PreetNama
ਖਬਰਾਂ/News

ਅਮਰੀਕ ਸਿੰਘ ਸ਼ੇਰ ਖਾਂ ਦੀ ਪੁਸਤਕ “ਸੱਤਿਆਮੇਵ ਜਯਤੇ” ਆਮਿਰ ਖਾਂ ਵੱਲੋਂ ਰਿਲੀਜ਼:

ਲੰਬੇ ਸਮੇਂ ਤੋਂ ਸਾਹਿਤ ਸਿਰਜਣਾ ਨਾਲ ਜੁੜੇ ਆ ਰਹੇ ਸਿਰੜੀ ਲੇਖਕ ਅਮਰੀਕ ਸਿੰਘ ਸ਼ੇਰ ਖਾਂ ਦੀ ਪੁਸਤਕ “ਸੱਤਿਆਮੇਵ ਜਯਤੇ” ਨੂੰ ਪ੍ਸਿੱਧ ਅਦਾਕਾਰ ਆਮਿਰ ਖਾਨ ਵੱਲੋਂ ਆਪਣੇ ਕਰ-ਕਮਲਾਂ ਨਾਲ ਰਿਲੀਜ਼ ਕੀਤਾ। ਇਸ ਪੁਸਤਕ ਸੰਬੰਧੀ ਜਾਣਕਾਰੀ ਦਿੰਦਿਆਂ ਅਮਰੀਕ ਸਿੰਘ ਸ਼ੇਰ ਖਾਂ ਨੇ ਦੱਸਿਆ ਕਿ ਉਹਨਾਂ ਦੀ ਇਹ ਪੁਸਤਕ ਆਮਿਰ ਖਾਨ ਵੱਲੋਂ ਪਿਛਲੇ ਸਮਿਆਂ ਚ ਵੱਖ-ਵੱਖ ਚੈਨਲਾਂ ਤੇ ਕੀਤੇ ਰਿਆਲਟੀ ਸ਼ੋਅ “ਸੱਤਿਆਮੇਵ ਜਯਤੇ” ਚ ਪੇਸ਼ ਜੀਵੰਤ ਮੁੱਦਿਆਂ ਤੇ ਆਧਾਰਿਤ ਹੈ ਅਤੇ ਇਹ ਪੁਸਤਕ ਸਮਾਜ-ਭਲਾਈ ਲਈ ਉਠਾਏ ਤੇਰਾਂ ਦੇ ਤੇਰਾਂ ਮੁੱਦਿਆਂ ਨੂੰ ਰਿਪੋਟਾਜ ਸ਼ੈਲੀ ਰਾਹੀਂ ਮਾਂ-ਬੋਲੀ ਪੰਜਾਬੀ ਵਿੱਚ ਬਿਆਨ ਕਰਦੀ ਹੈ। ਅਜੋਕੇ ਸਮੇਂ ਦੀਆਂ ਪ੍ਰਮੁੱਖ ਸਮੱਸਿਆਵਾਂ ਭਰੂਣ-ਹੱਤਿਆ, ਬਾਲ ਯੌਨ ਸ਼ੋਸ਼ਣ, ਦਹੇਜ ਪ੍ਰਥਾ, ਸਿਹਤ ਸੇਵਾਵਾਂ ਦੇ ਨਾਂ ਤੇ ਨਿੱਜੀ ਹਸਪਤਾਲਾਂ ਵੱਲੋਂ ਕੀਤੀ ਜਾਂਦੀ ਅੰਨ੍ਹੀ ਲੁੱਟ, ਨਸ਼ਿਆਂ ਦੀ ਮਾਰ, ਛੂਤ-ਛਾਤ ਤੇ ਜਾਤੀ ਪ੍ਰਥਾ, ਜਲ-ਸੰਭਾਲ, ਬਜ਼ੁਰਗਾਂ ਦੀ ਅਣਦੇਖੀ, ਆਦਿਕ ਨੂੰ ਇਹ ਪੁਸਤਕ ਆਪਣੇ ਕਲਾਵੇ ਵਿਚ ਲੈਂਦੀ ਹੈ।ਪੁਸਤਕ ਦਾ ਪ੍ਕਾਸ਼ਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਨੇ ਕੀਤਾ ਹੈ।ਉਹਨਾਂ ਨੇ ਅੱਗੇ ਦੱਸਿਆ ਕਿ ਉਹਨਾਂ ਦੀ ਦਿਲੀ ਇੱਛਾ ਸੀ ਕਿ ਉਹਨਾਂ ਦੀ ਇਹ ਪੁਸਤਕ ਇਹਨਾਂ ਮੁੱਦਿਆਂ ਨੂੰ ਛੋਟੇ ਪਰਦੇ ਰਾਹੀਂ ਜੀਵੰਤ ਰੂਪ ਚ ਪੇਸ਼ ਕਰਨ ਵਾਲੇ ਅਦਾਕਾਰ ਆਮਿਰ ਖਾਂ ਖੁਦ ਰਿਲੀਜ਼ ਕਰਨ। ਸੋ, ਸਮੂਹ ਪੰਜਾਬੀ ਜਗਤ ਲਈ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਆਮਿਰ ਖਾਂ ਨੇ ਰੋਪੜ ਵਿਖੇ “ਲਾਲ ਸਿੰਘ ਚੱਢਾ ਫਿਲਮ” ਦੀ ਸ਼ੂਟਿੰਗ ਦੌਰਾਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਸਮੁੱਚੀ ਪ੍ਕਾਸ਼ਨ ਟੀਮ ਨੂੰ ਇਹ ਮੌਕਾ ਪ੍ਰਦਾਨ ਕੀਤਾ।ਇਸ ਮੌਕੇ ਇੰਦਰਪਾਲ ਸਿੰਘ ਚੱਢਾ ਡਾਇਰੈਕਟਰ ਓਵਰਸੀਜ਼, ਪ੍ਰੋ• ਭਗਵੰਤ ਸਿੰਘ ਸਤਿਆਲ, ਗਾਇਕ ਜਸਵੀਰ ਗਿੱਲ, ਬਿਕਰਮਜੀਤ ਸਿੰਘ ਜ਼ੋਨਲ ਸਕੱਤਰ ਰੋਪੜ , ਲੈਕਚਰਾਰ ਜਸਵਿੰਦਰ ਸਿੰਘ ਧੂੜਕੋਟ ਆਦਿਕ ਪਤਵੰਤੇ ਹਾਜ਼ਰ ਸਨ।

Related posts

ਫਿਰੋਜ਼ਪੁਰ ਪੁਲਿਸ ਵੱਲੋਂ ਜਿਲ੍ਹੇ ਦੇ ਇਕ ਪਿੰਡ ਚ ਇਕ ਪੁਲਿਸ ਅਫਸਰ ਯੋਜਨਾ ਦਾ ਆਗਾਜ਼

Pritpal Kaur

ਵਿਸ਼ੇਸ਼ ਅਲਾਏ ਸਟੀਲ ਦੇ ਨਿਰਮਾਣ ਲਈ ਗ੍ਰੀਨਫੀਲਡ ਯੂਨਿਟ ਦੇ ਤੌਰ ਉੱਤੇ ਹੋਵੇਗਾ ਸਥਾਪਤ

On Punjab

ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਚ ਡਰਾਮਾ ਕਰਕੇ ਸਰਕਾਰੀ ਖਰਚੇ ’ਦੇ ਅਰਦਾਸ ਦੀ ਇਸ਼ਤਿਆਰਬਾਜ਼ੀ ਕਰਨ ਦੀ ਕੀਤੀ ਨਿਖੇਧੀ

On Punjab