PreetNama
ਖਾਸ-ਖਬਰਾਂ/Important News

ਅਮਰੀਕੀ ਸੰਸਦ ’ਚ ਦੀਵਾਲੀ ’ਤੇ ਛੁੱਟੀ ਲਈ ਬਿੱਲ ਪੇਸ਼, PM ਮੋਦੀ ਦੇ ਦੌਰੇ ਤੋਂ ਪਹਿਲਾਂ ਭਾਰਤੀਆਂ ਨੂੰ ਤੋਹਫੇ ਦੇਵੇਗਾ ਅਮਰੀਕਾ

ਅਮਰੀਕਾ ਦੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਦੀ ਸਭਾ ’ਚ ਸ਼ੁੱਕਰਵਾਰ ਨੂੰ ਹਿੰਦੂਆਂ ਦੇ ਅਹਿਮ ਤਿਉਹਾਰ ਦੀਵਾਲੀ ’ਤੇ ਛੁੱਟੀ ਐਲਾਨਣ ਲਈ ਇਕ ਬਿੱਲ ਪੇਸ਼ ਕੀਤਾ ਗਿਆ। ਡੈਮੋਕ੍ਰੇਟਿਕ ਸੰਸਦ ਮੈਂਬਰ ਗ੍ਰੇਸ ਮੇਂਗ ਵੱਲੋਂ ਪੇਸ਼ ਬਿੱਲ ਜੇ ਸੰਸਦ ’ਚ ਪਾਸ ਕੀਤਾ ਜਾਂਦਾ ਹੈ ਤੇ ਰਾਸ਼ਟਰਪਤੀ ਜੋਅ ਬਾਇਡਨ ਦਸਤਖ਼ਤ ਕਰ ਕੇ ਉਸ ਨੂੰ ਕਾਨੂੰਨੀ ਰੂਪ ਦੇ ਦਿੰਦੇ ਹਨ ਤਾਂ ਦੀਵਾਲੀ ਦੇ ਦਿਨ ਹੋਣ ਵਾਲੀ ਛੁੱਟੀ ਅਮਰੀਕਾ ’ਚ 12ਵੀਂ ਸਾਂਝੀ ਛੁੱਟੀ ਹੋਵੇਗੀ। ਮੇਂਗ ਨੇ ਬਿੱਲ ਪੇਸ਼ ਕਰਨ ਤੋਂ ਬਾਅਦ ਕਿਹਾ ਕਿ ਦੀਵਾਲੀ ਦੁਨੀਆ ਦੇ ਕਰੋੜਾਂ ਲੋਕਾਂ ਲਈ ਸਾਲ ਦੇ ਸਭ ਤੋਂ ਅਹਿਮ ਦਿਨਾਂ ’ਚੋਂ ਇਕ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨਵੰਬਰ 2021 ’ਚ ਵੀ ਅਮਰੀਕੀ ਸੰਸਦ ’ਚ ਦੀਵਾਲੀ ’ਤੇ ਸਾਂਝੀ ਛੁੱਟੀ ਦਾ ਐਲਾਨ ਕਰਨ ਲਈ ਇਕ ਬਿੱਲ ਪੇਸ਼ ਕੀਤਾ ਗਿਆ ਸੀ। ਅਕਤੂਬਰ 2022 ’ਚ ਨਿਊਯਾਰਕ ਸਿਟੀ ਨੇ ਦੀਵਾਲੀ ’ਤੇ ਸਕੂਲਾਂ ’ਚ ਛੁੱਟੀ ਦਾ ਐਲਾਨ ਕੀਤਾ ਸੀ, ਜੋ ਇਸ ਸਾਲ ਤੋਂ ਪ੍ਰਭਾਵੀ ਹੋ ਜਾਵੇਗਾ। ਅਮਰੀਕੀ ਸੂਬੇ ਪੈਂਸਿਲਵੇਨੀਆ ਨੇ ਬੀਤੀ ਅਪ੍ਰੈਲ ’ਚ ਦੀਵਾਲੀ ’ਤੇ ਰਾਸ਼ਟਰੀ ਛੁੱਟੀ ਦਾ ਐਲਾਨ ਕੀਤਾ।

Related posts

Karachi Blast : ਕਨਫਿਊਸ਼ੀਅਸ ਇੰਸਟੀਚਿਊਟ ਦੇ ਚੀਨੀ ਅਧਿਆਪਕਾਂ ਨੇ ਛਡਿਆ ਪਾਕਿਸਤਾਨ , ਮੈਂਡਰਿਨ ਭਾਸ਼ਾ ਦੀ ਦੇ ਰਹੇ ਸਨ ਟ੍ਰੇਨਿੰਗ

On Punjab

ਅਰਬ ਸਾਗਰ ’ਚ ਸਰਵੇਖਣ ਲਈ ਪੁੱਜੇ ਦੋ ਚੀਨੀ ਬੇੜੇ

On Punjab

ਜੰਗੀ ਤਿਆਰੀਆਂ! ਹਿੰਦ ਮਹਾਂਸਾਗਰ ‘ਚ ਬੰਬਾਰ ਜਹਾਜ਼ ਤਾਇਨਾਤ ਕਰਨ ਦੀ ਤਿਆਰੀ

On Punjab