ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਦੋ ਕੁੱਤਿਆਂ ’ਚੋਂ ਇਕ ਕੁੱਤੇ Champ ਦਾ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ। German shepherd ਨਸਲ ਦਾ ਇਹ ਕੁੱਤਾ 13 ਸਾਲ ਤੋਂ ਬਾਇਡਨ ਪਰਿਵਾਰ ਨਾਲ ਸੀ। ਸਾਲ 2008 ’ਚ ਉਪ-ਰਾਸ਼ਟਰਪਤੀ ਬਣਨ ’ਤੇ ਬਾਇਡਨ ਦੀ ਪਤਨੀ ਨੇ ਉਨ੍ਹਾਂ ਨੂੰ ਤੋਹਫੇ ’ਚ ਦਿੱਤਾ ਸੀ। champ ਦੇ ਜਾਣ ਤੋਂ ਬਾਅਦ ਹੁਣ ਵ੍ਹਾਈਟ ਹਾਊਸ ’ਚ ਮੇਜਰ ਇਕੱਲਾ ਰਹਿ ਗਿਆ ਹੈ।
ਰਾਸ਼ਟਰਪਤੀ ਬਾਇਡਨ ਨੇ Champ ਦੀ ਮੌਤ ਦਾ ਐਲਾਨ ਕੀਤਾ। ਬਾਇਡਨ ਨੇ ਟਵੀਟ ਕਰ ਕੇ ਕਿਹਾ, ‘ਸਾਡੇ ਪਿਆਰੇ German shepherd, champ ਦਾ ਘਰ ’ਚ ਸ਼ਾਂਤੀ ਨਾਲ ਦੇਹਾਂਤ ਹੋ ਗਿਆ। 13 ਸਾਲਾਂ ਤੋਂ ਉਹ ਸਾਡੇ ਨਾਲ ਰਹਿ ਰਿਹਾ ਸੀ ਤੇ ਪੂਰਾ ਬਾਇਡਨ ਪਰਿਵਾਰ ਉਸ ਨੂੰ ਬਹੁਤ ਪਿਆਰ ਕਰਦਾ ਸੀ। ਸਾਡੀ ਖੁਸ਼ੀ ਦੇ ਸ਼ਾਨਦਾਰ ਪਲਾਂ ਤੇ ਦੁੱਖ ਦੇ ਦਿਨ ’ਚ ਉਹ ਸਾਡੇ ਨਾਲ ਸੀ।’