ਅਮਰੀਕਾ ’ਚ ਅਗਲੇ ਸਾਲ ਹੋਣ ਵਾਲੀ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਜੋਅ ਬਾਇਡਨ ਦੀਆਂ ਮੁਸ਼ਕਲਾਂ ਵਧਦੀਆਂ ਦਿਸ ਰਹੀਆਂ ਹਨ। ਰਾਸ਼ਟਰਪਤੀ ਦੇ ਪੁੱਤਰ ਹੰਟਰ ਖ਼ਿਲਾਫ਼ ਨਾਜਾਇਜ਼ ਤੌਰ ’ਤੇ ਬੰਦੂਕ ਰੱਖਣ ਦੇ ਦੋਸ਼ ’ਚ ਵੀਰਵਾਰ ਨੂੰ ਮੁਕੱਦਮਾ ਸ਼ੁਰੂ ਹੋ ਗਿਆ। ਇਹ ਪਹਿਲਾ ਮੌਕਾ ਹੈ ਜਦੋਂ ਅਮਰੀਕਾ ਦੇ ਕਿਸੇ ਮੌਜੂਦਾ ਰਾਸ਼ਟਰਪਤੀ ਦੇ ਪੁੱਤਰ ਖ਼ਿਲਾਫ਼ ਅਪਰਾਧਕ ਮੁਕੱਦਮਾ ਦਰਜ ਕੀਤਾ ਗਿਆ ਹੈ।
53 ਸਾਲਾ ਹੰਟਰ ਬਾਇਡਨ ਖ਼ਿਲਾਫ਼ ਵੀਰਵਾਰ ਨੂੰ ਡੇਲਾਵੇਅਰ ਦੀ ਅਮਰੀਕੀ ਜ਼ਿਲ੍ਹਾ ਅਦਾਲਤ ’ਚ ਦਾਇਰ ਮੁਕੱਦਮੇ ਮੁਤਾਬਕ, ਉਨ੍ਹਾਂ ’ਤੇ ਅਕਤੂਬਰ, 2018 ’ਚ ਕੋਲਟ ਕੋਬਰਾ ਹੈਂਡਗਨ ਖ਼ਰੀਦਣ ਸਮੇਂ ਝੂਠ ਬੋਲਣ ਦਾ ਦੋਸ਼ ਹੈ। ਹੰਟਰ ’ਤੇ ਇਸ ਨਾਲ ਸਬੰਧਤ ਤਿੰਨ ਮਾਮਲੇ ਦਰਜ ਕੀਤੇ ਗਏ ਹਨ। ਦੋਸ਼ ਹੈ ਕਿ ਹੰਟਰ ਨੇ ਬੰਦੂਕ ਖ਼ਰੀਦਣ ਸਮੇਂ ਆਪਣੀ ਨਸ਼ੇ ਦੀ ਆਦਤ ਬਾਰੇ ਝੂਠ ਬੋਲਿਆ। ਜੇਕਰ ਸੱਚ ਬੋਲਦੇ ਤਾਂ ਕਾਨੂੰਨ ਤਹਿਤ ਬੰਦੂਕ ਰੱਖਣ ’ਤੇ ਪਾਬੰਦੀ ਲੱਗ ਜਾਂਦੀ। ਸਪੈਸ਼ਲ ਕੌਂਸਲ ਡੇਵਿਡ ਵੀਸ ਨੇ ਸੰਕੇਤ ਦਿੱਤੇ ਹਨ ਕਿ ਹੰਟਰ ਤੇ ਕੈਲੀਫੋਰਨੀਆ ਜਾਂ ਵਾਸ਼ਿੰਗਟਨ ’ਚ ਸਮੇਂ ਸਿਰ ਟੈਕਸ ਦਾ ਭੁਗਤਾਨ ਕਰਨ ’ਤੇ ਮੁਕੱਦਮਾ ਦਰਜ ਕੀਤਾ ਜਾ ਸਕਦਾ ਹੈ। ਇਸ ਸਬੰਧੀ ਜਾਂਚ ਚੱਲ ਰਹੀ ਹੈ। ਕੁਝ ਕਾਨੂੰਨੀ ਮਾਹਰਾਂ ਨੇ ਕਿਹਾ ਹੈ ਕਿ ਹੰਟਰ ’ਤੇ ਲੱਗੇ ਹਥਿਆਰਾਂ ਨਾਲ ਸਬੰਧਤ ਦੋਸ਼ਾਂ ਨੂੰ ਸੰਵਿਧਾਨਕ ਤੌਰ ’ਤੇ ਚੁਣੌਤੀ ਦਿੱਤੀ ਜਾ ਸਕਦੀ ਹੈ