ਸਰਕਾਰੀ ਪ੍ਰਾਇਮਰੀ ਸਕੂਲ ਯਾਰੇ ਸ਼ਾਹ ਵਾਲਾ ਦੇ ਬੱਚੇ ਅਰੁਣ ਨੇ ਰਾਜ ਪੱਧਰੀ ਖੇਡਾਂ ਚ ਮੱਲਾਂ ਮਾਰਦੇ ਹੋਏ ਰੱਸਾਕਸੀ ਚ ਬਰਾਊਨਜ ਮੈਡਲ ਹਾਸਿਲ ਕੀਤਾ। ਇਹ ਰਾਜ ਪੱਧਰੀ ਖੇਡਾਂ ਸੰਗਰੂਰ ਵਿਖੇ ਹੋਈਆਂ ।ਅਰੁਣ ਦੇ ਅਧਿਆਪਕ ਅਤੇ ਕੋਚ ਬਲਕਾਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਬੱਚਾ ਬਹੁਤ ਮਿਹਨਤੀ ਹੈ ,ਅਗਲੇ ਸਾਲ ਰਾਜ ਪੱਧਰੀ ਖੇਡਾਂ ਹੋਰ ਮਿਹਨਤ ਕਰਕੇ ਗੋਲਡ ਮੈਡਲ ਹਾਸਿਲ ਕਰੇਗਾ ।26 ਜਨਵਰੀ ਗਣਤੰਤਰ ਦਿਵਸ ਮੌਕੇ ਵੀ ਇਸ ਬੱਚੇ ਨੂੰ ਸਨਮਾਨਿਤ ਕੀਤਾ ਗਿਆ।ਸਿੱਖਿਆ ਵਿਭਾਗ ਵੱਲੋਂ ਬੱਚੇ ਅਤੇ ਉਸਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਗਈਆਂ ।