ਜੋਅ ਬਾਈਡਨ ਅਮਰੀਕਾ ਦੇ 46 ਰਾਸ਼ਟਰਪਤੀ ਦੇ ਤੌਰ ’ਤੇ ਸਹੁੰ ਚੁੱਕਣ ਦਾ ਸਮਾਂ ਆ ਗਿਆ ਹੈ। ਅਮਰੀਕੀ ਰਾਸ਼ਟਰਪਤੀ ਨੂੰ ਦੇਸ਼ ਦੇ ਚੀਫ਼ ਜਸਟਿਸ ਸਹੁੰ ਚੁਕਾਉਂਦੇ ਹਨ। ਇਸ ਦੌਰਾਨ ਆਪਣੇ ਹੱਥਾਂ ’ਚ ਬਾਈਬਲ ਰੱਖਣ ਦੀ ਪ੍ਰਥਾ ਦੇਸ਼ ਦੀ ਪਹਿਲੀ ਮਹਿਲਾ ਲੇਡੀ ਬਰਡ ਜਾਨਸਨ ਤੋਂ ਸ਼ੁਰੂ ਹੋਈ ਸੀ। ਉਨ੍ਹਾਂ ਨੇ ਜਾਨਸਨ ਵੱਲੋਂ ਸਹੰੁ ਲੈਂਦੇ ਸਮੇਂ ਬਾਈਬਲ ਹੱਥ ’ਚ ਚੁੱਕੀ ਸੀ। ਇਸ ਤੋਂ ਬਾਅਦ ਹੀ ਇਹ ਪਰੰਪਰਾ ਸ਼ੁਰੂ ਹੋ ਗਈ। ਡੋਨਾਲਡ ਟਰੰਪ ਦੇ ਸਹੁੰ ਚੁੱਕਦੇ ਸਮੇਂ ਇਸ ਭੂਮਿਕਾ ’ਚ ਮਲੇਨੀਆ ਟਰੰਪ ਦਿਖਾਈ ਦਿੱਤੀ ਸੀ। ਹਾਲਾਂਕਿ ਇਸ ਨੂੰ ਕੋਈ ਵੀ ਕਾਨੂੰਨੀ ਮਾਨਤਾ ਨਹੀਂ ਮਿਲੀ ਹੈ। ਅਮਰੀਕੀ ਰਾਸ਼ਟਰਪਤੀ ਨੂੰ ਦੇਸ਼ ਦੇ ਸੁਪਰੀਮ ਕੋਰਟ ਚੀਫ਼ ਜਸਟਿਸ ਸਹੁੰ ਦਿਵਾਉਂਦੇ ਹਨ। ਸਹੰੁ ਦੇ ਅੰਤ ’ਚ ਕਿਹਾ ਜਾਂਦਾ ਹੈ ਕਿ ਭਗਵਾਨ ਇਸ ਜ਼ਿੰਮੇਵਾਰੀ ਨੂੰ ਨਿਭਾਉਣ ’ਚ ਉਨ੍ਹਾਂ ਦੀ ਮਦਦ ਕਰੋ।
ਤੁਹਾਨੂੰ ਇੱਥੇ ਅਮਰੀਕੀ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਨਾਲ ਜੁੜੇ ਕੁਝ ਦਿਲਚਸਪ ਪਹਿਲੂਆਂ ਬਾਰੇ ਵੀ ਇੱਥੇ ਦੱਸਣਾ ਜ਼ਰੂਰੀ ਹੋ ਜਾਂਦਾ ਹੈ। ਕਿਉਂਕਿ ਅਮਰੀਕੀ ਸੰਵਿਧਾਨ ’ਚ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਦੀ ਮਿਤੀ ਸਪੱਸ਼ਟ ਕੀਤੀ ਗਈ ਪਰ ਇਸ ਤੋਂ ਬਾਅਦ ਵੀ ਕਈ ਵਾਰ ਵੱਖ-ਵੱਖ ਤਾਰੀਕਾਂ ’ਤੇ ਇਹ ਸਮਾਗਮ ਕਰਵਾਇਆ ਜਾਂਦਾ ਹੈ। ਜਿਵੇਂ-1937 ਤੋਂ ਪਹਿਲਾਂ ਤਕ ਇਹ ਸਹੁੰ ਚੁੱਕ ਸਮਾਗਮ 5 ਮਾਰਚ ਨੂੰ ਕਰਵਾਇਆ ਜਾਂਦਾ ਸੀ। ਉਧਰ ਜਾਰਜ ਵਾਸ਼ਿੰਗਟਨ ਨੇ 30 ਅਪੈ੍ਰਲ 1789 ਨੂੰ ਇਸ ਅਹੁਦੇ ਦੀ ਸਹੁੰ ਲਈ ਸੀ। ਉਧਰ ਦੂਜੇ ਪਾਸੇ ਜਦੋਂ ਉਹ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਨੇ 4 ਮਾਰਚ 1793 ਨੂੰ ਅਹੁਦੇ ਤੋਂ ਗੋਪਨੀਅਤਾ ਦੀ ਸਹੁੰ ਚੁੱਕੀ ਸੀ। ਜੇਮਸ ਮੋਨਰੋ ਨੇ ਵੀ 5 ਮਾਰਚ ਨੂੰ ਹੀ ਸਹੁੰ ਚੁੱਕੀ ਸੀ। ਸੰਵਿਧਾਨ ਦੇ 20ਵੇਂ ਸੋਧ ਤੋਂ ਬਾਅਦ ਰਾਸ਼ਟਰਪਤੀ ਦੇ ਸਹੁੰ ਲੈਣ ਦੀ ਤਾਰੀਕ ਨੂੰ 20 ਜਨਵਰੀ ਤੈਅ ਕਰ ਦਿੱਤੀ ਗਈ ਸੀ। ਇਸ ਤਹਿਤ ਸਭ ਤੋਂ ਪਹਿਲਾਂ 1937 ’ਚ ਫ੍ਰੇਂਕਲੀਨ ਰੂਜ਼ਵੇਲਟ ਨੇ ਸਹੁੰ ਚੁੱਕੀ ਸੀ।
ਜ਼ਿਕਰਯੋਗ ਹੈ ਕਿ ਅਮਰੀਕਾ ’ਚ ਰਾਸ਼ਟਰਪਤੀ ਦਾ ਅਹੁਦਾ ਕਿਸੇ ਵੀ ਸੂਰਤ ’ਚ ਖਾਲੀ ਹੋਣ ’ਤੇ ਹੋਰ ਕਈ ਦੇਸ਼ਾਂ ਦੀ ਤਰ੍ਹਾਂ ਕਾਰਜਕਾਲ ਖ਼ਤਮ ਹੋਣ ਤੋਂ ਪਹਿਲਾਂ ਚੋਣਾਂ ਨਹੀਂ ਕਰਵਾਈਆਂ ਜਾਂਦੀਆਂ। ਇੱਥੇ ਅਹੁਦਾ ਖਾਲੀ ਹੁੰਦੇ ਹੀ ਸੱਤਾ ਦੀ ਬਾਗਡੋਰ ਉਪਰਾਸ਼ਟਰਪਤੀ ਦੇ ਹੱਥਾਂ ’ਚ ਆ ਜਾਂਦੀ ਹੈ ਤੇ ਉਹ ਦੇਸ਼ ਦੇ ਨਵੇਂ ਉਪਰਾਸ਼ਟਰਪਤੀ ਦੇ ਤੌਰ ’ਤੇ ਸਹੁੰ ਲੈਂਦਾ ਹੈ। ਇੱਥੋ ਤਕ ਸਹੁੰ ਤੋਂ ਬਾਅਦ ਸਭ ਤੋਂ ਲੰਬੀ ਸਪੀਚ ਦੇਣ ਦੀ ਗੱਲ ਹੈ ਇਹ ਕਾਰਨਾਮਾ ਵਿਲੀਅਮ ਹੈਨਰੀ ਹੈਰੀਸਨ ਦੇ ਨਾਂ ਹੈ। ਉਨ੍ਹਾਂ ਨੇ ਲਗਪਗ ਪੌਣੇ ਦੋ ਘੰਟਿਆਂ ਦੀ ਸਪੀਚ ਦਿੱਤੀ ਸੀ ਜਦੋਂਕਿ ਸਭ ਤੋਂ ਛੋਟੀ ਸਪੀਚ ਦੇਣ ਦਾ ਸਿਹਰਾ ਜਾਰਜ ਵਾਸ਼ਿੰਗਟਨ ਨੂੰ ਜਾਂਦਾ ਹੈ।
ਅੱਜ ਸਹੰੁ ਚੁੱਕ ਸਮਾਗਮ ਤੋਂ ਬਾਅਦ ਜੋ ਬਾਇਡਨ ਦੇ ਆਧਿਕਾਰਤ ਰਿਹਾਇਸ਼ ਦਾ ਵੀ ਪਤਾ ਬਦਲ ਕੇ ਵ੍ਹਾਈਟ ਹਾਊਸ ਹੋ ਜਾਵੇਗਾ।