57.96 F
New York, US
April 24, 2025
PreetNama
ਖਾਸ-ਖਬਰਾਂ/Important News

ਅਮਰੀਕੀ ਰਾਸ਼ਟਰਪਤੀ Joe Biden ਦਾ ਪੁੱਤਰ ਮੁੜ ਸੁਰਖੀਆਂ ‘ਚ, ਪਿਤਾ ਦੇ ਖਾਤੇ ‘ਚੋਂ Call Girl ਨੂੰ ਕੀਤੀ 18 ਲੱਖ ਦੀ ਪੇਮੈਂਟ

America President, Joe Biden son : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ (Joe Biden) ਦੇ ਬੇਟੇ ਹੰਟਰ ਬਾਇਡਨ (Hunter Biden) ਮੁੜ ਸੁਰਖੀਆਂ ‘ਚ ਹਨ। ਹੰਟਰ ਬਾਇਡਨ ਦੀ ਇਕ ਗ਼ਲਤੀ ਨੇ ਹੁਣ ਅਮਰੀਕੀ ਰਾਸ਼ਟਰਪਤੀ (American President) ਤੇ ਆਪਣੇ ਪਿਤਾ ਜੋਅ ਬਾਇਡਨ ਨੂੰ ਮੁਸੀਬਤ ‘ਚ ਪਾ ਦਿੱਤਾ ਹੈ। ਹਾਲ ਹੀ ‘ਚ ਕੁਝ ਵਿਦੇਸ਼ੀ ਮੀਡੀਆ ਰਿਪੋਰਟਸ ‘ਚ ਖੁਲਾਸਾ ਕੀਤਾ ਗਿਆ ਹੈ ਕਿ ਜੋਅ ਬਾਇਡਨ ਦੇ ਪੁੱਤਰ ਹੰਟਰ ਬਾਇਡਨ ਨੇ ਗ਼ਲਤੀ ਨਾਲ ਇਕ ਰੂਸੀ ਵੇਸਵਾ (Russian Prostitute) ਨੂੰ ਆਪਣੇ ਪਿਤਾ ਜੋਅ ਬਾਇਡਨ ਦੇ ਬੈਂਕ ਖਾਤੇ ‘ਚੋਂ 25 ਹਜ਼ਾਰ ਡਾਲਰ ਯਾਨੀ 18 ਲੱਖ 55 ਹਜ਼ਾਰ ਰੁਪਏ ਦੀ ਵੱਡੀ ਰਕਮ ਦਾ ਭੁਗਤਾਨ ਕੀਤਾ ਸੀ।

ਨਿਊਯਾਰਕ ਦੀ ਰਿਪੋਰਟ ‘ਚ ਖੁਲਾਸਾ

ਹਾਲ ਹੀ ‘ਚ ਨਿਊਯਾਰਕ ਪੋਸਟ (NewYork Post) ਦੀ ਇਕ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਮਈ 2018 ‘ਚ ਹੰਟਰ ਬਾਇਡਨ ਨੇ ਰੂਸ ਦੀ Emerald Fantasy Girls ਏਜੰਸੀ ਤੋਂ ਯਾਨਾ ਨਾਂ ਦੀ ਵੇਸਵਾ ਨੂੰ ਸਰਵਿਸ ਲਈ ਬੁਲਾਇਆ ਸੀ। ਉਦੋਂ ਹੰਟਰ ਨੇ ਯਾਨਾ ਨੂੰ ਮੈਸੇਜ ਭੇਜ ਕੇ ਇਹ ਪੁੱਛਿਆ ਸੀ ਕਿ ਉਹ Chateau Marmount ਨਾਂ ਦੇ ਹੋਟਲ ‘ਚ ਹੈ ਤੇ ਕੀ ਉਹ ਹੁਣ ਉਪਲਬਧ ਹੈ। ਉਦੋਂ ਯਾਨਾ ਹੋਟਲ ਪੁੱਜੀ ਤੇ ਦੋਵਾਂ ਨੇ ਸਰੀਰਕ ਸਬੰਧ ਬਣਾਏ ਸਨ। ਇਸ ਦੌਰਾਨ ਹੰਟਰ ਬਾਇਡਨ ਨੇ ਵੋਦਕਾ ਵੀ ਪੀਤੀ ਸੀ ਤੇ ਯਾਨਾ ਨਾਲ ਪੋਰਨ ਵੀਡੀਓ ਵੀ ਦੇਖੀ ਸੀ। ਇਸ ਕਾਲ ਗਰਲ ਨੂੰ ਪੇਮੈਂਟ ਹੰਟਰ ਨੇ ਆਪਣੇ ਪਿਤਾ ਜੋਅ ਬਾਇਡਨ ਦੇ ਖਾਤੇ ‘ਚੋਂ ਕੀਤੀ ਸੀ।

ਇੰਝ ਹੋਇਆ ਖੁਲਾਸਾ

ਇਸ ਪੂਰੇ ਮਾਮਲੇ ਦਾ ਖੁਲਾਸਾ ਹੰਟਰ ਬਾਇਡਨ ਦੇ ਲੈਪਟਾਪ ਤੋਂ ਹੀ ਹੋਇਆ ਹੈ। ਅਸਲ ਵਿਚ ਯਾਨਾ ਦੇ ਸਾਰੇ ਮੈਸੇਜਿਸ, ਤਸਵੀਰਾਂ ਹੰਟਰ ਬਾਇਡਨ ਦੇ ਲੈਪਟਾਪ ‘ਚ ਸੇਵ ਸਨ। ਹੰਟਰ ਆਪਣੇ ਲੈਪਟਾਪ ਨੂੰ ਕਿਸੇ ਡਾਇਰੀ ਵਾਂਗ ਹੀ ਰੱਖਦੇ ਸਨ, ਜਿਸ ਵਿਚ ਉਹ ਹਰ ਈ-ਮੇਲ ਤੇ ਮੈਸੇਜ ‘ਚ ਹੋਈ ਗੱਲਬਾਤ, ਫਾਇਨਾਂਸ਼ੀਅਲ ਰਿਕਾਰਡ ਵਗੈਰਾ ਹਮੇਸ਼ਾ ਸੇਵ ਰੱਖਦੇ ਸਨ। ਹੰਟਰ ਆਪਣਾ ਲੈਪਟਾਪ ਡੈਲਵੇਅਰ ਰਿਪੇਅਰ ਸ਼ਾਪ ‘ਤੇ ਭੁੱਲ ਗਏ ਸਨ ਤੇ ਇਸ ਤਰ੍ਹਾਂ ਇਹ ਅਮਰੀਕੀ ਜਾਂਚ ਏਜੰਸੀ FBI ਦੇ ਹੱਥ ਲੱਗ ਗਿਆ ਤੇ ਏਨਾ ਵੱਡ ਰਾਜ਼ ਖੁੱਲ੍ਹ ਗਿਆ।

ਹੰਟਰ ਨੇ ਖਾਲੀ ਕਰ ਦਿੱਤਾ ਸੀ ਬੈਂਕ ਖਾਤਾ

 

ਜਾਂਚ ਵਿਚ ਇਹ ਵੀ ਪਤਾ ਚੱਲਿਆ ਹੈ ਕਿ ਹੰਟਰ ਬਾਇਡਨ ਨੇ ਕਈ ਵਾਰ ਆਨਲਾਈਨ ਪੈਸੇ ਟਰਾਂਸਫਰ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਸਫਲ ਨਹੀਂ ਹੋ ਪਾ ਰਹੇ ਸਨ। ਲੈਪਟਾਪ ‘ਚ Save ਰਸੀਦਾਂ ਤੋਂ ਪਤਾ ਲਗਦਾ ਹੈ ਕਿ ਜੋ ਟ੍ਰਾਂਜ਼ੈਕਸ਼ਨ ਫੇਲ੍ਹ ਹੋਏ ਸਨ, ਉਹ ਅਸ ਵਿਚ ਹੋ ਚੁੱਕੇ ਸਨ ਤੇ ਪੈਸਾ ਟਰਾਂਸਫਰ ਹੋ ਚੁੱਕਾ ਸੀ। ਪਹਿਲਾ 8000 ਡਾਲਰ, ਇਸ ਤੋਂ ਬਾਅਦ 2000 ਡਾਲਰ, ਫਿਰ 3500 ਡਾਲਰ, ਇਕ ਵਾਰ ਫਿਰ 8000 ਡਾਲਰ ਤੇ ਆਖਿਰ ‘ਚ 3500 ਡਾਲਰ।

 

ਇਸ ਤਰ੍ਹਾਂ ਸਿਰਫ਼ 1 ਘੰਟੇ ਦੇ ਅੰਦਰ 25000 ਡਾਲਰ ਹੰਟਰ ਦੇ ਅਕਾਊਂਟ ਤੋਂ ਟਰਾਂਸਫਰ ਹੋ ਚੁੱਕੇ ਸਨ। ਬਾਅਦ ਵਿਚ ਕਾਲ ਗਰਲ ਯਾਨਾ ਨੇ ਵੀ ਮੈਸੇਜ ਕਰ ਕੇ ਲਿਖਿਆ ਸੀ ਕਿ ਮੇਰੇ ਅਕਾਊਂਟ ‘ਚ ਕਈ ਵਾਰ ਪੈਸੇ ਆਏ ਹਨ। ਬੀਤੀ ਰਾਤ ਤੋਂ ਹੁਣ ਤਕ 19500 ਡਾਲਰ ਆ ਚੁੱਕੇ ਹਨ। ਜੇਕਰ ਮਿਲਣਾ ਚਾਹੋ ਤਾਂ ਮਿਲ ਲਓ ਮੈਂ ਤੁਹਾਨੂੰ ਪੈਸੇ ਮੋਰ ਦਿਆਂਗੀ। ਚੰਗਾ ਹੋਵੇਗਾ ਕਿ ਤੁਸੀਂ ਮੈਨੂੰ ਆਪਣੇ ਨਿੱਜੀ ਨੰਬਰ ‘ਤੇ ਕਾਲ ਕਰੋ। ਇਸ ਤੋਂ ਬਾਅਦ ਯਾਨਾ ਦਾ ਨੰਬਰ ਬੰਦ ਹੋ ਗਿਆ ਤੇ Emerald Fantasy Girls ਏਜੰਸੀ ਵੀ ਬੰਦ ਹੋ ਚੁੱਕੀ ਹੈ।

Related posts

16 ਜਨਵਰੀ ਨੂੰ ਦੂਸਰੀ ਪੁਲਾੜ ਯਾਤਰਾ ਲਈ ਰਵਾਨਾ ਹੋਈ ਸੀ ਕਲਪਨਾ…

On Punjab

ਬੰਗਲਾਦੇਸ਼: ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੀ ਚਿਤਾਵਨੀ ਮਗਰੋਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਵੱਲੋਂ ਅਸਤੀਫ਼ਾ ਦੇਣ ਦਾ ਫੈਸਲਾ

On Punjab

ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਸੁਨੇਹਾ ਦੇਣ ਲਈ ਡੀ.ਸੀ. ਅਤੇ ਐਸ.ਐਸ.ਪੀ. ਦੀ ਅਗਵਾਈ ਵਿੱਚ ਫਲੈਗ ਮਾਰਚ

On Punjab