ਅਮਰੀਕੀ ਹਵਾਈ ਫ਼ੌਜ ਨੇ ਜਾਵਜਾਨ ਸੂਬੇ ਦੇ ਸ਼ੇਵਗਰਨ ਸ਼ਹਿਰ ‘ਚ ਤਾਲਿਬਾਨੀ ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ ਹਨ। ਅਫ਼ਗਾਨ ਰੱਖਿਆ ਮੰਤਰਾਲੇ ਦੇ ਅਧਿਕਾਰੀ ਅਨੁਸਾਰ, ਇਸ ਦੌਰਾਨ ਤਾਲਿਬਾਨ ਦਾ ਵੱਡਾ ਨੁਕਸਾਨ ਹੋਇਆ ਹੈ। ਸ਼ੇਬਗਰਨ ਸ਼ਹਿਰ ‘ਚ ਹਵਾਈ ਫ਼ੌਜ ਨੇ ਤਾਲਿਬਾਨ ਦੀਆਂ ਸਭਾਵਾਂ ਤੇ ਟਿਕਾਣਿਆਂ ਨੂੰ B-52 Bomber ਨਾਲ ਨਿਸ਼ਾਨਾ ਬਣਾਇਆ ਜਿਸ ਵਿਚ ਅੱਤਵਾਦੀ ਸੰਗਠਨ ਦੇ ਲਗਪਗ 200 ਮੈਂਬਰ ਮਾਰੇ ਗਏ।
ਅਫ਼ਗਾਨ ਰੱਖਿਆ ਮੰਤਰਾਲੇ ਦੇ ਇਕ ਅਧਿਕਾਰੀ ਫਵਾਦ ਅਮਨ ਨੇ ਟਵੀਟ ਕੀਤਾ, ‘ਅੱਜ ਸ਼ਾਮ ਹਵਾਈ ਫ਼ੌਜ ਨੇ ਤਾਲਿਬਾਨ ਦੀਆਂ ਸਭਾਵਾਂ ਤੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਅਮਰੀਕੀ ਹਵਾਈ ਫ਼ੌਜ ਦੇ ਹਵਾਈ ਹਮਲੇ ਦੇ ਨਤੀਜੇ ਵਜੋਂ ਅੱਤਵਾਦੀਆਂ ਨੂੰ ਵੱਡਾ ਨੁਕਸਾਨ ਹੋਇਆ ਹੈ। ਸ਼ੇਵਗਰਨ ਸ਼ਹਿਰ ‘ਚ 200 ਤੋਂ ਜ਼ਿਆਦਾ ਅੱਤਵਾਦੀ ਮਾਰੇ ਗਏ। ਇਸ ਤੋਂ ਇਲਾਵਾ ਹਵਾਈ ਹਮਲੇ ‘ਚ ਵੱਡੀ ਗਿਣਤੀ ‘ਚ ਉਨ੍ਹਾਂ ਦੇ ਹਥਿਆਰ ਤੇ ਗੋਲਾ-ਬਾਰੂਦ ਸਮੇਤ 100 ਤੋਂ ਜ਼ਿਆਦਾ ਗੱਡੀਆਂ ਤਬਾਹ ਹੋ ਗਈਆਂ।’
ਇਸ ਤੋਂ ਪਹਿਲਾਂ ਇਕ ਪਾਕਿਸਤਾਨੀ ਕੌਮੀ ਅੱਤਵਾਦੀ ਨੂੰ ਗਜਨੀ ਸੂਬਾਈ ਕੇਂਦਰ ਦੇ ਬਾਹਰੀ ਇਲਾਕੇ ‘ਚ ਅਫ਼ਗਾਨ ਬਲਾਂ ਨੇ ਗ੍ਰਿਫ਼ਤਾਰ ਕੀਤਾ ਸੀ। ਉਹ ਅੱਤਵਾਦੀ ਗਤੀਵਿਧੀਆਂ ਤੇ ਨਾਗਰਿਕਾਂ ਦੀ ਹੱਤਿਆ ‘ਚ ਸ਼ਾਮਲ ਸੀ। ਸਰਕਾਰੀ ਬਲਾਂ ਦੇ ਨਾਲ ਹਫ਼ਤੇ ਭਰ ਦੀਆਂ ਹਿੰਸਕ ਝੜਪਾਂ ਤੋਂ ਬਾਅਦ ਉੱਤਰੀ ਅਫ਼ਗਾਨਿਸਤਾਨ ‘ਚ ਜਾਵਜਾਨ ਸੂਬੇ ਦੀ ਰਾਜਧਾਨੀ ‘ਤੇ ਤਾਲਿਬਾਨ ਨੇ ਆਪਣਾ ਕਬਜ਼ਾ ਕਰ ਲਿਆ। ਅਫ਼ਗਾਨ ਨਿਊਜ਼ ਏਜੰਸੀ ਨੇ ਦੱਸਿਆ ਕਿ ਰਣਨੀਤਕ ਸ਼ਹਿਰ ਸ਼ੇਬਗਰਨ ਪਿਛਲੇ ਦੋ ਦਿਨਾਂ ‘ਚ ਤਾਲਿਬਾਨ ਦੇ ਅਧੀਨ ਹੋਣ ਵਾਲੀ ਦੂਸਰੀ ਸੂਬਾਈ ਰਾਜਧਾਨੀ ਹੈ।
ਸਥਾਨਕ ਸੰਸਦ ਮੈਂਬਰਾਂ ਨੇ ਜਾਵਜਾਨ ‘ਚ ਸੁਰੱਖਿਆ ਸਥਿਤੀ ਲਈ ਅਫ਼ਗਾਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ ਕਿ ਉਹ ਇਸ ਮਾਮਲੇ ਪ੍ਰਤੀ ਉਦਾਸੀਨ ਰਹੀ ਹੈ। ਮੀਡੀਆ ਰਿਪੋਰਟ ‘ਚ ਸ਼ੁੱਕਰਵਾਰ ਨੂੰ ਕਿਹਾ ਗਿਆ ਕਿ ਜਨਤਕ ਬਾਗ਼ੀ ਬਲਾਂ ਦੇ 150 ਮੈਂਬਰ ਜ਼ਮੀਨ ‘ਤੇ ਹੋਰ ਬਲਾਂ ਦੀ ਮਦਦ ਲਈ ਸ਼ੇਬਗਰਨ ਪਹੁੰਚੇ ਹਨ। ਤਾਲਿਬਾਨ ਨੇ ਸ਼ੁੱਕਰਵਾਰ ਨੂੰ ਦੱਖਣੀ-ਪੱਛਮੀ ਅ੍ਫ਼ਗਾਨਿਸਤਾਨ ‘ਚ ਨਿਮਰੋਜ ਸੂਬੇ ਦੀ ਰਾਜਧਾਨੀ ‘ਤੇ ਕਬਜ਼ਾ ਕਰ ਲਿਆ।
ਸ਼ੁੱਕਰਵਾਰ ਨੂੰ ਅਫ਼ਗਾਨਿਸਤਾਨ ‘ਤੇ ਯੂਐੱਨਐੱਸਸੀ ਦੀ ਬੈਠਕ ‘ਚ ਮੈਂਬਰ ਦੇਸ਼ਾਂ ਨੇ ਵਿਗੜਦੇ ਹਾਲਾਤ ‘ਤੇ ਚਿੰਤਾ ਪ੍ਰਗਟਾਈ ਤੇ ਸਿਆਸੀ ਹੱਲ ਦਾ ਸੱਦਾ ਦਿੱਤਾ। ਇਸ ਦੌਰਾਨ ਨਾਗਰਿਕਾਂ ਵਿਚਕਾਰ ਅਫ਼ਗਾਨ ਸਰਕਾਰ ਤੇ ਉਸ ਦੇ ਬਲਾਂ ਲਈ ਸਮਰਥਨ ਵਧ ਰਿਹਾ ਹੈ। ਨੰਗਰਹਾਰ ਸੂਬੇ ‘ਚ ਧਾਰਮਿਕ ਵਿਦਵਾਨਾਂ ਨੇ ਅਫ਼ਗਾਨ ਰਾਸ਼ਟਰੀ ਸੁਰੱਖਿਆ ਤੇ ਸੁਰੱਖਿਆ ਬਲਾਂ ਦੇ ਜ਼ਖ਼ਮੀਆਂ ਲਈ ਖ਼ੂਨਦਾਨ ਕੀਤਾ ਤੇ ਉਨ੍ਹਾਂ ਲਈ ਸਮਰਥਨ ਪ੍ਰਗਟਾਇਆ ਤੇ ਪ੍ਰਣ ਲਿਆ ਕਿ ਉਹ ਹਮੇਸ਼ਾ ਅਫ਼ਗਾਨ ਬਲਾਂ ਦਾ ਸਮਰਥਨ ਕਰਨਗੇ।