PreetNama
ਰਾਜਨੀਤੀ/Politics

ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਇਹ ਟਵੀਟ…

kejriwal meeting amit shah: ਅਰਵਿੰਦ ਕੇਜਰੀਵਾਲ ਨੇ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਬੈਠਕ ਤੋਂ ਬਾਅਦ, ਦਿੱਲੀ ਦੇ ਮੁੱਖ ਮੰਤਰੀ ਨੇ ਟਵੀਟ ਕੀਤਾ ਕਿ ਸਾਡੇ ਵਿੱਚਕਾਰ ਦਿੱਲੀ ਨਾਲ ਜੁੜੇ ਕਈ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਹੋਏ। ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, “ਮੈਂ ਮਾਣਯੋਗ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਿਆ। ਇਹ ਇੱਕ ਬਹੁਤ ਸਾਰਥਕ ਅਤੇ ਚੰਗੀ ਮੁਲਾਕਾਤ ਰਹੀ ਹੈ। ਦਿੱਲੀ ਨਾਲ ਜੁੜੇ ਕਈ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਹੋਏ। ਅਸੀਂ ਦੋਵੇਂ ਸਹਿਮਤ ਹੋਏ ਕਿ ਅਸੀਂ ਦਿੱਲੀ ਦੇ ਵਿਕਾਸ ਲਈ ਮਿਲ ਕੇ ਕੰਮ ਕਰਾਂਗੇ।”

ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਲਗਾਤਾਰ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਵਿੱਚਕਾਰ ਜ਼ਬਰਦਸਤ ਬਿਆਨਬਾਜ਼ੀ ਹੋਈ ਸੀ। ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਕਈ ਵਿਵਾਦਪੂਰਨ ਬਿਆਨ ਆਏ, ਜਿਸ ਤੋਂ ਬਾਅਦ ਚੋਣ ਕਮਿਸ਼ਨ ਨੂੰ ਕਾਰਵਾਈ ਕਰਨੀ ਪਈ। ਇਸ ਤੋਂ ਇਲਾਵਾਂ ਚੋਣ ਪ੍ਰਚਾਰ ਦੌਰਾਨ, ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ‘ਤੇ ਤਿੱਖੇ ਹਮਲੇ ਕੀਤੇ ਸੀ।

ਕੇਜਰੀਵਾਲ ਨੇ ਕਿਹਾ ਸੀ, “ਮੈਂ ਅਮਿਤ ਸ਼ਾਹ ਨੂੰ ਹਰ ਮੁੱਦੇ ਉੱਤੇ ਬਹਿਸ ਕਰਨ ਲਈ ਕਿਹਾ, ਪਰ ਉਨਾਂ ਨੇ ਇਨਕਾਰ ਕਰ ਦਿੱਤਾ। ਪਰ ਉਹ ਜਨਤਾ ਦੇ ਵਿੱਚਕਾਰ ਆਉਣ ਲਈ ਵੀ ਤਿਆਰ ਨਹੀਂ ਹਨ, ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਨਹੀਂ ਹਨ। ਇਹ ਬਹੁਤ ਦੁੱਖ ਵਾਲੀ ਗੱਲ ਹੈ। ਗੀਤਾ ਵਿੱਚ ਇਹ ਵੀ ਲਿਖਿਆ ਹੈ ਕਿ ਕਿਸੇ ਨੂੰ ਮੈਦਾਨ ਤੋਂ ਭੱਜਣਾ ਨਹੀਂ ਚਾਹੀਦਾ। ਇੱਕ ਸੱਚਾ ਹਿੰਦੂ ਅਤੇ ਬਹਾਦਰ ਆਦਮੀ ਮੈਦਾਨ ਤੋਂ ਭੱਜਦਾ ਨਹੀਂ। ਇਹ ਅਮਿਤ ਸ਼ਾਹ ਜੀ ਦੇ ਅਨੁਕੂਲ ਨਹੀਂ ਹੈ ਕਿ ਉਹ ਇਸ ਤਰ੍ਹਾਂ ਮੈਦਾਨ ਤੋਂ ਭੱਜ ਰਹੇ ਹਨ। ਉਹ ਸਰਵਜਨਕ ਸਵਾਲਾਂ ਦੇ ਜਵਾਬ ਨਹੀਂ ਦੇਣਾ ਚਾਹੁੰਦੇ।”

Related posts

ਸ਼ਾਹ ਨੂੰ ਪੂਰਾ ਯਕੀਨ- ਧਾਰਾ 370 ਹਟਣ ਨਾਲ ਕਸ਼ਮੀਰ ‘ਚੋਂ ਅੱਤਵਾਦ ਹੋਵੇਗਾ ਖ਼ਤਮ

On Punjab

ਪੱਛਮੀ ਬੰਗਾਲ ਦੇ ਮਾਲਦਾ ਵਿੱਚ ਹਿੰਸਾ; 50 ਗ੍ਰਿਫ਼ਤਾਰ

On Punjab

ਅਰਜਨਟੀਨਾ ਸ਼ੂਟਿੰਗ ਵਰਲਡ ਕੱਪ: ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ

On Punjab