PreetNama
ਖਾਸ-ਖਬਰਾਂ/Important News

ਅਮਰੀਕੀ ਰਾਸ਼ਟਰਪਤੀ ਟਰੰਪ ਦਾ ਪੁੱਤਰ ਬੇਰਨ ਟਰੰਪ ਵੀ ਕੋਵਿਡ-19 ਪਾਜ਼ੇਟਿਵ

ਅਮਰੀਕਾ ਦੇ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਪਿੱਛੋਂ ਨੌਜਵਾਨ ਪੁੱਤਰ ਬੇਰਨ ਟਰੰਪ ਵੀ ਕੋਵਿਡ-19 ਪਾਜ਼ੇਟਿਵ ਹੋ ਗਏ ਹਨ। ਇਹ ਜਾਣਕਾਰੀ ਮੇਲਾਨੀਆ ਨੇ ਹੀ ਵ੍ਹਾਈਟ ਹਾਊਸ ਦੀ ਇਕ ਵੈੱਬਸਾਈਟ ‘ਤੇ ਲਿਖੇ ਬਲਾਗ ਵਿਚ ਦਿੱਤੀ ਹੈ। ਮੇਲਾਨੀਆ ਨੇ ਬਲਾਗ ‘ਚ ਲਿਖਿਆ ਹੈ ਕਿ ਉਨ੍ਹਾਂ ‘ਚ ਅਤੇ ਪਤੀ ਟਰੰਪ ‘ਚ ਕੋਰੋਨਾ ਇਨਫੈਕਸ਼ਨ ਦੇ ਹਲਕੇ ਲੱਛਣ ਸਨ ਪ੍ਰੰਤੂ ਉਨ੍ਹਾਂ ਦੇ ਪੁੱਤਰ ਬੇਰਨ ਨਾਲ ਅਜਿਹਾ ਕੁਝ ਵੀ ਨਹੀਂ ਹੈ। ਮੇਲਾਨੀਆ ਨੇ ਕਿਹਾ ਕਿ ਇਹ ਚੰਗਾ ਹੀ ਹੋਇਆ ਕਿ ਉਹ ਤਿੰਨੋਂ ਇਕੱਠੇ ਹੀ ਇਨਫੈਕਟਿਡ ਹੋ ਗਏ। ਇਸ ਕਾਰਨ ਉਹ ਇਕ ਦੂਜੇ ਦੀ ਦੇਖਭਾਲ ਠੀਕ ਤਰ੍ਹਾਂ ਕਰ ਸਕੇ।

ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਟਰੰਪ ਇਕ ਅਕਤੂਬਰ ਨੂੰ ਕੋਰੋਨਾ ਪਾਜ਼ੇਟਿਵ ਹੋ ਗਏ ਸਨ। ਉਨ੍ਹਾਂ ਨੂੰ ਕੁਝ ਦਿਨਾਂ ਲਈ ਫ਼ੌਜ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਹੁਣ ਟਰੰਪ ਅਤੇ ਮੇਲਾਨੀਆ ਪੂਰੀ ਤਰ੍ਹਾਂ ਸਿਹਤਮੰਦ ਹਨ। ਟਰੰਪ ਨੇ ਆਪਣਾ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ ਜਦਕਿ ਮੇਲਾਨੀਆ ਅਤੇ ਬੇਰਨ ਵ੍ਹਾਈਟ ਹਾਊਸ ਵਿਚ ਹੀ ਆਰਾਮ ਕਰ ਰਹੇ ਹਨ।

ਮੇਲਾਨੀਆ ਨੇ ਆਪਣੇ ਇਕ ਅਨੁਭਵ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਉਨ੍ਹਾਂ ਨੂੰ ਇਨਫੈਕਸ਼ਨ ਦੌਰਾਨ ਸਰੀਰ ਵਿਚ ਦਰਦ, ਖਾਂਸੀ ਅਤੇ ਸਿਰਦਰਦ ਦੀ ਸ਼ਿਕਾਇਤ ਰਹੀ। ਉਨ੍ਹਾਂ ਨੂੰ ਪੂਰਾ ਸਮਾਂ ਥਕਾਨ ਵੀ ਮਹਿਸੂਸ ਹੋਈ। ਬਿਮਾਰੀ ਨਾਲ ਲੜਨ ਲਈ ਉਨ੍ਹਾਂ ਨੇ ਦਵਾਈ ਦੀ ਥਾਂ ਪ੍ਰਕ੍ਰਿਤਕ ਤਰੀਕਿਆਂ ਨੂੰ ਅਪਣਾਉਂਦੇ ਹੋਏ ਚੰਗਾ ਖਾਣਾ ਅਤੇ ਵਿਟਾਮਿਨ ਲਏ। ਪ੍ਰਥਮ ਮਹਿਲਾ ਨੇ ਆਪਣੇ ਡਾਕਟਰ ਅਤੇ ਦੇਖਭਾਲ ਕਰਨ ਵਾਲਿਆਂ ਦਾ ਧੰਨਵਾਦ ਕੀਤਾ। ਪ੍ਰਥਮ ਮਹਿਲਾ ਨੇ ਸਾਰੇ ਨਾਗਰਿਕਾਂ ਨੂੰ ਇਸ ਬਿਮਾਰੀ ਨਾਲ ਲੜਨ ਲਈ ਪ੍ਰਰੋਤਸਾਹਿਤ ਕਰਦੇ ਹੋਏ ਕਿਹਾ ਕਿ ਉਹ ਕੋਵਿਡ ਤੋਂ ਡਰਨ ਨਹੀਂ ਸਗੋਂ ਸੰਤੁਲਿਤ ਭੋਜਨ, ਤਾਜ਼ੀ ਹਵਾ ਅਤੇ ਵਿਟਾਮਿਨ ਲੈਂਦੇ ਹੋਏ ਮੁਕਾਬਲਾ ਕਰਨ।

Related posts

ISRO ਨਾਲ UAE ਦੇ ਪਹਿਲੇ ਪੁਲਾੜ ਯਾਤਰੀ ਨੇ ਵੀ ਸਪੇਸ ਤੋਂ ਭੇਜੀਆਂ ਖ਼ੂਬਸੂਰਤ ਤਸਵੀਰਾਂ

On Punjab

America-China War: ਚੀਨ ਦੀ ਅਮਰੀਕਾ ਨੂੰ ਸਿੱਧੀ ਚੁਣੌਤੀ, ਕਿਹਾ- ਯੁੱਧ ਹੋਇਆ ਤਾਂ ਹਾਰ ਜਾਓਗੇ

On Punjab

India Bangladesh On Flood : ਬੰਗਲਾਦੇਸ਼ ਨੇ ਹੜ੍ਹਾਂ ਨਾਲ ਨਜਿੱਠਣ ਲਈ ਤਿਆਰੀਆਂ ਕੀਤੀਆਂ ਤੇਜ਼, ਭਾਰਤ ਤੋਂ ਮੰਗੀ ਮਦਦ

On Punjab