17.92 F
New York, US
December 22, 2024
PreetNama
ਫਿਲਮ-ਸੰਸਾਰ/Filmy

ਅਮਿਤਾਭ ਬੱਚਨ ਨੂੰ ਮਿਲੇਗਾ ਦਾਦਾ ਸਾਹਿਬ ਫਾਲਕੇ ਪੁਰਸਕਾਰ

Amitabh will receive Phalke Award: ਬਾਲੀਵੁਡ ਦੇ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਨੂੰ ਇਸ ਸਾਲ ਦਾ ਦਾਦਾ ਸਾਹਿਬ ਫਾਲਕੇ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਪੁਰਸਕਾਰ ਕਿਸੇ ਕਲਾਕਾਰ ਲਈ ਭਾਰਤੀ ਸਿਨੇਮਾ ਦਾ ਸਰਵਉੱਚ ਪੁਰਸਕਾਰ ਹੈ। ਸੂਚਨਾ ਅਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਟਵੀਟ ਕਰਕੇ ਇਹ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਇਹ ਦੇਸ਼ ‘ਚ ਸਿਨੇਮਾ ਜਗਤ ਦਾ ਸਭ ਤੋਂ ਵੱਡਾ ਸਨਮਾਨ ਹੈ।

ਜਾਵਡੇਕਰ ਨੇ ਆਪਣੇ ਟਵੀਟ ‘ਚ ਲਿਖਿਆ, ‘ਅਮਿਤਾਭ ਬੱਚਨ ਨੇ ਆਪਣੇ ਸ਼ਾਨਦਾਰ ਅਭਿਨੈ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਅਤੇ ਉਹ ਦੋ ਪੀੜ੍ਹੀਆਂ ਲਈ ਪ੍ਰੇਰਨਾ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਬਿਨਾਂ ਵਿਰੋਧ ਦਾਦਾ ਸਾਹਿਬ ਫਾਲਕੇ ਐਵਾਰਡ ਲਈ ਚੁਣਿਆ ਗਿਆ ਹੈ। ਮੈਂ ਉਨ੍ਹਾਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ।’ਪੀੜੀਆਂ ਦਾ ਮਨੰਰੋਜਨ ਅਤੇ ਉਨਾਂ ਨੂੰ ਪ੍ਰੇਰਿਤ ਕਰਨ ਵਾਲੇ ਕਲਾਕਾਰ ਅਮਿਤਾਭ ਬੱਚਨ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਲਈ ਚੁਣਿਆ ਗਿਆ ਹੈ। ਅਮਿਤਾਭ ਬੱਚਨ ਨੇ ਦੇ ਦਹਾਕੇ ਵਿੱਚ ਜ਼ੰਜੀਰ, ‘ਦੀਵਾਰ’ ਅਤੇ ‘ਸ਼ੋਅਲੇ’ ਵਰਗੀਆਂ ਫਿਲਮਾਂ ਰਾਹੀਂ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ ਸੀ।

ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਸੋਮਵਾਰ ਰਾਸ਼ਟਰੀ ਫਿਲਮ ਪੁਰਸਕਾਰ ਵੰਡਣਗੇ। ਇਹ ਸਾਲਾਨਾ ਕੌਮੀ ਫਿਲਮ ਪੁਰਸਕਾਰ ਸਮਾਰੋਹ ਸਥਾਨਕ ਵਿਗਿਆਨ ਭਵਨ ਵਿਖੇ ਆਯੋਜਿਤ ਹੋਵੇਗਾ, ਜਿਸ ਵਿਚ ਮੰਨੇ-ਪ੍ਰਮੰਨੇ ਫਿਲਮ ਅਭਿਨੇਤਾ ਅਮਿਤਾਭ ਬੱਚਨ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਪ੍ਰਦਾਨ ਕੀਤਾ ਜਾਏਗਾ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਵੀ ਇਸ ਮੌਕੇ ਹਾਜ਼ਰ ਹੋਣਗੇ।ਸਰਕਾਰੀ ਸੂਤਰਾਂ ਮੁਤਾਬਕ ਰਾਸ਼ਟਰਪਤੀ ਰਾਮਨਾਥ ਕੋਵਿੰਦ ਜੇਤੂਆਂ ਲਈ ਚਾਹ ਪਾਰਟੀ ਦਾ ਆਯੋਜਨ ਕਰਨਗੇ। 2018 ’ਚ ਰਾਸ਼ਟਰਪਤੀ ਨੇ ਸਮਾਰੋਹ ਦੌਰਾਨ ਕੁਝ ਪੁਰਸਕਾਰ ਪਹਿਲਾਂ ਹੀ ਵੰਡ ਦਿੱਤੇ ਸਨ।

ਇਸ ਸਮਾਰੋਹ ਨੂੰ 2 ਹਿੱਸਿਆਂ ਵਿਚ ਵੰਡਿਆ ਗਿਆ ਸੀ। 66ਵੇਂ ਕੌਮੀ ਫਿਲਮ ਪੁਰਸਕਾਰਾਂ ਦੇ ਜੇਤੂਆਂ ਦਾ ਐਲਾਨ ਇਸ ਸਾਲ ਅਗਸਤ ’ਚ ਕੀਤਾ ਗਿਆ ਸੀ। ਗੁਜਰਾਤੀ ਫਿਲਮ ‘ਹੇਲਾਰੋ’ ਨੂੰ ਸਰਵੋਤਮ ਫਿਲਮ ਵਜੋਂ ਚੁਣਿਆ ਗਿਆ ਸੀ। ਵਿੱਕੀ ਕੌਸ਼ਲ ਅਤੇ ਆਯੁਸ਼ਮਾਨ ਖੁਰਾਣਾ ਨੇ ‘ਉੜੀ : ਦਿ ਸਰਜੀਕਲ ਸਟ੍ਰਾਈਕ’ ਅਤੇ ‘ਅੰਧਾਧੁੰਦ’ ਵਿਚ ਆਪਣੀ ਅਦਾਕਾਰੀ ਲਈ ਸਾਂਝੇ ਤੌਰ ’ਤੇ ਸਰਵੋਤਮ ਅਭਿਨੇਤਾ ਦਾ ਪੁਰਸਕਾਰ ਜਿੱਤਿਆ ਸੀ।ਯੋਗਦਾਨ ਲਈ ਇਹ ਸਾਲਾਨਾ ਪੁਰਸਕਾਰ ਦਿੱਤਾ ਜਾਦਾ ਹੈ। ਇਸ ਸਨਮਾਨ ਦੀ ਸ਼ੁਰੂਆਤ ਦਾਦਾ ਸਾਹਿਬ ਫਾਲਕੇ ਦੇ ਜਨਮ ਸ਼ਤਾਬਦੀ ਸਾਲ 1969 ਤੋਂ ਹੋਈ ਸੀ। ਉਦੋਂ ਪਹਿਲੀ ਵਾਰ ਇਹ ਸਨਮਾਨ ਅਭਿਨੇਤਰੀ ਦੇਵਿਕਾ ਰਾਣੀ ਨੂੰ ਦਿੱਤਾ ਗਿਆ ਸੀ।ਪਿਛਲੇ ਸਾਲ ਇਹ ਸਨਮਾਨ ਵਿਨੋਦ ਖੰਨਾ ਨੂੰ ਦਿੱਤਾ ਗਿਆ ਸੀ। ਹੁਣ ਇਸ ਪੁਰਸਕਾਰ ‘ਚ 10 ਲੱਖ ਰੁਪਏ ਅਤੇ ਪ੍ਰਸ਼ੰਸਾ ਪੱਤਰ ਦਿੱਤੇ ਜਾਂਦੇ ਹਨ।

Related posts

ਫੇਮਸ ਹੁੰਦੇ ਹੀ ਰਾਣੂ ਮੋਂਡਲ ਨੇ ਕੀਤਾ ਵੱਡਾ ਖੁਲਾਸਾ

On Punjab

ਜਨਮ ਦਿਨ ‘ਤੇ ਵਿਸ਼ੇਸ਼: ਆਲ ਇਡੀਆ ਰੇਡੀਓ ਤੋਂ ਰਿਜੈਕਟ, ਫਿਰ ਇੰਝ ਮਹਾਂਨਾਇਕ ਬਣਿਆ ਅਮਿਤਾਬ

On Punjab

TV Actress Income : ਸਫ਼ਲਤਾ ‘ਚ ਹੀ ਨਹੀਂ ਬਲਕਿ ਕਮਾਈ ਦੇ ਮਾਮਲੇ ‘ਚ ਵੀ ਇਹਨਾਂ ਟੀਵੀ ਹਸੀਨਾਵਾਂ ਤੋਂ ਪਿੱਛੇ ਹਨ ਉਨ੍ਹਾਂ ਦੇ ਪਤੀ, ਵੇਖੋ ਸੂਚੀ

On Punjab