱਗੇ ਵਧਾਇਆ ਜਾਵੇ ਤੇ ਲਾਗੂ ਕੀਤਾ ਜਾਵੇ। ਇਸ ਤੋਂ ਇਲਾਵਾ ਇਸ ’ਚ ਇਸ ਨੂੰ ਲੈ ਕੇ ਜਾਣਕਾਰੀ ਵਧਾਉਣ ਤੇ ਸਾਂਝੀਆਂ ਕੋਸ਼ਿਸ਼ਾਂ ਦੇ ਤਹਿਤ ਇਸ ਨੂੰ ਹੋਰ ਵਧ ਮਦਦਗਾਰ ਬਣਾਉਣ ’ਤੇ ਵੀ ਵਿਚਾਰ ਕੀਤਾ ਜਾਵੇਗਾ।

ਇਸ ਬੈਠਕ ਦੇ ਕੁਝ ਹੋਰ ਅਹਿਮ ਬਿੰਦੂ ਵੀ ਹਨ। ਇਨ੍ਹਾਂ ’ਚੋਂ ਇਕ ਅਮਰੀਕਾ ’ਚ ਕੋਵਿਡ-19 ਮਹਾਮਾਰੀ ਕਾਰਨ ਖ਼ਤਮ ਹੋਏ ਰੁਜ਼ਗਾਰ ਨੂੰ ਦੋਬਾਰਾ ਸ਼ੁਰੂ ਕਰਨਾ। ਸਰਕਾਰ ਲਈ ਇਹ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਹੈ।

ਦੱਸਣਯੋਗ ਹੈ ਕਿ ਬਾਇਡਨ ਪ੍ਰਸ਼ਾਸਨ ਦੀ ਪੂਰੀ ਕੋਸ਼ਿਸ਼ ਇਸ ਗੱਲ ਨੂੰ ਲੈ ਕੇ ਹੈ ਕਿ ਦੇਸ਼ ’ਚ ਰੁਜ਼ਗਾਰ ਦੇ ਮੌਕਿਆਂ ਨੂੰ ਵਾਧਾ ਕੇ ਬੇਰੁਜ਼ਗਾਰੀ ਨੂੰ ਘੱਟ ਕੀਤਾ ਜਾ ਸਕੇਗਾ। White House ਦੇ ਪਿ੍ਰੰਸੀਪਲ ਡਿਪਟੀ ਪ੍ਰੈੱਸ ਸੈਕਟਰੀ ਕੇਰੀਨ ਜੀਨ ਪੀਅਰ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਕੋਰੋਨਾ ਮਹਾਮਾਰੀ ਦਾ ਅਮਰੀਕਾ ’ਤੇ ਕਾਫੀ ਜ਼ਬਰਦਸਤ ਅਸਰ ਪਿਆ ਹੈ ਤੇ ਉੱਥੇ ਹੀ ਲੱਖਾਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ। ਇਸ ਲੀ ਅਮਰੀਕਨ ਜੌਬ ਪਲਾਨ ਇਸ ਬੈਠਕ ਦਾ ਸਭ ਤੋਂ ਵੱਡਾ ਏਜੰਡਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਇਸ ਬੈਠਕ ’ਚ ਇਕ-ਦੂਜੇ ਤੋਂ ਦੂਰੀ ਬਣਾਉਣ ਦਾ ਨਿਯਮ Follow ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਅਮਰੀਕਾ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਵਧ ਇਨਫੈਕਟਿਡ ਦੇਸ਼ ਹੈ। ਉੱਥੇ ਹੀ ਹੁਣ ਕਰ ਕੋਰੋਨਾ ਇਨਫੈਕਟਿਡਾਂ ਦੇ 31,166,344 ਮਾਮਲੇ ਸਾਹਮਣੇ ਆ ਚੁੱਕੇ ਹਨ ਜਦ ਕਿਤ 565,256 ਮਰੀਜ਼ਾਂ ਦੀ ਹੁਣ ਤਕ ਮੌਤ ਵੀ ਹੋ ਚੁੱਕੀ ਹੈ। ਦੇਸ਼ ’ਚ ਹੁਣ ਤਕ ਇਸ ਮਹਾਮਾਰੀ ਤੋਂ ਕਰੀਬ 23,673,462 ਮਰੀਜ਼ ਠੀਕ ਹੋਏ ਹਨ ਤੇ ਇੱਥੇ ਐਕਟਿਵ ਕੇਸ 6,927,626 ਹਨ ਜਿਨ੍ਹਾਂ ’ਚੋਂ ਗੰਭੀਰ ਮਰੀਜਾਂ ਦੀ ਗਿਣਤੀ 8,759 ਹੈ।

Related posts

Russia Ukraine war : ਰੂਸ-ਯੂਕਰੇਨ ਯੁੱਧ ਦੀ ਜੜ੍ਹ ਕਿੱਥੇ ਹੈ? ਰੂਸ ਦੇ ਰਾਸ਼ਟਰਪਤੀ ਪੁਤਿਨ ਨਾਟੋ ‘ਤੇ ਕਿਉਂ ਗੁੱਸੇ ਹਨ – ਜਾਣੋ ਪੂਰਾ ਮਾਮਲਾ

On Punjab

ਬ੍ਰਿਟੇਨ ਨੂੰ ਪੰਜ ਸਤੰਬਰ ਨੂੰ ਮਿਲ ਜਾਵੇਗਾ ਨਵਾਂ ਪ੍ਰਧਾਨ ਮੰਤਰੀ, ਚੋਣ ਕਰਵਾਉਣ ਵਾਲੀ ਕੰਜ਼ਰਵੇਟਿਵ ਪਾਰਟੀ ਦੀ ਕਮੇਟੀ ਨੇ ਕੀਤਾ ਸਮਾਂ ਸਾਰਣੀ ਤੇ ਨਿਯਮਾਂ ਦਾ ਐਲਾਨ

On Punjab

ਚੰਡੀਗੜ੍ਹ ਗਰਨੇਡ ਧਮਾਕਾ: ਸ਼ੱਕੀਆਂ ਦੀ ਸੂਚਨਾ ਦੇਣ ’ਤੇ 2 ਲੱਖ ਰੁਪਏ ਦਾ ਇਨਾਮ ਐਲਾਨਿਆ

On Punjab