PreetNama
ਖਾਸ-ਖਬਰਾਂ/Important News

ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਹਿੰਦ-ਪ੍ਰਸ਼ਾਂਤ ‘ਚ ਅਮਰੀਕਾ ਦਾ ਰਣਨੀਤਕ ਭਾਈਵਾਲ ਹੈ ਭਾਰਤ

ਹਿੰਦ-ਪ੍ਰਸ਼ਾਂਤ ਖੇਤਰ ਵਿਚ ਭਾਰਤ ਦੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਉਹ ਪਹਿਲੇ ਤੋਂ ਹੀ ਮਹੱਤਵਪੂਰਣ ਭਾਈਵਾਲ ਹੈ। ਆਪਣੇ ਭਾਰਤੀ ਹਮਰੁਤਬਾ ਐੱਸ ਜੈਸ਼ੰਕਰ ਨਾਲ ਟੈਲੀਫੋਨ ‘ਤੇ ਹੋਈ ਪਹਿਲੀ ਗੱਲਬਾਤ ਦੌਰਾਨ ਦੋਵਾਂ ਨੇਤਾਵਾਂ ਨੇ ਨਵੇਂ ਮੌਕਿਆਂ ਦਾ ਬਿਹਤਰ ਤਰੀਕੇ ਨਾਲ ਲਾਭ ਉਠਾਉਣ ਅਤੇ ਰੱਖਿਆ ਸਬੰਧੀ ਸਾਂਝੀਆਂ ਚੁਣੌਤੀਆਂ ਨਾਲ ਨਿਪਟਣ ਦੇ ਤਰੀਕਿਆਂ ‘ਤੇ ਚਰਚਾ ਕੀਤੀ। ਦੱਸਣਯੋਗ ਹੈ ਕਿ ਅਮਰੀਕਾ ਵਿਚ ਚੋਟੀ ਦੇ ਡਿਪਲੋਮੈਟ ਦਾ ਅਹੁਦਾ ਸੰਭਾਲਣ ਪਿੱਛੋਂ ਵਿਦੇਸ਼ ਮੰਤਰੀ ਬਲਿੰਕਨ ਦੀ ਐੱਸ ਜੈਸ਼ੰਕਰ ਨਾਲ ਟੈਲੀਫੋਨ ‘ਤੇ ਪਹਿਲੀ ਗੱਲਬਾਤ ਹੈ।

ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਰਾਈਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਮੰਤਰੀਆਂ ਨੇ ਕੋਰੋਨਾ ਟੀਕਾਕਰਨ ਦੇ ਯਤਨਾਂ, ਖੇਤਰੀ ਵਿਕਾਸ, ਦੋਪੱਖੀ ਸਬੰਧਾਂ ਵੱਲ ਵਿਸਥਾਰ ਦੇਣ ਲਈ ਚੁੱਕੇ ਜਾ ਸਕਣ ਵਾਲੇ ਕਦਮਾਂ ਅਤੇ ਆਪਸੀ ਚਿੰਤਾ ਦੇ ਹੋਰ ਮੁੱਦਿਆਂ ‘ਤੇ ਚਰਚਾ ਕੀਤੀ।

ਪ੍ਰਰਾਈਸ ਨੇ ਕਿਹਾ ਕਿ ਬਲਿੰਕਨ ਨੇ ਹਿੰਦ-ਪ੍ਰਸ਼ਾਂਤ ਵਿਚ ਅਮਰੀਕਾ ਦੇ ਨਿਕਟ ਸਹਿਯੋਗੀ ਦੇ ਰੂਪ ਵਿਚ ਭਾਰਤ ਦੀ ਭੂਮਿਕਾ ਅਤੇ ਖੇਤਰੀ ਸਹਿਯੋਗ ਨੂੰ ਵਿਸਥਾਰ ਦੇਣ ਲਈ ਮਿਲ ਕੇ ਕੰੰਮ ਕਰਨ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ ਕਿ ਦੋਵਾਂ ਨੇ ਵਿਸ਼ਵ ਪਰਿਵਰਤਨਾਂ ਦੇ ਮੱਦੇਨਜ਼ਰ ਨਿਕਟ ਤਾਲਮੇਲ ਨਾਲ ਕੰਮ ਕਰਨ ‘ਤੇ ਸਹਿਮਤੀ ਪ੍ਰਗਟਾਈ ਅਤੇ ਜਲਦ ਤੋਂ ਜਲਦ ਆਹਮੋ-ਸਾਹਮਣੇ ਮੁਲਾਕਾਤ ਕਰਨ ਦੀ ਇੱਛਾ ਪ੍ਰਗਟ ਕੀਤੀ। ਬਲਿੰਕਨ ਨੇ ਟਵੀਟ ਕੀਤਾ ਕਿ ਮੈਨੂੰ ਖ਼ੁਸ਼ੀ ਹੈ ਕਿ ਮੈਂ ਸ਼ੁੱਕਰਵਾਰ ਨੂੰ ਆਪਣੇ ਚੰਗੇ ਮਿੱਤਰ ਡਾ. ਐੱਸ ਜੈਸ਼ੰਕਰ ਨਾਲ ਅਮਰੀਕਾ ਅਤੇ ਭਾਰਤ ਦੀਆਂ ਤਰਜੀਹਾਂ ‘ਤੇ ਚਰਚਾ ਕੀਤੀ।

ਹਿੰਦ-ਪ੍ਰਸ਼ਾਂਤ ਖੇਤਰ ਵਿਚ ਭਾਰਤ ਦੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਉਹ ਪਹਿਲੇ ਤੋਂ ਹੀ ਮਹੱਤਵਪੂਰਣ ਭਾਈਵਾਲ ਹੈ।

ਵਾਸ਼ਿੰਗਟਨ (ਪੀਟੀਆਈ) : ਹਿੰਦ-ਪ੍ਰਸ਼ਾਂਤ ਖੇਤਰ ਵਿਚ ਭਾਰਤ ਦੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਉਹ ਪਹਿਲੇ ਤੋਂ ਹੀ ਮਹੱਤਵਪੂਰਣ ਭਾਈਵਾਲ ਹੈ। ਆਪਣੇ ਭਾਰਤੀ ਹਮਰੁਤਬਾ ਐੱਸ ਜੈਸ਼ੰਕਰ ਨਾਲ ਟੈਲੀਫੋਨ ‘ਤੇ ਹੋਈ ਪਹਿਲੀ ਗੱਲਬਾਤ ਦੌਰਾਨ ਦੋਵਾਂ ਨੇਤਾਵਾਂ ਨੇ ਨਵੇਂ ਮੌਕਿਆਂ ਦਾ ਬਿਹਤਰ ਤਰੀਕੇ ਨਾਲ ਲਾਭ ਉਠਾਉਣ ਅਤੇ ਰੱਖਿਆ ਸਬੰਧੀ ਸਾਂਝੀਆਂ ਚੁਣੌਤੀਆਂ ਨਾਲ ਨਿਪਟਣ ਦੇ ਤਰੀਕਿਆਂ ‘ਤੇ ਚਰਚਾ ਕੀਤੀ। ਦੱਸਣਯੋਗ ਹੈ ਕਿ ਅਮਰੀਕਾ ਵਿਚ ਚੋਟੀ ਦੇ ਡਿਪਲੋਮੈਟ ਦਾ ਅਹੁਦਾ ਸੰਭਾਲਣ ਪਿੱਛੋਂ ਵਿਦੇਸ਼ ਮੰਤਰੀ ਬਲਿੰਕਨ ਦੀ ਐੱਸ ਜੈਸ਼ੰਕਰ ਨਾਲ ਟੈਲੀਫੋਨ ‘ਤੇ ਪਹਿਲੀ ਗੱਲਬਾਤ ਹੈ।

ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਰਾਈਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਮੰਤਰੀਆਂ ਨੇ ਕੋਰੋਨਾ ਟੀਕਾਕਰਨ ਦੇ ਯਤਨਾਂ, ਖੇਤਰੀ ਵਿਕਾਸ, ਦੋਪੱਖੀ ਸਬੰਧਾਂ ਵੱਲ ਵਿਸਥਾਰ ਦੇਣ ਲਈ ਚੁੱਕੇ ਜਾ ਸਕਣ ਵਾਲੇ ਕਦਮਾਂ ਅਤੇ ਆਪਸੀ ਚਿੰਤਾ ਦੇ ਹੋਰ ਮੁੱਦਿਆਂ ‘ਤੇ ਚਰਚਾ ਕੀਤੀ।

ਪ੍ਰਰਾਈਸ ਨੇ ਕਿਹਾ ਕਿ ਬਲਿੰਕਨ ਨੇ ਹਿੰਦ-ਪ੍ਰਸ਼ਾਂਤ ਵਿਚ ਅਮਰੀਕਾ ਦੇ ਨਿਕਟ ਸਹਿਯੋਗੀ ਦੇ ਰੂਪ ਵਿਚ ਭਾਰਤ ਦੀ ਭੂਮਿਕਾ ਅਤੇ ਖੇਤਰੀ ਸਹਿਯੋਗ ਨੂੰ ਵਿਸਥਾਰ ਦੇਣ ਲਈ ਮਿਲ ਕੇ ਕੰੰਮ ਕਰਨ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ ਕਿ ਦੋਵਾਂ ਨੇ ਵਿਸ਼ਵ ਪਰਿਵਰਤਨਾਂ ਦੇ ਮੱਦੇਨਜ਼ਰ ਨਿਕਟ ਤਾਲਮੇਲ ਨਾਲ ਕੰਮ ਕਰਨ ‘ਤੇ ਸਹਿਮਤੀ ਪ੍ਰਗਟਾਈ ਅਤੇ ਜਲਦ ਤੋਂ ਜਲਦ ਆਹਮੋ-ਸਾਹਮਣੇ ਮੁਲਾਕਾਤ ਕਰਨ ਦੀ ਇੱਛਾ ਪ੍ਰਗਟ ਕੀਤੀ। ਬਲਿੰਕਨ ਨੇ ਟਵੀਟ ਕੀਤਾ ਕਿ ਮੈਨੂੰ ਖ਼ੁਸ਼ੀ ਹੈ ਕਿ ਮੈਂ ਸ਼ੁੱਕਰਵਾਰ ਨੂੰ ਆਪਣੇ ਚੰਗੇ ਮਿੱਤਰ ਡਾ. ਐੱਸ ਜੈਸ਼ੰਕਰ ਨਾਲ ਅਮਰੀਕਾ ਅਤੇ ਭਾਰਤ ਦੀਆਂ ਤਰਜੀਹਾਂ ‘ਤੇ ਚਰਚਾ ਕੀਤੀ।

ਕੋਰੋਨਾ ਵਾਇਰਸ ਦੀ ਉਤਪਤੀ ਦਾ ਪਤਾ ਲਾਉਣ ਲਈ WHO ਦੀ ਟੀਮ ਵੁਹਾਨ ਦੀ ਸੀ-ਫੂਡ ਮਾਰਕੀਟ ਪੁੱਜੀ
ਅਸੀਂ ਅਮਰੀਕਾ ਅਤੇ ਭਾਰਤ ਦੇ ਸਬੰਧਾਂ ਦੀ ਮਹੱਤਤਾ ਦੀ ਪੁਨਰ ਪੁਸ਼ਟੀ ਕੀਤੀ। ਅਸੀਂ ਨਵੇਂ ਮੌਕਿਆਂ ਦਾ ਬਿਹਤਰ ਤਰੀਕੇ ਨਾਲ ਲਾਭ ਚੁੱਕਣ ਅਤੇ ਹਿੰਦ-ਪ੍ਰਸ਼ਾਂਤ ਤੇ ਉਸ ਤੋਂ ਪਰੇ ਵੀ ਸਾਂਝੀਆਂ ਚੁਣੌਤੀਆਂ ਨਾਲ ਬਿਹਤਰ ਤਰੀਕੇ ਨਾਲ ਨਿਪਟਣ ਦੇ ਤਰੀਕਿਆਂ ‘ਤੇ ਚਰਚਾ ਕੀਤੀ। ਵਿਦੇਸ਼ ਮੰਤਰੀ ਦੇ ਰੂਪ ਵਿਚ ਕੰਮਕਾਜ ਸੰਭਾਲਣ ਪਿੱਛੋਂ ਬਲਿੰਕਨ ਨੇ ਕੈਨੇਡਾ, ਮੈਕਸੀਕੋ, ਜਾਪਾਨ, ਦੱਖਣੀ ਕੋਰੀਆ, ਆਸਟ੍ਰੇਲੀਆ, ਬਿ੍ਟੇਨ, ਜਾਪਾਨ, ਜਰਮਨੀ, ਫਰਾਂਸ, ਇਜ਼ਰਾਈਲ ਅਤੇ ਦੱਖਣੀ ਅਫਰੀਕਾ ਸਮੇਤ ਇਕ ਦਰਜਨ ਤੋਂ ਜ਼ਿਆਦਾ ਦੇਸ਼ਾਂ ਦੇ ਆਪਣੇ ਹਮਰੁਤਬਾ ਨਾਲ ਗੱਲ ਕੀਤੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਕਿਹਾ ਹੈ ਕਿ ਜੈਸ਼ੰਕਰ ਅਤੇ ਬਲਿੰਕਨ ਨੇ ਬਹੁਪੱਖੀ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਉਸ ਨੂੰ ਵਿਸਥਾਰ ਦੇਣ ਦੀ ਪ੍ਰਤੀਬੱਧਤਾ ਪ੍ਰਗਟ ਕੀਤੀ ਹੈ।

ਕਵਾਡ ਸਮੂਹ ਨੂੰ ਅੱਗੇ ਵਧਾਏਗਾ ਅਮਰੀਕਾਬਾਇਡਨ ਪ੍ਰਸ਼ਾਸਨ ਕਵਾਡ ਸਮੂਹ ਨੂੰ ਇਕ ਅਜਿਹਾ ਆਧਾਰ ਮੰਨਦਾ ਹੈ ਜਿਸ ‘ਤੇ ਰਣਨੀਤਕ ਰੂਪ ਤੋਂ ਮਹੱਤਵਪੂਰਣ ਹਿੰਦ-ਪ੍ਰਸ਼ਾਂਤ ਖੇਤਰ ਦੇ ਸੰਦਰਭ ਵਿਚ ਅਮਰੀਕੀ ਨੀਤੀ ਨੂੰ ਤਿਆਰ ਕੀਤਾ ਜਾ ਸਕਦਾ ਹੈ। ਇਹ ਗੱਲ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨੇ ਸ਼ੁੱਕਰਵਾਰ ਨੂੰ ਕਹੀ। ਉਹ ਸੰਸਦ ਵੱਲੋਂ ਵਿੱਤੀ ਸਹਾਇਤਾ ਪ੍ਰਰਾਪਤ ਥਿੰਕ ਟੈਂਕ ਯੂਐੱਸ ਇੰਸਟੀਚਿਊਟ ਆਫ ਪੀਸ ਵੱਲੋਂ ਕਰਵਾਏ ਪ੍ਰਰੋਗਰਾਮ ਵਿਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਅਮਰੀਕਾ ਚਾਰ ਦੇਸ਼ਾਂ ਦੇ ਕਵਾਡ ਸਮੂਹ ਨੂੰ ਅੱਗੇ ਵਧਾਏਗਾ। ਦੱਸਣਯੋਗ ਹੈ ਕਿ ਕਵਾਡ ਸਮੂਹ ਵਿਚ ਭਾਰਤ, ਆਸਟ੍ਰੇਲੀਆ, ਅਮਰੀਕਾ ਅਤੇ ਜਾਪਾਨ ਹਨ। ਇਸ ਸਮੂਹ ਦੀ ਸਥਾਪਨਾ ਦਾ ਉਦੇਸ਼ ਚੀਨ ਦੀਆਂ ਵਿਸਥਾਰਵਾਦੀ ਨੀਤੀਆਂ ਨੂੰ ਰੋਕਣਾ ਹੈ।

Related posts

ਸ਼੍ਰੀਲੰਕਾ ‘ਚ ਹਾਲਾਤ ਅਜੇ ਵੀ ਨਹੀ ਠੀਕ, ਬਲਾਸਟ ਤੋਂ ਬਾਅਦ ਦੇਸ਼ ‘ਚ ਫਿਰਕੂ ਹਿੰਸਾ ਭੜਕੀ

On Punjab

ਸੰਗਮਰਮਰ ਤੋਂ ਬਣੀਆਂ ਅਜਿਹੀਆਂ ਮੂਰਤੀਆਂ ਇੰਝ ਲੱਗਦੈ ਜਿਵੇਂ ਹੁਣੇ ਬੋਲਣ ਲੱਗ ਜਾਣਗੀਆਂ, ਬਣੀਆਂ ਖਿੱਚ ਦਾ ਕੇਂਦਰ

On Punjab

ਕ੍ਰਿਕਟਰ ਰਵਿੰਦਰ ਜਡੇਜਾ ਭਾਜਪਾ ’ਚ ਸ਼ਾਮਲ ਹੋ ਗਏ ਹਨ: ਰਿਵਾਬਾ

On Punjab