18.93 F
New York, US
January 23, 2025
PreetNama
ਫਿਲਮ-ਸੰਸਾਰ/Filmy

ਅਮਿਤਾਭ ਬੱਚਨ ਦੀ ਸਹਿਤ ‘ਚ ਸੁਧਾਰ, ਅਭਿਸ਼ੇਕ ਨੂੰ ਮਿਲ ਸਕਦੀ ਹਸਪਤਾਲ ਤੋਂ ਛੁੱਟੀ

ਅਮਿਤਾਭ ਬੱਚਨ ਦੀ ਸਿਹਤ ਪਹਿਲਾਂ ਨਾਲੋਂ ਸਥਿਰ ਅਤੇ ਬਿਹਤਰ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਅਭਿਸ਼ੇਕ ਬੱਚਨ ਦੀ ਸਿਹਤ ਵਿੱਚ ਵੀ ਸੁਧਾਰ ਹੋ ਰਿਹਾ ਹੈ ਅਤੇ ਉਹ ਪਹਿਲਾਂ ਨਾਲੋਂ ਬਿਹਤਰ ਮਹਿਸੂਸ ਕਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਅਭਿਸ਼ੇਕ ਬੱਚਨ ਨੂੰ ਜਲਦੀ ਹੀ ਛੁੱਟੀ ਦੇ ਦਿੱਤੀ ਜਾ ਸਕਦੀ ਹੈ।

ਅਮਿਤਾਭ ਦੀ ਉਮਰ ਅਤੇ ਡਾਕਟਰੀ ਇਤਿਹਾਸ ਨੂੰ ਵੇਖਦੇ ਹੋਏ, ਦਵਾਈਆਂ ਨਿਯੰਤ੍ਰਿਤ ਢੰਗ ਨਾਲ ਦਿੱਤੀਆਂ ਜਾ ਰਹੀਆਂ ਹਨ ਅਤੇ ਉਹ ਚੰਗੀ ਤਰ੍ਹਾਂ ਰਿਸਪੌਂਡ ਕਰ ਰਹੇ ਹਨ। ਇਸ ਦੌਰਾਨ ਅਮਿਤਾਭ ਨੇ ਲੋਕਾਂ ਨੂੰ ਉਨ੍ਹਾਂ ਦੀਆਂ ਅਰਦਾਸਾਂ ਅਤੇ ਪ੍ਰਾਰਥਨਾਵਾਂ ਲਈ ਟਵੀਟ ਕਰਕੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
ਦਸ ਦਈਏ ਕਿ ਅਮਿਤਾਭ ਬੱਚਨ ਕੋਰੋਨਾਵਾਇਰਸ ਨਾਲ ਜੂਝ ਰਹੇ ਹਨ। ਉਹ ਹੀ ਨਹੀਂ ਬਲਕਿ ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ, ਨੂੰਹ ਐਸ਼ਵਰਿਆ ਰਾਏ ਤੇ ਪੋਤੀ ਅਰਾਧਿਆ ਬੱਚਨ ਵੀ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਅਮਿਤਾਭ ਤੇ ਅਭਿਸ਼ੇਕ ਹਸਪਤਾਲ ‘ਚ ਦਾਖਿਲ ਨੇ ਜਦ ਕਿ ਐਸ਼ਵਰਿਆ ਤੇ ਅਰਾਧਿਆ ਨੂੰ ਹੋਮ ਕੁਆਰੰਟੀਨ ਕੀਤਾ ਹੋਇਆ ਹੈ।

Related posts

ਹੁਣ ਜਾਨ੍ਹਵੀ ‘ਤੇ ਵੀ ਫਿੱਟ ਰਹਿਣ ਦਾ ਖੁਮਾਰ

On Punjab

ਪਾਕਿਸਤਾਨ ਨੂੰ ਸੂਡਾਨ ਬਣਾਈ ਚਾਹੁੰਦੀ ਹੈ PTI ਦੀ ਸੋਸ਼ਲ ਮੀਡੀਆ ਸੈਲ, ਕੇਂਦਰੀ ਮੰਤਰੀ ਨੇ ਇਮਰਾਨ ਖ਼ਾਨ ‘ਤੇ ਲਾਏ ਗੰਭੀਰ ਇਲਜ਼ਾਮ

On Punjab

ਤਿੰਨ ਸਾਲ ਪਹਿਲਾਂ ਹੀ ਇਸ ਮਸ਼ਹੂਰ ਗਾਇਕਾ ਨੇ ਕਰ ਲਿਆ ਸੀ ਵਿਆਹ, ਹੁਣ ਕੀਤਾ ਖੁਲਾਸਾ

On Punjab