PreetNama
ਫਿਲਮ-ਸੰਸਾਰ/Filmy

ਅਰਜੁਨ ਰਾਮਪਾਲ ਲਾਕਡਾਊਨ ਤੋਂ ਬਾਅਦ ਜਲਦ ਕਰਨਗੇ ਵੱਡੀ ਪਾਰਟੀ

Arjun Girlfriend Wish Birthday :ਕੋਰੋਨਾ ਵਾਇਰਸ ਦੇ ਚਲਦੇ ਪੂਰੀ ਦੁਨੀਆਂ ਦੀ ਰਫ਼ਤਾਰ ਰੁਕ ਹੀ ਗਈ ਹੈ। ਅਜਿਹਾ ਹੀ ਹਾਲ ਮੁੰਬਈ ਦਾ ਵੀ ਹੈ। ਮੁੰਬਈ ਵਿੱਚ ਰੋਜਾਨਾ ਕਿਸੇ ਸ਼ੋਅ ਦੀ ਜਾਂ ਫਿਲਮਾਂ ਦੀ ਸ਼ੂਟਿੰਗ ਹੁੰਦੀ ਹੈ। ਹੁਣ ਸਭ ਕੁਝ ਰੁਕ ਗਿਆ ਹੈ। ਮੁੰਬਈ ਵਿੱਚ ਲਾਕਡਾਊਨ ਦਾ ਸਾਰੇ ਹੀ ਸਿਤਾਰੇ ਪਾਲਣ ਕਰ ਰਹੇ ਹਨ। ਲਾਕਡਾਊਨ ਦੇ ਚਲਦੇ ਕੋਈ ਵੀ ਸਟਾਰ ਘਰ ਤੋਂ ਬਾਹਰ ਹੀ ਨਹੀਂ ਨਿਕਲ ਰਿਹਾ ਹੈ। ਕਈ ਸਟਾਰਸ ਇਸ ਲਾਕਡਾਊਨ ਦੀ ਵਜ੍ਹਾ ਕਾਰਨ ਕਾਫੀ ਪਰੇਸ਼ਾਨ ਵੀ ਹੋ ਗਏ ਹਨ।

ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਅੱਜ ਆਪਣੀ ਗਰਲਫ੍ਰੈੰਡ ਗੈਬ੍ਰਿਏਲਾ ਦਾ ਜਨਮਦਿਨ ਮਨਾ ਰਹੇ ਹਨ। ਲਾਕਡਾਊਨ ਦੇ ਚਲਦੇ ਉਹ ਬਾਹਰ ਕਿਤੇ ਪਾਰਟੀ ਕਰਨ ਵੀ ਨਹੀਂ ਜਾ ਸਕਦੇ। ਅਰਜੁਨ ਨੇ ਆਪਣੀ ਗਰਲਫ੍ਰੈੰਡ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਅਰਜੁਨ ਨੇ ਇਸ ਤਸਵੀਰ ਦੇ ਜ਼ਰੀਏ ਗਰਲਫ੍ਰੈੰਡ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਅਰਜੁਨ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ – ਮੇਰੀ ਪਿਆਰੀ ਜਾਨ ਜਨਮਦਿਨ ਦੀ ਵਧਾਈ। ਅਸੀ ਲੋਕਾਂ ਨੇ ਅੱਜ ਥੋੜ੍ਹਾ ਜਿਹਾ ਸੈਲੀਬ੍ਰੇਸ਼ਨ ਕੀਤਾ ਹੈ ਅਤੇ ਵੱਡਾ ਵੀ ਜਲਦ ਕਰਾਂਗੇ, ਲਵ ਯੂ।

ਇਸ ਤੋਂ ਅਰਜੁਨ ਦੀ ਗਰਲਫ੍ਰੈੰਡ ਨੇ ਆਪ ਆਪਣੇ ਸੋਸ਼ਲ ਮੀਡੀਆ ‘ਤੇ ਆਪਣੇ ਲਿਟਲ ਸਟਾਰ ਏਰਿਕ ਅਤੇ ਅਰਜੁਨ ਦੀ ਬਹੁਤ ਹੀ ਪਿਆਰੀ ਤਸਵੀਰ ਸ਼ੇਅਰ ਕੀਤੀ ਸੀ। ਤਸਵੀਰ ਵਿੱਚ ਅਰਜੁਨ ਆਪਣੇ ਨੰਨੇ ਬੇਟੇ ਲਈ ਗਿਟਾਰ ਵਜਾਉਦੇ ਨਜ਼ਰ ਆ ਰਹੇ ਹਨ। ਉੱਥੇ ਹੀ ਏਰਿਕ ਆਪਣੇ ਡੈਡੀ ਨੂੰ ਗਿਟਾਰ ਵਜਾਉਦੇ ਹੋਏ ਕਾਫੀ ਧਿਆਨ ਨਾਲ ਦੇਖ ਰਹੇ ਹਨ। ਤਸਵੀਰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਅਰਜੁਨ ਆਪਣੇ ਨੰਨੇ ਬੇਟੇ ਨੂੰ ਗਿਟਾਰ ਵਜਾਉਣਾ ਸਿਖਾ ਰਹੇ ਹਨ।

ਫੈਨਜ਼ ਨੂੰ ਬੇਟੇ ਏਰਿਕ ਨਾਲ ਅਰਜੁਨ ਦੀਆਂ ਦੋਨੋਂ ਤਸਵੀਰਾਂ ਕਾਫੀ ਪਸੰਦ ਆ ਰਹੀਆਂ ਹਨ। ਫੈਨਜ਼ ਕਮੈੰਟ ਬਾਕਸ ਵਿੱਚ ਫਾਦਰ ਸਨ ਦੀ ਜੋੜੀ ਦੀ ਖੂਬ ਤਾਰੀਫ ਕਰ ਰਹੇ ਹਨ। ਅਰਜੁਨ ਅਤੇ ਗੈਬ੍ਰਿਏਲਾ ਦੀ ਲਵ ਸਟੋਰੀ ਦੀ ਗੱਲ ਕਰੀਏ ਤਾਂ ਦੋਨਾਂ ਦੀ ਮੁਲਾਕਾਤ 2009 ਵਿੱਚ ਆਈ ਪੀ ਅੈੱਲ ਦੀ ਆਫਟਰ ਪਾਰਟੀ ‘ਚ ਹੋਈ ਸੀ। ਦੋਨੋਂ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਅੈਕਟਿਵ ਰਹਿੰਦੇ ਹਨ ਅਤਰ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ।

Related posts

ਅਦਾਕਾਰਾ ਨੇ ਕੀਤੀ ਡਾਲਫਿਨ ਨਾਲ ਮਸਤੀ, ਖੂਬਸੂਰਤ ਤਸਵੀਰਾਂ ਕੀਤੀਆਂ ਸ਼ੇਅਰ

On Punjab

ਵਿਦਿਆ ਬਾਲਨ ਤੇ ਸ਼ੈਫਾਲੀ ਸ਼ਾਹ ਲੈ ਕੇ ਆਏ ਸਸਪੈਂਸ-ਥ੍ਰਿਲਰ ‘ਜਲਸਾ’, ਦੇਖੋ ਫਿਲਮ ਦਾ ਜ਼ਬਰਦਸਤ ਟ੍ਰੇਲਰ

On Punjab

ਬਾਲੀਵੁਡ ‘ਚ ਆਉਣ ਤੋਂ ਪਹਿਲਾਂ LIC ਏਜੰਟ ਦਾ ਕੰਮ ਕਰਦੇ ਸਨ ਅਭਿਸ਼ੇਕ ਬੱਚਨ

On Punjab