ਮੁੰਬਈ: ਅਸੀਂ ਅਕਸਰ ਇਹ ਸੋਚਦੇ ਹਾਂ ਕਿ ਕਿਸੇ ਵੀ ਸ਼ੋਅ ‘ਚ ਆਉਣ ਲਈ ਤੇ ਕੁਝ ਦੇਰ ਸਕਰੀਨ ਸ਼ੇਅਰ ਕਰਨ ਲਈ, ਫ਼ਿਲਮਾਂ ‘ਚ ਐਕਟਿੰਗ ਕਰਨ ਲਈ ਅਦਾਕਾਰਾਂ ਨੂੰ ਕਿੰਨਾ ਪੈਸਾ ਮਿਲਦਾ ਹੈ। ਹਾਲ ਹੀ ‘ਚ ਮੈਗਾਸਟਾਰ ਅਮਿਤਾਭ ਬੱਚਨ ਤੇ ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਆਪਣੀ ਪਹਿਲੀ ਤਨਖ਼ਾਹ ਦਾ ਖੁਲਾਸਾ ਕੀਤਾ ਹੈ।
ਬਿੱਗ ਬੀ ਨੇ ‘ਕੌਨ ਬਨੇਗਾ ਕਰੋੜਪਤੀ’ ਦੇ 11ਵੇਂ ਸੀਜ਼ਨ ਦੇ ਪ੍ਰੀਮੀਅਰ ਅੇਪੀਸੋਡ ‘ਚ ਇਸ ਗੱਲ ਦਾ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਪਹਿਲੀ ਸੈਲਰੀ ਮਹਿਜ਼ 500 ਰੁਪਏ ਸੀ। ਉਨ੍ਹਾਂ ਨੇ ਕੋਲਕਾਤਾ ਦੇ ਵਿਕਟੋਰੀਆ ਮੈਮੋਰੀਅਲ ਬਾਰੇ ਵੀ ਗੱਲ ਕੀਤੀ।
ਇੱਕ ਅੰਗਰੇਜੀ ਅਖ਼ਬਾਰ ਮੁਤਾਬਕ, ਅਮਿਤਾਭ ਬੱਚਨ ਨੇ ਕਿਹਾ ਕਿ ਉਹ ਕੋਲਕਾਤਾ ‘ਚ ਸੱਤ ਤੋਂ ਅੱਠ ਸਾਲ ਤਕ ਰਹੇ, ਕਿਉਂਕਿ ਉਨ੍ਹਾਂ ਦੀ ਪਹਿਲੀ ਨੌਕਰੀ ਕਿਸੇ ਕੰਪਨੀ ‘ਚ ਇੱਕ ਐਗਜ਼ੀਕਿਊਟਿਵ ਦੇ ਤੌਰ ‘ਤੇ ਲੱਗੀ ਸੀ, ਜਿੱਥੇ ਉਹ ਕੁਝ ਸਮਾਂ ਕੰਮ ਕਰਨ ਤੋਂ ਬਾਅਦ ਮੁੰਬਈ ਆ ਗਏ।
ਇਸ ਰਿਪੋਰਟ ‘ਚ ਇਹ ਵੀ ਖੁਲਾਸਾ ਕੀਤਾ ਗਿਆ ਕਿ ‘ਦ ਕਪਿਲ ਸ਼ਰਮਾ ਸ਼ੋਅ’ ਦੇ ਇੱਕ ਹਾਲ ਹੀ ‘ਚ ਆਏ ਐਪੀਸੋਡ ‘ਚ ਕਪਿਲ ਨੇ ਆਪਣੀ ਤਨਖ਼ਾਹ ਦਾ ਖੁਲਾਸਾ ਕੀਤਾ ਸੀ ਜੋ ਸਿਰਫ 1500 ਰੁਪਏ ਸੀ। ਕਪਿਲ ਨੂੰ ਇਹ ਸੈਲਰੀ ਇੱਕ ਕੱਪੜਾ ਪ੍ਰਿਟਿੰਗ ਫੈਕਟਰੀ ‘ਚ ਕੰਮ ਕਰਨ ਦੌਰਾਨ ਮਿਲਦੀ ਸੀ।