ਮੁੰਬਈ: ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਤੇ ਊਨਾ ਦੇ ਬੇਟੇ ਕੋਰੋਨਾਵਾਇਰਸ ਪੌਜ਼ੇਟਿਵ ਹੋਣ ਦੇ ਚੱਲਦਿਆਂ ਮੁੰਬਈ ਦੇ ਨਾਨਾਵਤੀ ਹਸਪਤਾਲ ‘ਚ ਦਾਖਲ ਹਨ। ਹਸਪਤਾਲ ਦੇ ਸੂਤਰਾਂ ਅਨੁਸਾਰ ਅਮਿਤਾਭ ਬੱਚਨ ਦੀ ਸਿਹਤ ‘ਚ ਪਹਿਲਾ ਨਾਲੋਂ ਸੁਧਾਰ ਹੈ।
ਜਦ ਅਮਿਤਾਭ ਨੂੰ ਹਸਪਤਾਲ ‘ਚ ਦਾਖਲ ਕਰਾਇਆ ਗਿਆ ਸੀ, ਉਸ ਵੇਲੇ ਰੇਸ਼ਾ ਉਨ੍ਹਾਂ ਦੇ ਫੇਫੜਿਆਂ ‘ਚ ਜੰਮ ਗਿਆ ਸੀ ਜੋ ਹੁਣ ਪਹਿਲਾਂ ਨਾਲੋਂ ਠੀਕ ਹੈ ਤੇ ਆਕਸੀਜਨ ਲੈਵਲ ਵੀ ਨੌਰਮਲ ਹੋ ਗਿਆ ਹੈ।
ਐਸ਼ਵਰਿਆ ਰਾਏ ਬੱਚਨ ਤੇ ਅਰਾਧਿਆ ਬੱਚਨ ਵੀ ਕੋਰੋਨਾ ਪੌਜ਼ੇਟਿਵ ਹਨ। ਉਨ੍ਹਾਂ ਨੂੰ ‘ਜਲਸਾ’ ਬੰਗਲੇ ‘ਚ ਹੀ ਰੱਖਿਆ ਗਿਆ ਹੈ। ਅਭਿਸ਼ੇਕ ਬੱਚਨ ਵੀ ਨਾਨਾਵਤੀ ਹਸਪਤਾਲ ‘ਚ ਭਰਤੀ ਹਨ। ਉਨ੍ਹਾਂ ਦੀ ਹਾਲਤ ਵੀ ਠੀਕ ਹੈ।
ਬੱਚਨ ਪਰਿਵਾਰ ਦੇ ਚਾਰੋਂ ਬੰਗਲੇ ਜਲਸਾ, ਪ੍ਰਤਿਕਸ਼, ਵਤਸ ਤੇ ਜਨਕ ਨੂੰ ਸੀਲਕਰ ਦਿੱਤਾ ਗਿਆ ਹੈ ਤੇ ਸੈਨੇਟਾਇਜ਼ੇਸ਼ਨ ਕਰ ਉਸ ਨੂੰ ਕੰਟੈਨਮੈਂਟ ਜ਼ੋਨ ਘੋਸ਼ਿਤ ਕਰ ਦਿੱਤਾ ਗਿਆ ਹੈ। ਉਥੋਂ ਦੇ 28 ਕਰਮਚਾਰੀਆਂ ਨੂੰ ਕੁਆਰੰਟੀਨ ਕਰ ਕੋਰੋਨਾ ਟੈਸਟ ਲਈ ਸੈਂਪਲ ਲੈ ਲਏ ਗਏ ਹਨ। ਬੱਚਨ ਪਰਿਵਾਰ ਜਨਕ ਬੰਗਲੇ ਨੂੰ ਦਫਤਰ ਦੇ ਤੌਰ ‘ਤੇ ਇਸਤੇਮਾਲ ਕਰਦਾ ਹੈ।