62.22 F
New York, US
April 19, 2025
PreetNama
ਰਾਜਨੀਤੀ/Politics

ਅਮਿਤ ਸ਼ਾਹ ਦਾ ਨਿੱਜੀ ਸਕੱਤਰ ਬਣ ਕੇ ਮੰਤਰੀਆਂ ਨੂੰ ਫੋਨ ਕਰਨ ਵਾਲਾ ਗ੍ਰਿਫਤਾਰ

ਦਿੱਲੀ ਪੁਲਿਸ ਦੀ ਕ੍ਰਾਇਮ ਬਰਾਂਚ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਥਿਤ ਤੌਰ ‘ਤੇ ਨਿੱਜੀ ਸਕੱਤਰ ਬਣ ਕੇ ਹਰਿਆਣਾ ਤੇ ਰਾਜਸਥਾਨ ‘ਚ ਮੰਤਰੀਆਂ ਨੂੰ ਫੋਨ ਕਰਨ ਵਾਲੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ।

ਅਧਿਕਾਰੀਆਂ ਮੁਤਾਬਕ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਨਾਲ ਸਬੰਧਤ ਸੰਦੀਪ ਚੌਧਰੀ ਨੇ ਨੌਕਰੀ ਲਈ ਫੋਨ ਕੀਤਾ ਸੀ। ਬੀਏ ਅਤੇ ਬੀਐਡ ਕਰ ਹਟਿਆ ਸੰਦੀਪ ਹਰਿਆਣਾ ‘ਚ ਹੀਰੋ ਹੌਂਡਾ ਕੰਪਨੀ ‘ਚ ਕੰਮ ਕਰ ਰਿਹਾ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਉਸ ਦੀ ਨੌਕਰੀ ਚਲੀ ਗਈ। ਇਸ ਤੋਂ ਬਾਅਦ ਉਸ ਨੇ ਨੌਕਰੀ ਲਈ ਇਕ ਸਾਜ਼ਿਸ਼ ਰਚੀ।

ਪੁਲਿਸ ਮੁਤਾਬਕ ਉਸ ਨੂੰ ਗ੍ਰਹਿ ਮੰਤਰਾਲੇ ਦੀ ਸ਼ਿਕਾਇਤ ਦੇ ਆਧਾਰ ‘ਤੇ ਕ੍ਰਾਇਮ ਬਰਾਂਚ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਸ਼ਿਕਾਇਤ ‘ਚ ਕਿਹਾ ਗਿਆ ਸੀ ਕਿ ਇਕ ਵਿਅਕਤੀ ਨੇ ਨੌਕਰੀ ਲਈ ਖੁਦ ਨੂੰ ਅਮਿਤ ਸ਼ਾਹ ਦਾ ਨਿੱਜੀ ਸਕੱਤਰ ਦੱਸ ਕੇ ਹਰਿਆਣਾ ਤੇ ਰਾਜਸਥਾਨ ਦੇ ਲੇਬਰ ਮਿਨਿਸਟਰਸ ਨੂੰ ਫੋਨ ਕੀਤੇ ਸਨ।

ਗ੍ਰਿਫਤਾਰ ਨੌਜਵਾਨ ਨੇ ਦੱਸਿਆ ਉਸ ਨੇ ਆਪਣੀ ਪ੍ਰੇਮਿਕਾ ਦੇ ਨਾਂਅ ‘ਤੇ ਸਿਮ ਕਾਰਡ ਲਿਆ ਸੀ। ਫਿਰ ਆਪਣੇ ਆਪ ਨੂੰ ਅਮਿਤ ਸ਼ਾਹ ਦਾ ਨਿੱਜੀ ਸਕੱਤਰ ਦੱਸ ਕੇ ਹਰਿਆਣਾ ਦੇ ਲੇਬਰ ਮਿਨਿਸਟਰ ਅਨੂਪ ਧਨਕ ਤੇ ਰਾਜਸਥਾਨ ਦੇ ਮੰਤਰੀ ਟੀਕਾਰਾਮ ਜੂਲੀ ਨੂੰ ਫੋਨ ਕੀਤਾ। ਪੁਲਿਸ ਨੇ ਮੰਤਰੀਆਂ ਨੂੰ ਕਾਲ ਕਰਨ ਵਾਲਾ ਮੋਬਾਇਲ ਤੇ ਸਿਮ ਕਾਰਡ ਵੀ ਬਰਾਮਦ ਕਰ ਲਿਆ ਹੈ।

Related posts

ਭਾਰਤ ਨੇ RCEP ‘ਤੇ ਹਸਤਾਖਰ ਕਰਨ ਤੋਂ ਕੀਤਾ ਮਨ੍ਹਾਂ…

On Punjab

ਸੈਫ਼ ’ਤੇ ਹਮਲਾ ਕਰਨ ਵਾਲੇ ਦਾ ਰਿਮਾਂਡ 29 ਤੱਕ ਵਧਿਆ

On Punjab

ਕੌਮੀ ਸਿੱਖਿਆ ਨੀਤੀ ਕਾਰਨ ਤਾਮਿਲਨਾਡੂ ’ਚ ਫਿਰ ਭੜਕਿਆ ਹਿੰਦੀ ਵਿਰੋਧ, ਮੁੱਖ ਮੰਤਰੀ ਸਟਾਲਿਨ ਹੋਏ ਲੋਹੇ-ਲਾਖੇ

On Punjab