ਵਾਸ਼ਿੰਗਟਨ: ਅਮਰੀਕਾ ‘ਚ ਨਵੰਬਰ ਮਹੀਨੇ ਰਾਸ਼ਟਰਪਤੀ ਅਹੁਦੇ ਲਈ ਚੋਣ ਹੋਣ ਜਾ ਰਹੀ ਹੈ। ਅਜਿਹੇ ‘ਚ ਡੈਮੋਕ੍ਰੇਟਿਕ ਪਾਰਟੀ ਦੇ ਸੰਭਾਵੀ ਉਮੀਦਵਾਰ ਜੋਅ ਬਿਡੇਨ ਨੇ ਟਰੰਪ ਬਾਰੇ ਵੱਡਾ ਬਿਆਨ ਦਿੱਤਾ ਹੈ। ਜੋਅ ਬਿਡੇਨ ਨੇ ਕਿਹਾ ਡੌਨਲਡ ਟਰੰਪ ਦੇਸ਼ ਦਾ ਪਹਿਲਾ ਨਸਲੀ ਰਾਸ਼ਟਰਪਤੀ ਹੈ।
ਸਰਵਿਸ ਇੰਪਲਾਇਜ਼ ਇੰਟਰਨੈਸ਼ਨਲ ਯੂਨੀਅਨ ਵੱਲੋਂ ਕਰਵਾਏ ਆਨਲਾਈਨ ਪ੍ਰੋਗਰਾਮ ‘ਚ ਉਨ੍ਹਾਂ ਇਕ ਸਵਾਲ ਦੇ ਜਵਾਬ ‘ਚ ਇਹ ਗੱਲ ਆਖੀ ਹੈ। ਦਰਅਸਲ ਇਕ ਵਿਅਕਤੀ ਨੇ ਕੋਰੋਨਾ ਵਾਇਰਸ ਨੂੰ ਨਸਲਵਾਦ ‘ਤੇ ਰਾਸ਼ਟਰਪਤੀ ਟਰੰਪ ਵੱਲੋਂ ਇਸ ਨੂੰ ‘ਚੀਨੀ ਵਾਇਰਸ’ ਕਹਿਣ ਬਾਰੇ ਸ਼ਿਕਾਇਤ ਕੀਤੀ ਤਾਂ ਬਿਡੇਨ ਨੇ ਟਰੰਪ ਨਸਲਵਾਦ ਫੈਲਾਉਣ ਲਈ ਟਰੰਪ ਦੀ ਆਲੋਚਨਾ ਕੀਤੀ।
ਉਨ੍ਹਾਂ ਕਿਹਾ ਟਰੰਪ ਜਿਸ ਤਰ੍ਹਾਂ ਲੋਕਾਂ ਦੇ ਰੰਗ ਤੇ ਉਨ੍ਹਾਂ ਦੇ ਦੇਸ਼ ਨੂੰ ਦੇਖ ਕੇ ਵਿਵਾਹਰ ਕਰਦੇ ਹਨ ਉਹ ਬਹੁਤ ਹੀ ਨਿਰਾਸ਼ਾਜਨਕ ਹੈ। ਉਨ੍ਹਾਂ ਕਿਹਾ ਅਜੇ ਤਕ ਕਿਸੇ ਵੀ ਰਾਸ਼ਟਰਪਤੀ ਨੇ ਅਜਿਹਾ ਨਹੀਂ ਕੀਤਾ। ਫਿਰ ਭਾਵੇਂ ਉਹ ਰਿਪਲਬਲਿਕਨ ਹੋਵੇ ਜਾਂ ਡੈਮੋਕ੍ਰੇਟਿਕ। ਉਨ੍ਹਾਂ ਰਾਸ਼ਟਰਪਤੀ ਟਰੰਪ ‘ਤੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ‘ਚ ਆਪਣੀਆਂ ਅਸਫਲਤਾਵਾਂ ਨੂੰ ਲੁਕਾਉਣ ਲਈ ਨਸਲਵਾਦ ਦਾ ਸਹਾਰਾ ਲੈਣ ਦਾ ਵੀ ਇਲਜ਼ਾਮ ਲਾਇਆ।