ਅਮਰੀਕਾ ਦੀ ਮਸ਼ਹੂਰ ਉਦਯੋਗਪਤੀ ਤੇ ਸਪੇਸਐਕਸ ਕੰਪਨੀ (Spacex company) ਬੁੱਧਵਾਰ ਨੂੰ ਟੈਕਸਾਸ ਦਾ ਸਮੁੰਦਰੀ ਤੱਟ ‘ਤੇ ਟੈਸਟ ਲਾਂਚ ਦੌਰਾਨ ਵਿਸਫੋਟ ਹੋ ਗਿਆ। ਕੰਪਨੀ ਨੂੰ ਉਮੀਦ ਸੀ ਕਿ ਇਹ ਸ਼ਕਤੀਸ਼ਾਲੀ ਰਾਕੇਟ ਭਵਿੱਖ ‘ਚ ਉਸ ਨੂੰ ਮੰਗਲ ਗ੍ਰਹਿ ਤਕ ਪਹੁੰਚਾਏਗਾ। ਉੱਥੇ ਹੀ ਵਿਸਫੋਟ ਤੋਂ ਬਾਅਦ ਵੀ ਸਪੇਸਐਕਸ ਨੇ ਇਸ ਨੂੰ ਸ਼ਾਨਦਾਰ ਟੈਸਟ ਦੱਸਿਆ ਹੈ ਤੇ ਸਟਾਰਸ਼ਿਪ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਟੇਸਲਾ ਕਾਰ (Tesla car) ਬਣਾਉਣ ਵਾਲੀ ਕੰਪਨੀ ਦੇ ਮਾਲਕ ਐਲਨ ਮਸਕ ਨੇ ਇਸ ਉਡਾਣ ਦੇ ਕੁਝ ਮਿੰਟ ਬਾਅਦ ਹੀ ਟਵੀਟ ਕਰਦੇ ਹੋਇਆ ਲਿਖਿਆ ਸੀ, ‘ਮੰਗਲ ਗ੍ਰਹਿ ਅਸੀਂ ਆ ਰਹੇ ਹਾਂ। ਹਾਲਾਂਕਿ ਉਨ੍ਹਾਂ ਨੇ ਬਾਅਦ ‘ਚ ਕਿਹਾ ਕਿ ਰਾਕੇਟ ਬਹੁਤ ਤੇਜ਼ੀ ਨਾਲ ਲੈਂਡ ਕਰ ਰਿਹਾ ਸੀ, ਜਿਸ ਦੀ ਵਜ੍ਹਾ ਨਾਲ ਇਸ ‘ਚ ਵਿਸਫੋਟ ਹੋ ਗਿਆ। ਐਲਨ ਨੇ ਰਾਕਟ ਦੇ ਸਫ਼ਲ ਹਿੱਸੇ ਨੂੰ ਯਾਦ ਕਰਦੇ ਹੋਏ ਕਿਹਾ ਕਿ ਸਟਾਰਸ਼ਿਪ ਰਾਕੇਟ (Starship rocket) ਨੇ ਟੇਕ ਆਫ ਕੀਤਾ ਤੇ ਉਡਾਣ ਦੌਰਾਨ ਆਪਣੀ ਸਥਿਤੀ ਨੂੰ ਬਦਲਿਆ ਨਾਲ ਹੀ ਲੈਂਡਿੰਗ ਲਈ ਇਹ ਠੀਕ-ਠੀਕ ਪ੍ਰੀਖਣ ‘ਚ ਆ ਗਿਆ ਸੀ।ਐਲਨ ਮਸਕ ਨੇ ਟਵੀਟ ਕਰਦੇ ਹੋਏ ਕਿਹਾ, ਅਸੀਂ ਉਹ ਸਾਰੇ ਅੰਕੜੇ ਹਾਸਿਲ ਕਰ ਲਏ ਜਿਸ ਦੀ ਸਾਨੂੰ ਲੋੜ ਸੀ। ਸਪੇਸਐਕਸ ਟੀਮ ਨੂੰ ਵਧਾਈ। ਮੀਡੀਆ ਰਿਪੋਰਟ ਮੁਤਾਬਕ ਬੁੱਧਵਾਰ ਨੂੰ ਰਾਕੇਟ ਨੇ ਸਹੀ ਸਮੇਂ ‘ਤੇ ਉਡਾਣ ਭਰੀ ਤੇ ਸਿੱਧਾ ਉੱਪਰ ਗਿਆ। ਇਸ ਦੌਰਾਨ ਰਾਕੇਟ ਦਾ ਇਕ ਹੋਰ ਇੰਜਨ ਸ਼ੁਰੂ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਕਰੀਬ 4 ਮਿੰਟ ਤੇ 45 ਸੈਕੰਡ ਦੀ ਉਡਾਣ ਤੋਂ ਬਾਅਦ ਰਾਕੇਟ ਦਾ ਤੀਜਾ ਇੰਜਨ ਸ਼ੁਰੂ ਹੋ ਗਿਆ ਸੀ ਤੇ ਰਾਕੇਟ ਸ਼ਾਨਦਾਰ ਤਰੀਕੇ ਨਾਲ ਆਪਣੀ ਸਥਿਤੀ ਵੱਲ ਵਧ ਰਿਹਾ ਸੀ।