18.21 F
New York, US
December 23, 2024
PreetNama
ਰਾਜਨੀਤੀ/Politics

ਅਰਵਿੰਦ ਕੇਜਰੀਵਾਲ ਲਗਾਤਾਰ ਤੀਜੀ ਵਾਰ ਚੁੱਕੀ ਦਿੱਲੀ ਦੇ CM ਵਜੋਂ ਸਹੁੰ

Arvind Kejriwal Oath Ceremony: ਨਵੀਂ ਦਿੱਲੀ: ਅਰਵਿੰਦ ਕੇਜਰੀਵਾਲ ਨੇ ਰਾਮਲੀਲ੍ਹਾ ਮੈਦਾਨ ਵਿੱਚ ਲਗਾਤਾਰ ਤੀਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ । ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਅਨਿਲ ਬੈਜਲ ਨੇ ਉਨ੍ਹਾਂ ਨੂੰ ਸਹੁੰ ਚੁਕਾਈ । ਉਨ੍ਹਾਂ ਨਾਲ ਮਨੀਸ਼ ਸਿਸੋਦੀਆ ਨੇ ਵੀ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁੱਕੀ । ਦਸੰਬਰ 2013 ਤੇ ਫਰਵਰੀ 2015 ‘ਚ ਵੀ ਕੇਜਰੀਵਾਲ ਨੇ ਇਸੇ ਮੈਦਾਨ ‘ਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ ।

ਇਸ ਦੌਰਾਨ ਮੁੱਖ ਮੰਤਰੀ ਕੇਜਰੀਵਾਲ ਤੋਂ ਇਲਾਵਾ ਉਨ੍ਹਾਂ ਦੇ 6 ਮੰਤਰੀ ਨੇ ਮੰਤਰੀ ਅਹੁਦੇ ਦਾ ਹਲਫ਼ ਲਿਆ । ਕੇਜਰੀਵਾਲ ਦੇ ਨਾਲ ਮਨੀਸ਼ ਸਿਸੋਦੀਆ, ਸਤਿੰਦਰ ਜੈਨ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਤੇ ਰਜਿੰਦਰ ਪਾਲ ਗੌਤਮ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ ।

ਸਹੁੰ–ਚੁਕਾਈ ਸਮਾਰੋਹ ਤੋਂ ਪਹਿਲਾਂ ਟਵੀਟ ਕਰਦਿਆਂ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ਕਿਹਾ ਸੀ ਕਿ ਉਹ ਆਪਣੇ ਪੁੱਤਰ ਨੂੰ ਆਸ਼ੀਰਵਾਦ ਦੇਣ ਲਈ ਰਾਮਲੀਲਾ ਮੈਦਾਨ ਜ਼ਰੂਰ ਆਉਣ । ਦੱਸ ਦੇਈਏ ਕਿ ਕੇਜਰੀਵਾਲ ਨੇ ਸਾਲ 2013 ਵਿੱਚ ਪਹਿਲੀ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਸੀ । ਫਿਰ ਉਹ 14 ਫ਼ਰਵਰੀ, 2015 ਨੂੰ ਦੂਜੀ ਵਾਰ ਮੁੱਖ ਮੰਤਰੀ ਬਣੇ ਸਨ ।

ਜ਼ਿਕਰਯੋਗ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ । 70 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ 62 ਸੀਟਾਂ ਜਿੱਤੀਆਂ ਹਨ ।

Related posts

ਅਸਦੁਦੀਨ ਓਵੈਸੀ ਦੇ ਬਿਆਨ ‘ਤੇ ਭਾਜਪਾ ਨੇ ਲਗਾਈ ਮੋਹਰ, ਭੜਕੇ ਜੇਡੀਯੂ ਤੇ ਕਾਂਗਰਸੀ ਨੇਤਾ

On Punjab

ਆਰਥਿਕਤਾ ਦੀ ਨਾ ਲਓ ਟੈਨਸ਼ਨ, ਜਿੱਥੇ ਜਿਆਦਾਤਰ ਮਾਮਲੇ ਉੱਥੇ ਜਾਰੀ ਰਹੇਗਾ ਲੌਕਡਾਊਨ : PM ਮੋਦੀ

On Punjab

ਲੋਕ ਸਭਾ ‘ਚ ਅਨੁਰਾਗ ਠਾਕੁਰ ਖ਼ਿਲਾਫ਼ ਹੋਈ ਨਾਅਰੇਬਾਜ਼ੀ

On Punjab