ਮੁੰਬਈ: ਕੁਝ ਦਿਨ ਪਹਿਲਾਂ ਹੀ ਅਮਿਤਾਭ ਬੱਚਨ ਦੀ ਆਉਣ ਵਾਲੀ ਫ਼ਿਲਮ ‘ਚਿਹਰੇ’ ਦਾ ਲੁੱਕ ਰਿਲੀਜ਼ ਕੀਤਾ ਸੀ। ਇਸ ਫ਼ਿਲਮ ‘ਚ ਬਿੱਗ ਬੀ ਇਮਰਾਨ ਹਾਸ਼ਮੀ ਨਾਲ ਨਜ਼ਰ ਆਉਣਗੇ। ਇਸ ਫ਼ਿਲਮ ਸਸਪੈਂਸ ਥ੍ਰਿਲਰ ਹੈ। ਇਸ ਦੇ ਨਾਲ ਹੀ ਬਿੱਗ ਬੀ ਨੇ ਆਪਣੇ ਫੈਨਸ ਨੂੰ ਇੱਕ ਹੋਰ ਤੋਹਫਾ ਦੇ ਦਿੱਤਾ। ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਇੱਕ ਵਾਰ ਫੇਰ ਸ਼ੂਜੀਤ ਸਰਕਾਰ ਨਾਲ ਹੱਥ ਮਿਲਾਇਆ ਹੈ।
ਦੋਵਾਂ ਨੇ ਇਸ ਤੋਂ ਪਹਿਲਾਂ ‘ਪੀਕੂ ਤੇ ਪਿੰਕ ‘ਚ ਕੰਮ ਕੀਤਾ ਹੈ। ਬੀਤੇ ਐਤਵਾਰ ਅਮਿਤਾਭ ਬੱਚਨ ਆਪਣੇ ਬੰਗਲੇ ਤੋਂ ਬਾਹਰ ਆ ਫੈਨਸ ਨੂੰ ਮਿਲੇ। ਇਸ ਮੌਕੇ ਉਨ੍ਹਾਂ ਨੇ ਆਪਣੀ ਫ਼ਿਲਮ ਦੀ ਜਾਣਕਾਰੀ ਫੈਨਸ ਨੂੰ ਦਿੱਤੀ।
ਇਸ ਦੇ ਨਾਲ ਹੀ ਬੀਤੇ ਕੁਝ ਦਿਨਾਂ ਤੋਂ ਅਮਿਤਾਭ ਦੀ ਤਬੀਅਤ ਨਾਸਾਜ ਸੀ। ਬਿੱਗ ਬੀ ਇਸ ਦੌਰਾਨ ਕਲੀਨਕ ਜਾਂਦੇ ਹੋਏ ਵੀ ਸਪੋਟ ਹੋਏ ਸੀ। ਕੁਝ ਦਿਨਾਂ ਦੇ ਆਰਾਮ ਤੋਂ ਬਾਅਦ ਉਹ ਇੱਕ ਵਾਰ ਫੇਰ ਤੋਂ ਕੰਮ ‘ਤੇ ਵਾਪਸੀ ਕਰ ਰਹੇ ਹਨ। ਅਮਿਤਾਭ ਦੇ ਠੀਕ ਹੋਣ ਤੋਂ ਬਾਅਦ ਇਮਰਾਨ ਤੇ ਬਿੱਗ ਬੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦੇਣਗੇ।