PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਅਲਾਹਾਬਾਦੀਆ ਨੂੰ ਗ੍ਰਿਫ਼ਤਾਰੀ ਤੋਂ ਰਾਹਤ ਮਿਲੀ

ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਯੂਟਿਊਬ ਪ੍ਰੋਗਰਾਮ ਦੌਰਾਨ ਕਥਿਤ ਤੌਰ ’ਤੇ ਇਤਰਾਜ਼ਯੋਗ ਟਿੱਪਣੀ ਕਰਨ ਲਈ ਸੋਸ਼ਲ ਮੀਡੀਆ ਇਨਫਲੁਐਂਸਰ ਰਣਵੀਰ ਸਿੰਘ ਅਲਾਹਾਬਾਦੀਆ ਖ਼ਿਲਾਫ਼ ਦਰਜ ਕਈ ਐੱਫਆਈਆਰਜ਼ ਨੂੰ ਲੈ ਕੇ ਮੰਗਲਵਾਰ ਨੂੰ ਉਸ ਨੂੰ ਗ੍ਰਿਫ਼ਤਾਰੀ ਤੋਂ ਰਾਹਤ ਪ੍ਰਦਾਨ ਕੀਤੀ ਪਰ ਉਨ੍ਹਾਂ ਟਿੱਪਣੀਆਂ ਲਈ ਉਸ ਦੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕਰਦੇ ਹੋਏ ਇਸ ਨੂੰ ‘ਵਿਗੜੀ ਮਾਨਸਿਕਤਾ ਦਾ ਪ੍ਰਦਰਸ਼ਨ’ ਕਰਾਰ ਦਿੱਤਾ।

‘ਬੀਅਰਬਾਇਸੈਪਸ’ ਦੇ ਨਾਮ ਨਾਲ ਮਸ਼ਹੂਰ ਅਲਾਹਾਬਾਦੀਆਂ ਖ਼ਿਲਾਫ਼ ਹਾਸ ਕਲਾਕਾਰ ਸਮਯ ਰੈਨਾ ਦੇ ਯੂਟਿਊ ਪ੍ਰੋਗਰਾਮ ‘ਇੰਡੀਆ’ਜ਼ ਗੌਟ ਟੈਲੇਂਟ’ ਵਿੱਚ ਮਾਪਿਆਂ ਅਤੇ ਜਿਨਸੀ ਸਬੰਧਾਂ ਨੂੰ ਲੈ ਕੇ ਟਿੱਪਣੀ ਕਰਨ ਵਾਸਤੇ ਕਈ ਐੱਫਆਈਆਰਜ਼ ਦਰਜ ਕੀਤੀਆਂ ਗਈਆਂ ਹਨ। ਪ੍ਰੋਗਰਾਮ ਵਿੱਚ ਅਲਾਹਾਬਾਦੀਆ ਦੀਆਂ ‘ਇਤਰਾਜ਼ਯੋਗ ਨਾਮਨਜ਼ੂਰ ਟਿੱਪਣੀਆਂ’ ਤੋਂ ਖ਼ਫ਼ਾ ਅਦਾਲਤ ਨੇ ਕਾਰਵਾਈ ਸ਼ੁਰੂ ਹੋਣ ’ਤੇ ਇਨਫਲੁਐਂਸਰ ਦੀ ਝਾੜਝੰਬ ਕੀਤੀ ਅਤੇ ਕਿਹਾ, ‘‘ਉਸ ਦੇ ਦਿਮਾਗ ਵਿੱਚ ਕੁਝ ਗੰਦ ਹੈ ਜਿਸ ਨੂੰ ਉਸ ਨੇ ਯੂਟਿਊਬ ਦੇ ਪ੍ਰੋਗਰਾਮ ਵਿੱਚ ਕੱਢਿਆ।’’

ਜਸਟਿਸ ਸੂਰਿਆਕਾਂਤ ਨੇ ਚੰਦਰਚੂੜ ਨੂੰ ਸਵਾਲ ਕੀਤਾ, ‘‘ਕੀ ਤੁਸੀਂ ਇਸ ਤਰ੍ਹਾਂ ਦੀ ਭਾਸ਼ਾ ਦੇ ਇਸਤੇਮਾਲ ਦਾ ਬਚਾਅ ਕਰ ਰਹੇ ਹੋ?’’ ਚੰਦਰਚੂੜ ਨੇ ਵੀ ਮੰਨਿਆ ਕਿ ਪ੍ਰੋਗਰਾਮ ਵਿੱਚ ਜਿਸ ਤਰ੍ਹਾਂ ਦੀ ਭਾਸ਼ਾ ਇਸਤੇਮਾਲ ਕੀਤੀ ਗਈ ਹੈ ਉਹ ‘ਇਤਰਾਜ਼ਯੋਗ’ ਸੀ। ਹਾਲਾਂਕਿ, ਸੀਨੀਅਰ ਵਕੀਲ ਨੇ ਕਿਹਾ ਕਿ ਸਵਾਲ ਇਹ ਹੈ ਕਿ ਕੀ ਇਹ ਟਿੱਪਣੀਆਂ ਅਸ਼ਲੀਲਤਾ ਦੀ ਬਜਾਏ ਮਰਿਆਦਾ ਦੇ ਉਲਟ ਅਪਰਾਧ ਦੇ ਦਾਇਰੇ ਵਿੱਚ ਆਉਂਦੀਆਂ ਹਨ ਜਾਂ ਨਹੀਂ?’’  ਅਦਾਲਤ ਨੇ ਨਵੀਂ ਲੜੀ ਪ੍ਰਸਾਰਿਤ ਕਰਨ ਤੋਂ ਵਰਜਿਆ-ਸਿਖ਼ਰਲੀ ਅਦਾਲਤ ਨੇ ਵਿਵਾਦਤ ਯੂਟਿਊਬ ਪ੍ਰੋਗਰਾਮ ’ਤੇ ਅਲਾਹਾਬਾਦੀਆਂ ਅਤੇ ਉਸ ਦੇ ਸਹਿਯੋਗੀ ਹੋਰ ਸੋਸ਼ਲ ਮੀਡੀਆ ਇਨਫਲੁਐਂਸਰ ਨੂੰ ਅਗਲੇ ਹੁਕਮਾਂ ਤੱਕ ਪ੍ਰੋਗਰਾਮ ਦੀ ਕੋਈ ਵੀ ਹੋਰ ਕੜੀ ਪ੍ਰਸਾਰਿਤ ਕਰਨ ਤੋਂ ਰੋਕ ਦਿੱਤਾ। ਬੈਂਚ ਨੇ ਅਲਾਹਾਬਾਦੀਆਂ ਨੂੰ ਆਪਣਾ ਪਾਸਪੋਰਟ ਠਾਣੇ ਦੇ ਪੁਲੀਸ ਥਾਣੇ ’ਚ ਜਮ੍ਹਾਂ ਕਰਨ ਦਾ ਹੁਕਮ ਦਿੰਦਿਆਂ ਕਿਹਾ ਕਿ ਉਹ ਅਦਾਲਤ ਦੀ ਪ੍ਰਵਾਨਗੀ ਤੋਂ ਬਿਨਾ ਭਾਰਤ ਤੋਂ ਬਾਹਰ ਨਹੀਂ ਜਾਵੇਗਾ। ਬੈਂਚ ਨੇ ਇਨਫਲੁਐਂਸਰ ਰਣਵੀਰ ਅਲਾਹਾਬਾਦੀਆ ਨੂੰ ਉਸ ਦੀਆਂ ਕਥਿਤ ਇਤਰਾਜ਼ਯੋਗ ਟਿੱਪਣੀਆਂ ਲਈ ਮਹਾਰਾਸ਼ਟਰ, ਅਸਾਮ ਵਿੱਚ ਦਰਜ ਐੱਫਆਈਆਰਜ਼ ਦੀ ਜਾਂਚ ਵਿੱਚ ਸਹਿਯੋਗ ਕਰਨ ਦਾ ਨਿਰਦੇਸ਼ ਵੀ ਦਿੱਤਾ।

Related posts

NEET-UG ਪ੍ਰੀਖਿਆ ‘ਤੇ ਮਾਹਰ ਪੈਨਲ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰੇਗਾ ਕੇਂਦਰ

On Punjab

ਗਣਤੰਤਰ ਦਿਵਸ : ਮੁੱਖ ਮੰਤਰੀ ਦੇ ਪ੍ਰੋਗਰਾਮਾਂ ਬਾਰੇ ਕਈ ਭੰਬਲਭੂਸੇ ਬਣੇ ਰਹੇ, ਦੇਰ ਸ਼ਾਮ ਪਟਿਆਲਾ ਹੋਇਆ ਫਾਈਨਲ

On Punjab

Gurpatwant Singh Pannu: ਖਾਲਿਸਤਾਨੀ ਪੰਨੂ ਦਾ ਵੱਡਾ ਐਲਾਨ! 13 ਦਸੰਬਰ ਨੂੰ ਭਾਰਤੀ ਸੰਸਦ ਦੀ ਨੀਂਹ ਹਿਲਾ ਦਿਆਂਗਾ…

On Punjab