39.96 F
New York, US
December 13, 2024
PreetNama
ਸਿਹਤ/Health

ਅਲਟ੍ਰਾਸਾਊਂਡ ਨਾਲ ਖ਼ਤਮ ਹੋ ਸਕਦਾ ਹੈ ਕੋਰੋਨਾ ਵਾਇਰਸ, ਮਿਲੀ ਸਕਿੰਟ ਤੋਂ ਵੀ ਘੱਟ ਸਮੇਂ ਵਿਚ ਸ਼ੁਰੂ ਹੋ ਜਾਂਦਾ ਹੈ ਟੁੱਟਣਾ

ਕੋਰੋਨਾ ਵਾਇਰਸ ਖ਼ਿਲਾਫ਼ ਦੁਨੀਆ ਭਰ ਵਿਚ ਜ਼ੋਰ-ਸ਼ੋਰ ਨਾਲ ਚੱਲ ਰਹੇ ਟੀਕਾਕਰਨ ਮੁਹਿੰਮ ਦੇ ਬਾਵਜੂਦ ਇਨਫੈਕਸ਼ਨ ਫਿਰ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਨਾਲ ਚਿੰਤਾਵਾਂ ਵਧਣ ਲੱਗੀਆਂ ਹਨ। ਭਾਰਤ ਵਿਚ ਤਾਂ ਇਹ ਕਿਹਾ ਜਾਣ ਲੱਗਾ ਹੈ ਕਿ ਇਨਫੈਕਸ਼ਨ ਦਾ ਦੂਜਾ ਦੌਰ ਸ਼ੁਰੂ ਹੋ ਗਿਆ ਹੈ। ਅਜਿਹੇ ਸਮੇਂ ਇਨਫੈਕਸ਼ਨ ਤੋਂ ਬਚਾਅ ਜਾਂ ਰੋਕਥਾਮ ਅਤੇ ਇਲਾਜ ਦੇ ਨਿੱਤ ਨਵੇਂ ਉਪਾਅ ਲੱਭੇ ਜਾ ਰਹੇ ਹਨ। ਇਸੇ ਕ੍ਰਮ ਵਿਚ ਮੈਸਾਚਿਊਸੈੱਟਸ ਇੰਸਟੀਚਿਊਟ ਆਫ ਟੈਕਨਾਲੋਜੀ (ਐੱਮਆਈਟੀ) ਦੇ ਇਕ ਖੋਜ ਅਧਿਐਨ ਤੋਂ ਪਤਾ ਲੱਗਾ ਹੈ ਕਿ ਡਾਕਟਰੀ ਜਾਂਚ ‘ਚ ਇਸਤੇਮਾਲ ਹੋਣ ਵਾਲੇ ਅਲਟ੍ਰਾਸਾਊਂਡ ਵਿਚ ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਦੀ ਸਮਰੱਥਾ ਹੈ।

ਖੋਜਕਰਤਾਵਾਂ ਨੇ ਅਲਟ੍ਰਾਸਾਊਂਡ ਫ੍ਰੀਕਵੈਂਸੀ ਦੀ ਇਕ ਰੇਂਜ ਵਿਚ ਵਾਈਬ੍ਰੇਸ਼ਨ ਲਈ ਕੋਰੋਨਾ ਵਾਇਰਸ ਦਾ ਮੈਕੇਨੀਕਲ ਰਿਸਪਾਂਸ ਮਾਡਲ ਤਿਆਰ ਕੀਤਾ। ਉਨ੍ਹਾਂ ਦੇਖਿਆ ਕਿ 25 ਤੋਂ 100 ਮੈਗਾਹਰਟਜ਼ ਵਿਚਕਾਰ ਵਾਈਬ੍ਰੇਸ਼ਨ ਨੇ ਵਾਇਰਸ ਦੇ ਸ਼ੈੱਲ ਅਤੇ ਸਪਾਈਕਸ ਨੂੰ ਨਸ਼ਟ ਕਰ ਦਿੱਤਾ ਅਤੇ ਇਕ ਮਿਲੀ ਸਕਿੰਟ ਦੇ ਕੁਝ ਹਿੱਸਿਆਂ ‘ਚ ਹੀ ਉਸ ਦਾ ਟੁੱਟਣਾ ਸ਼ੁਰੂ ਹੋ ਗਿਆ। ਜਰਨਲ ਆਫ ਮੈਕੇਨੀਕਲ ਐਂਡ ਫਿਜ਼ੀਕਸ ਆਫ ਸਾਲਿਡਸ ਵਿਚ ਪ੍ਰਕਾਸ਼ਿਤ ਇਸ ਖੋਜ ਦੇ ਬਾਰੇ ਵਿਚ ਕਿਹਾ ਗਿਆ ਹੈ ਕਿ ਇਸ ਦਾ ਪ੍ਰਭਾਵ ਹਵਾ ਅਤੇ ਪਾਣੀ ਦੋਵਾਂ ਵਿਚ ਦੇਖਣ ਨੂੰ ਮਿਲਿਆ ਹੈ। ਟੀਮ ਨੇ ਕਿਹਾ ਕਿ ਇਸ ਦੇ ਸਿੱਟੇ ਕੋਰੋਨਾ ਵਾਇਰਸ ਦੀ ਰੇਂਜ ਲਈ ਇਕ ਸੰਭਾਵਿਤ ਅਲਟ੍ਰਾਸਾਊਂਡ ਆਧਾਰਤ ਇਲਾਜ ਦਾ ਪਹਿਲਾ ਸੰਕੇਤ ਹੈ। ਇਸ ਵਿਚ ਸਾਰਸ ਕੋਵਿਡ-2 ਵਾਇਰਸ ਵੀ ਸ਼ਾਮਲ ਹੈ।

ਐੱਮਆਈਟੀ ‘ਚ ਐਪਲਾਈਡ ਮੈਕੇਨਿਕਸ ਦੇ ਪ੍ਰਰੋਫੈਸਰ ਟੋਮਾਜ ਵਿਜੰਬਿਕੀ ਨੇ ਕਿਹਾ ਕਿ ਅਸੀਂ ਸਾਬਿਤ ਕਰ ਦਿੱਤਾ ਹੈ ਕਿ ਅਲਟ੍ਰਾਸਾਊਂਡ ਵਾਈਬ੍ਰੇਸ਼ਨ ਤਹਿਤ ਕੋਰੋਨਾ ਵਾਇਰਸ ਸ਼ੈੱਲ ਅਤੇ ਸਪਾਈਕ ਕੰਪਨ ਕਰਨਗੇ ਅਤੇ ਉਸ ਕੰਪਨ ਦਾ ਅਸਰ ਏਨਾ ਜ਼ਿਆਦਾ ਹੋਵੇਗਾ ਕਿ ਉਸ ਤੋਂ ਪੈਦਾ ਹੋਣ ਵਾਲਾ ਤਣਾਅ ਜਾਂ ਖਿਚਾਅ ਵਾਇਰਸ ਦੇ ਕੁਝ ਹਿੱਸਿਆਂ ਨੂੰ ਤੋੜ ਸਕਦੇ ਹਨ, ਬਾਹਰੀ ਸ਼ੈੱਲ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਸੰਭਾਵੀ ਆਰਐੱਨਏ ਦੇ ਅੰਦਰ ਵਾਇਰਸ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ। ਖੋਜਕਰਤਾਵਾਂ ਨੇ ਦੱਸਿਆ ਕਿ ਸ਼ੁਰੂਆਤੀ ਨਤੀਜੇ ਵਾਇਰਸ ਦੇ ਭੌਤਿਕ ਗੁਣਾਂ ਦੇ ਬਾਰੇ ਵਿਚ ਸੀਮਤ ਅੰਕੜਿਆਂ ‘ਤੇ ਆਧਾਰਤ ਹੈ। ਅਜੇ ਇਸ ਗੱਲ ਦੀ ਜਾਂਚ ਹੋਣੀ ਬਾਕੀ ਹੈ ਕਿ ਅਲਟ੍ਰਾਸਾਊਂਡ ਕਿਵੇਂ ਕੀਤਾ ਜਾ ਸਕਦਾ ਹੈ ਅਤੇ ਇਹ ਮਨੁੱਖੀ ਸਰੀਰ ਦੇ ਅੰਦਰ ਵਾਇਰਸ ਨੂੰ ਨੁਕਸਾਨ ਪਹੁੰਚਾਉਣ ‘ਚ ਕਿੰਨਾ ਪ੍ਰਭਾਵੀ ਹੋਵੇਗਾ। ਵਿਜੰਬਿਕੀ ਕਹਿੰਦੇ ਹਨ, ਸਾਨੂੰ ਉਮੀਦ ਹੈ ਕਿ ਸਾਡੀ ਇਸ ਖੋਜ ਨਾਲ ਵੱਖ-ਵੱਖ ਖੇਤਰਾਂ ‘ਚ ਇਕ ਬਹਿਸ ਸ਼ੁਰੂ ਹੋਵੇਗੀ।

ਇਸ ਤਰ੍ਹਾਂ ਕੀਤਾ ਗਿਆ ਤਜਰਬਾਖੋਜਕਰਤਾਵਾਂ ਨੇ ਆਪਣੇ ਅਧਿਐਨ ਵਿਚ ਸਿਮੂਲੇਸ਼ਨ ਵਿਚ ਧੁਨੀ ਕੰਪਨ ਪੈਦਾ ਕਰ ਕੇ ਇਹ ਪਰਖਣ ਦਾ ਯਤਨ ਕੀਤਾ ਕਿ ਅਲਟ੍ਰਾਸਾਊਂਡ ਦੀ ਰੇਂਜ ਵਾਲਾ ਕੰਪਨ ਕਿਸ ਤਰ੍ਹਾਂ ਨਾਲ ਕੋਰੋਨਾ ਵਾਇਰਸ ਦੀ ਸੰਰਚਨਾ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਵਾਇਰਸ ਦੇ ਪਤਾ ਭੌਤਿਕ ਗੁਣਾਂ ਦੇ ਆਧਾਰ ‘ਤੇ ਇਹ ਅਨੁਮਾਨ ਲਗਾਇਆ ਕਿ ਵਾਇਰਸ ਦੇ ਆਉਣ ਦਾ ਪ੍ਰਕ੍ਰਿਤਕ ਕੰਪਨ 100 ਮੈਗਾਹਰਟਜ਼ ਹੋਵੇਗਾ ਅਤੇ ਏਨੇ ਹੀ ਕੰਪਨ ਨਾਲ ਸ਼ੁਰੂਆਤ ਕੀਤੀ ਪ੍ਰੰਤੂ ਤਜਰਬੇ ਦੀ ਸ਼ੁਰੂਆਤ ਵਿਚ ਵਾਇਰਸ ਦੇ ਪ੍ਰਕਿ੍ਤਕ ਕੰਪਨ ਦਾ ਪਤਾ ਹੀ ਨਹੀਂ ਚੱਲਿਆ। ਘੱਟ ਫ੍ਰੀਕਵੈਂਸੀ 25 ਅਤੇ 50 ਮੈਗਾਹਰਟਜ਼ ਤੋਂ ਤਾਂ ਵਾਇਰਸ ਦਾ ਟੁੱਟਣਾ ਹੋਰ ਵੀ ਤੇਜ਼ ਹੋ ਗਿਆ। ਇਹ ਤਜਰਬਾ ਹਵਾ ਅਤੇ ਪਾਣੀ ਦੇ ਸਿਮੂਲੇਟਿਡ ਵਾਤਾਵਰਨ ਵਿਚ ਕੀਤਾ ਗਿਆ ਜੋ ਸਰੀਰ ਵਿਚ ਪਾਏ ਜਾਣ ਵਾਲੇ ਤਰਲ ਦੇ ਘਣਤਵ ਦੇ ਬਰਾਬਰ ਸੀ। ਇਹ ਫ੍ਰੀਕਵੈਂਸੀ ਤੇ ਤੀਬਰਤਾ ਡਾਕਟਰੀ ਜਾਂਚ ‘ਚ ਇਸਤੇਮਾਲ ਹੋਣ ਵਾਲੇ ਸੁਰੱਖਿਅਤ ਰੇਂਜ ਦੀ ਹੀ ਸੀ।

Related posts

Tomatoes For Skin : ਸਕਿਨ ਦੀਆਂ ਇਹ 6 ਸਮੱਸਿਆਵਾਂ ਦੂਰ ਕਰ ਸਕਦੈ ਟਮਾਟਰ, ਜਾਣੋ ਇਸਦੇ ਹੈਰਾਨੀਜਨਕ ਫਾਇਦੇ

On Punjab

ਸਮੇਂ ਤੋਂ ਵੱਡਾ ਕੋਈ ਗੁਰੂ ਨਹੀਂ

On Punjab

ਤਣਾਅ ਦੇ ਲੱਛਣਾਂ ਤੇ ਆਤਮਘਾਤੀ ਵਿਚਾਰਾਂ ਨੂੰ ਤੇਜ਼ੀ ਨਾਲ ਘੱਟ ਕਰਦੀ ਹੈ ਕੇਟਾਮਾਈਨ ਥੈਰੇਪੀ

On Punjab