53.65 F
New York, US
April 24, 2025
PreetNama
ਰਾਜਨੀਤੀ/Politics

ਅਮਰੀਕੀ ਹੈਲੀਕਾਪਟਰ ਨਾਲ ਲਟਕ ਕੇ ਤਾਲਿਬਾਨ ਅੱਤਵਾਦੀ ਦਾ ਝੰਡਾ ਲਹਿਰਾਉਣ ਦੀ ਕੋਸ਼ਿਸ਼ ਰਹੀ ਅਸਫ਼ਲ, ਵੀਡੀਓ ਵਾਇਰਲ

ਅਫ਼ਗ਼ਾਨਿਸਤਾਨ ਤੋਂ ਅਮਰੀਕੀ ਫ਼ੌਜੀਆਂ ਦੀ ਵਾਪਸੀ ਦੇ ਕੁਝ ਹੀ ਘੰਟਿਆਂ ਬਾਅਦ ਹੀ ਇਕ ਵੀਡੀਓ ਦੇ ਰਾਹੀਂ ਤਾਲਿਬਾਨ ਦਾ ਖੌਫਨਾਕ ਚਿਹਰਾ ਦੁਨੀਆ ਦੇ ਸਾਹਮਣੇ ਆਉਣ ਦਾ ਦਾਅਵਾ ਕੀਤਾ ਗਿਆ ਹੈ। ਹਾਲਾਂਕਿ, ਇਸ ਵੀਡੀਓ ਦੀ ਸੱਚਾਈ ਕੁਝ ਹੋਰ ਹੀ ਹੈ। ਇਹ ਵੀਡੀਓ ਅਫ਼ਗ਼ਾਨਿਸਤਾਨ ਦੇ ਕੰਧਾਰ ਸ਼ਹਿਰ ਦੀ ਹੈ।

ਇਸ ’ਚ ਤਾਲਿਬਾਨੀਆਂ ਨੂੰ ਇਕ ਅਮਰੀਕੀ ਬਲੈਕ ਹਾਕ ਹੈਲੀਕਾਪਟਰ ਨੂੰ ਉੱਡਦੇ ਹੋਏ ਦੇਖਿਆ ਜਾ ਸਕਦਾ ਹੈ, ਜਿਸ ’ਚ ਰੱਸੀ ਨਾਲ ਇਕ ਆਦਮੀ ਲਟਕ ਰਿਹਾ ਹੈ। ਇਸ ਵੀਡੀਓ ਨੂੰ ਤਾਲਿਬ ਟਾਈਮਸ (Talib Times) ਨਾਂ ਦਾ ਟਵਿੱਟਰ ਹੈਂਡਲ ਨਾਲ ਜਾਰੀ ਕੀਤਾ ਗਿਆ ਜਿਸ ਨਾਲ ਇਸਲਾਮਿਕ ਅਮੀਰਾਤ ਅਫ਼ਗ਼ਾਨਿਸਤਾਨ ਦਾ ਅੰਗਰੇਜੀ ਭਾਸ਼ਾ ’ਚ ਆਧਿਕਾਰਤ ਅਕਾਊਂਟ ਦੱਸਿਆ ਗਿਆ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੈਲੀਕਾਪਟਰ ’ਤੇ ਲਟਕਿਆ ਹੋਇਆ ਸ਼ਖਸ ਜੀਊਂਦਾ ਹੈ ਤੇ ਉਹ ਕਿਸੇ ਜਗ੍ਹਾ ਤਾਲਿਬਾਨ ਦਾ ਝੰਡਾ ਲਗਾਉਣ ਦੀ ਕੋਸ਼ਿਸ ਕਰ ਰਿਹਾ ਸੀ। ਹਾਲਾਂਕਿ, ਉਹ ਇਸ ਕੋਸ਼ਿਸ਼ ’ਚ ਕਾਮਯਾਬ ਨਹੀਂ ਹੋ ਸਕਿਆ।

Related posts

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਹਿਮ ਫੈਸਲੇ, ਸੰਗਤਾਂ ਨੂੰ ਢੱਡਰੀਆਂ ਵਾਲੇ ਦੇ ਸਮਾਗਮ ਨਾ ਕਰਵਾਉਣ ਦਾ ਹੁਕਮ

On Punjab

ਕੈਨੇਡਾ ਵੱਲੋਂ ਪਰਿਵਾਰ ਮਿਲਨ ਪ੍ਰੋਗਰਾਮ ’ਤੇ ਰੋਕ

On Punjab

Qurbani On Bakrid : ਬਕਰੀਦ ‘ਤੇ ਕੁਰਬਾਨੀ ਦੀ ਫੋਟੋ ਜਾਂ ਵੀਡੀਓ ਵਾਇਰਲ ਕਰਨ ਵਾਲਿਆਂ ‘ਤੇ ਹੋਵੇਗਾ ਐਕਸ਼ਨ, ਨਵੀਂ ਗਾਈਡਲਾਈਨਜ਼

On Punjab