22.12 F
New York, US
February 22, 2025
PreetNama
ਰਾਜਨੀਤੀ/Politics

ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਤੋਂ ਬਾਅਦ ਭਗਵੰਤ ਮਾਨ ਨੇ ਕੀਤਾ ਟਵੀਟ, ਪੜ੍ਹੋ ਕੀ ਕਿਹਾ

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਨਾਲ ਦਿੱਲੀ ਵਿਖੇ ਮੁਲਾਕਾਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਇਕ ਟਵੀਟ ਕੀਤਾ ਹੈ। ਟਵੀਟ ‘ਚ ਉਨ੍ਹਾਂ ਲਿਖਿਆ ਹੈ ਸਾਡੇ ਲੀਡਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨਾਲ ਬਹੁਤ ਵਧੀ ਮੀਟਿੰਗ ਹੋਈ। ਬਹੁਤ ਜਲਦ ਪੰਜਾਬ ਦੇ ਲੋਕਾਂ ਨੂੰ ਇਕ ਚੰਗੀ ਖ਼ਬਰ ਦਿਆਂਗਾ। ਦਰਅਸਲ ਪੰਜਾਬ ਦੇ ਲੋਕਾਂ ਨੂੰ ਅੱਜ ਕੇਜਰੀਵਾਲ ਤੇ ਭਗਵੰਤ ਮਾਨ ਦੀ ਮੁਲਾਕਾਤ ਤੋਂ ਆਸ ਸੀ ਕਿ ਮਾਨ 300 ਯੂਨਿਟ ਮੁਫ਼ਤ ਬਿਜਲੀ ਦਾ ਐਲਾਨ ਕਰ ਦੇਣਗੇ ਪਰ ਉਨ੍ਹਾਂ ਟਵੀਟ ਕਰ ਕੇ ਸਿਰਫ਼ ਭਰੋਸਾ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਬੁੱਧਵਾਰ ਯਾਨੀ 13 ਅਪ੍ਰੈਲ ਨੂੰ ਕੈਬਨਿਟ ਮੀਟਿੰਗ ਵੀ ਸੱਦੀ ਹੈ ਜਿਸ ਵਿਚ ਵੱਡੇ ਐਲਾਨ ਹੋਣ ਦੀ ਆਸ ਹੈ।

Related posts

ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦਾ ਐਲਾਨ, ਸੁਖਬੀਰ ਬਾਦਲ ਨੂੰ ਹਟਾਇਆ?

On Punjab

ਅੱਤਵਾਦ ਦੇ ਖਾਤਮੇ ਸਮੇਤ ਭਾਰਤ ਤੇ ਸਾਊਦੀ ਅਰਬ ਦਰਮਿਆਨ ਕਈ ਵੱਡੇ ਸਮਝੌਤੇ

On Punjab

ਵੱਡੀ ਖ਼ਬਰ : ਪੰਜਾਬ ਸਰਕਾਰ ਨੇ ਮਾਤਮੀ ਬਿਗਲ ਵਜਾਉਣ ਦਾ ਫੈਸਲਾ ਲਿਆ ਵਾਪਸ, CM ਮਾਨ ਨੇ ਕਿਹਾ- ਨਹੀਂ ਚਾਹੀਦਾ ਕੋਈ ਵਾਦ-ਵਿਵਾਦ

On Punjab