ਨਵੀਂ ਦਿੱਲੀ : ਬਾਲੀਵੁੱਡ ‘ਚ ਪੰਗਾ ਗਰਲ ਦੇ ਨਾਂ ਨਾਲ ਮਸ਼ਹੂਰ ਕੰਗਨਾ ਰਣੌਤ (Kangana Ranaut) ਆਉਣ ਵਾਲੀ ਫਿਲਮ ਐਮਰਜੈਂਸੀ ਨੂੰ ਲੈ ਕੇ ਸੁਰਖ਼ੀਆਂ ‘ਚ ਹੈ। ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਹੈ। ਰਾਜਨੀਤੀ ਤੋਂ ਇਲਾਵਾ ਫਿਲਮੀ ਦੁਨੀਆ ਨਾਲ ਜੁੜੇ ਮੁੱਦਿਆਂ ‘ਤੇ ਵੀ ਉਸ ਤੋਂ ਅਕਸਰ ਸਵਾਲ ਪੁੱਛੇ ਜਾਂਦੇ ਹਨ। ਇਨ੍ਹੀਂ ਦਿਨੀਂ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦਾ ਦਿਲ-ਲੁਮੀਨਾਤੀ ਦੌਰਾ ਸੁਰਖ਼ੀਆਂ ‘ਚ ਹੈ। ਅੱਜ ਚੰਡੀਗੜ੍ਹ ‘ਚ ਉਸ ਦਾ ਮਿਊਜਿਕ ਕੰਸਰਟ ਹੈ। ਜਿਸ ਵਿੱਚ ਉਹ ਸ਼ਰਾਬ ਤੇ ਡਰੱਗਸ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਹੀਂ ਗਾ ਸਕੇਗਾ।
ਕੰਗਨਾ ਰਣੌਤ ਨੇ ਦਿਲਜੀਤ ਦੁਸਾਂਝ ਦੇ ਗੀਤਾਂ ਨੂੰ ਲੈ ਕੇ ਚੱਲ ਰਹੀ ਬਹਿਸ ‘ਤੇ ਆਪਣਾ ਪੱਖ ਜ਼ਾਹਰ ਕੀਤਾ ਹੈ। ਉਹ ਅੱਜ ਤਕ ‘ਚ ਦਿੱਤੇ ਇੰਟਰਵਿਊ ‘ਚ ਉਹ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦਾ ਬਚਾਅ ਕਰਦੇ ਨਜ਼ਰ ਆਏ। ਇਸ ਦੌਰਾਨ ਪੰਗਾ ਗਰਲ ਕੰਗਨਾ ਨੇ ਹਿਮਾਚਲ ਦੇ ਲੋਕ ਗੀਤਾਂ ਦੀ ਉਦਾਹਰਨ ਵੀ ਦਿੱਤੀ।