27.66 F
New York, US
December 13, 2024
PreetNama
ਫਿਲਮ-ਸੰਸਾਰ/Filmy

ਅਰਬਾਜ਼ ਖਾਨ ਇਸ ਲਈ ਨਹੀਂ ਹੋ ਪਾ ਰਹੇ ਮਲਾਇਕਾ ਤੋਂ ਦੂਰ

ਬਾਲੀਵੁਡ ਦੇ ਦਬੰਗ ਸਲਮਾਨ ਖਾਨ ਦੇ ਛੋਟੇ ਭਰਾ ਅਰਬਾਜ਼ ਖਾਨ ਦੀ ਗਿਣਤੀ ਬਾਲੀਵੁਡ ਦੇ ਮਸ਼ਹੂਰ ਪ੍ਰੋਡਿਊਸਰਾਂ ਵਿੱਚ ਹੁੰਦੀ ਹੈ। ਦਬੰਗ ਸੀਰੀਜ ਨਾਲ ਸਲਮਾਨ ਖਾਨ ਨੂੰ ਸਭ ਦਾ ਚਹੇਤਾ ਪਾਂਡੇ ਜੀ ਬਣਾਉਣ ਵਾਲੇ ਪ੍ਰੋਡਿਊਸਰ ਅਰਬਾਜ਼ ਖਾਨ ਅੱਜ ਕੱਲ੍ਹ ਕਈ ਛੋਟੇ ਬਜਟ ਦੀਆਂ ਫਿਲਮਾਂ ਵਿੱਚ ਨਜ਼ਰ ਆ ਰਹੇ ਹਨ। ਅਕਸਰ ਉਨ੍ਹਾਂ ਦੀ ਤੁਲਣਾ ਵੱਡੇ ਭਰਾ ਸਲਮਾਨ ਖਾਨ ਨਾਲ ਕੀਤੀ ਜਾਂਦੀ ਹੈ। ਅਜਿਹੇ ਵਿੱਚ ਸਲਮਾਨ ਦੇ ਛੋਟੇ ਭਰਾ ਅਰਬਾਜ਼ ਕਿਵੇਂ ਇਸ ਤੁਲਣਾ ਅਤੇ ਸਟਾਰਡਮ ਤੋਂ ਖ਼ੁਦ ਨੂੰ ਬਚਾਉਂਦੇ ਹਨ ਤਾਂ ਅੱਜ ਅਸੀ ਤੁਹਾਨੂੰ ਦੱਸ ਹੀ ਦਿੰਦੇ ਹਾਂ। ਇੱਕ ਇੰਟਰਵਿਊ ‘ਚ ਸਲੀਮ ਸਾਹਿਬ ਮੁ ਕਿਹਾ ਸੀ ਕਿ ਜਿਸ ਘਰ ‘ਚ ਉਹ ਰਹਿੰਦੇ ਹਨ ਉਹ ਸਲਮਾਨ ਦਾ ਨਹੀਂ ਉਹਨਾਂ ਦਾ ਹੈ।ਸਲੀਮ ਸਾਹਿਬ ਤੋਂ ਬਚਪਨ ਦਾ ਸਵਾਲ ਪੁੱਛਿਆ ਗਿਆ ਸੀ ਕਿ ਸਲਮਾਨ ਘਰ ਉੱਤੇ ਸੁਪਰਸਟਾਰ ਜਿਵੇਂ ਰਹਿੰਦੇ ਹੋਣਗੇ ਨਾ, ਇਸ ਉੱਤੇ ਸਲੀਮ ਸਾਹਿਬ ਨੇ ਮੁਸਕੁਰਾਉਂਦੇ ਹੋਏ ਕਿਹਾ ਕਿ ਇਸ ਘਰ ਵਿੱਚ ਸਭ ਇੱਕ ਜਿਹੇ ਰਹਿੰਦੇ ਹਨ। ਸਟਾਰਡਮ ਮੇਰੇ ਘਰ ਦੀ ਚੌਖਟ ਦੇ ਬਾਹਰ ਰੱਖਕੇ ਆਉਂਦੇ ਹਨ ਸਭ। ਅਰਬਾਜ਼ ਖਾਨ ਆਪਣੀ ਆਉਣ ਵਾਲੀ ਫਿਲਮ ਦੇ ਪ੍ਰਮੋਸ਼ਨ ਵਿੱਚ ਜੁੱਟੇ ਹੋਏ ਹਨ।

ਅਰਬਾਜ਼ ਤੋਂ ਪੁੱਛਿਆ ਗਿਆ ਕਿ ਤੁਸੀ ਦਬੰਗ ਵਰਗੀ ਹਿੱਟ ਸੀਰੀਜ ਪ੍ਰੋਡਿਊਸ ਕਰਨ ਵਾਲੇ ਵੱਡੇ ਪ੍ਰੋਡਿਊਸਰ ਹੋ ਫਿਰ ਛੋਟੇ ਬਜਟ ਦੀਆਂ ਫਿਲਮਾਂ ਕਿਉਂ ਕਰ ਰਹੇ ਹੋ ਜਦ ਕਿ ਤੁਹਾਡੀਆਂ ਫਿਲਮਾਂ ਚੱਲਦੀਆਂ ਵੀ ਨਹੀਂ। ਇਸ ਗੱਲ ਉੱਤੇ ਅਰਬਾਜ਼ ਖਾਨ ਨੇ ਬਹੁਤ ਹੀ ਸਹਿਜਤਾ ਨਾਲ ਜਵਾ ਦਿੰਦੇ ਹੋਏ ਕਿਹਾ ਕਿ ਹੁਣ ਵੇਖੋ ਕੌਣ ਨਹੀਂ ਚਾਹੁੰਦਾ ਕਿ ਰਾਜਕੁਮਾਰ ਹਿਰਾਨੀ , ਸੰਜੇ ਲੀਲਾ ਭੰਸਾਲੀ ਅਤੇ ਕਰਨ ਜੌਹਰ ਦੀਆਂ ਫਿਲਮਾਂ ਵਿੱਚ ਕੰਮ ਕਰੀਏ ਪਰ ਹੁਣ ਇਹਨਾਂ ਦੀਆਂ ਫਿਲਮਾਂ ਦੇ ਆਫਰ ਕਦੋਂ ਆਉਣਗੇ, ਇਸ ਦੇ ਲਈ ਖ਼ਾਲੀ ਬੈਠਾ ਰਹਾਂ ਤਾਂ ਜੋ ਕੰਮ ਮੈਂ ਕਰ ਰਿਹਾ ਹਾਂ ਇਹ ਵੀ ਨਹੀਂ ਕਰ ਪਾਵਾਂਗਾ।

ਪਰਸਨਲ ਜ਼ਿੰਦਗੀ ਦੀ ਗੱਲ ਕਰੀਏ ਤਾਂ ਅਰਬਾਜ਼ ਖਾਨ ਨੇ ਕਿਹਾ ਕਿ ਮਲਾਇਕਾ ਤੇ ਮੇਰਾ ਰਿਸ਼ਤਾ ਵਧੀਆ ਦੀ ਪਰ ਇਸ ਗੱਲ ਤੋਂ ਵੀ ਮਨਾ ਨਹੀਂ ਕਰ ਸਕਦੇ ਕਿ ਸਾਡੇ ਦੋਵਾਂ ‘ਚ ਸਭ ਠੀਕ ਚੱਲ ਰਿਹਾ ਸੀ ਅਤੇ ਕੁਝ ਨਹੀਂ ਹੋਇਆ। ਸਾਡੇ ਦੋਵਾਂ ‘ਚ ਕਾਫੀ ਕੁਝ ਠੀਕ ਨਹੀਂ ਚੱਲ ਰਿਹਾ ਸੀ ਪਰ ਸਾਡਾ ਮੁੰਡਾ ਸਾਡੇ ਦੋਵਾਂ ‘ਚ ਇੱਕ ਅਜਿਹੀ ਕੜੀ ਹੈ ਜਿਸ ਨੇ ਸਾਨੂੰ ਅੱਜ ਤੱਕ ਜੋੜੇ ਰੱਖਿਆ ਹੈ। ਅਸੀ ਅੱਜ ਵੀ ਬਹੁਤ ਚੰਗੇ ਦੋਸਤ ਹਾਂ।

Related posts

‘Looking forward’: Donald Trump says ‘friend’ Modi told him millions would welcome him in India

On Punjab

ਵਿਧੂ ਵਿਨੋਦ ਚੋਪੜਾ ‘ਤੇ ਚੇਤਨ ਭਗਤ ਨੇ ਲਾਏ ਗੰਭੀਰ ਇਲਜ਼ਾਮ

On Punjab

ਸੋਨਾਕਸ਼ੀ ਸਿਨ੍ਹਾ ਨੂੰ ਜਾਣਾ ਪੈ ਸਕਦਾ ਜੇਲ੍ਹ, ਘਰ ਪਹੁੰਚੀ ਪੁਲਿਸ

On Punjab