PreetNama
ਖਾਸ-ਖਬਰਾਂ/Important News

ਅਸ਼ਰਫ ਗਨੀ ਦੂਜੀ ਵਾਰ ਬਣੇ ਅਫਗਾਨਿਸਤਾਨ ਦੇ ਰਾਸ਼ਟਰਪਤੀ

Ashraf Ghani President ਅਸ਼ਰਫ ਗਨੀ ਨੂੰ ਦੂਜੀ ਵਾਰ ਅਫਗਾਨਿਸਤਾਨ ਦਾ ਰਾਸ਼ਟਰਪਤੀ ਚੁਣਿਆ ਗਿਆ ਹੈ| ਅਫਗਾਨਿਸਤਾਨ ਦੇ ਚੋਣ ਕਮੀਸ਼ਨ ਵਲੋਂ 28 ਸਤੰਬਰ 2019 ਨੂੰ ਹੋਈਆਂ ਚੋਣਾਂ ਦੇ ਅੰਤਿਮ ਨਤੀਜਿਆਂ ਦਾ ਐਲਾਨ ਅੱਜ ਕੀਤਾ ਗਿਆ ਹੈ| ਚੋਣ ਕਮੀਸ਼ਨ ਦੀ ਮੁੱਖੀ ਹਵਾ ਆਲਮ ਨੂਰਿਸਤਾਨੀ ਨੇ ਕਾਬੁਲ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ, ‘ਚੋਣ ਕਮਿਸ਼ਨ ਵਲੋਂ ਸ਼੍ਰੀ ਅਸ਼ਰਫ ਗਨੀ, ਜਿਨ੍ਹਾਂ ਨੂੰ 50.64 ਫੀਸਦੀ ਵੋਟਾਂ ਮਿਲੀਆਂ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਫਗਾਨਿਸਤਾਨ ਦਾ ਰਾਸ਼ਟਰਪਤੀ ਐਲਾਨਿਆ ਜਾਂਦਾ ਹੈ”| ਉਥੇ ਹੀ ਗਨੀ ਦੇ ਮੁੱਖ ਵਿਰੋਧੀ ਅਬਦੁੱਲਾ ਅਬਦੁੱਲਾ ਅਬਦੁੱਲਾ ਨੂੰ ਸਿਰਫ 39.52 ਫੀਸਦੀ ਵੋਟਾਂ ਮਿਲੀਆਂ ਹਨ|

ਜ਼ਿਕਰਯੋਗ ਹੈ ਕਿ ਗਨੀ ਦੇ ਮੁੱਖ ਵਿਰੋਧੀ ਅਬਦੁੱਲਾ ਵਲੋਂ ਵੋਟਾਂ ਵਿੱਚ ਧਾਂਦਲੀਆਂ ਹੋਣ ਦੇ ਲਾਏ ਦੋਸ਼ਾਂ ਕਾਰਨ ਵੋਟਾਂ ਦੀ ਦੁਬਾਰਾ ਗਿਣਤੀ ਕੀਤੀ ਗਈ, ਜਿਸ ਕਾਰਨ ਨਤੀਜਿਆਂ ਦਾ ਐਲਾਨ ਕਰੀਬ 5 ਮਹੀਨਿਆਂ ਬਾਅਦ ਕੀਤਾ ਗਿਆ| ਇਸ ਦੇਰੀ ਕਾਰਨ ਅਫਗਾਨਿਸਤਾਨ ਨੂੰ ਸਿਆਸੀ ਸੰਕਟ ਦਾ ਸਾਹਮਣਾ ਵੀ ਕਰਨਾ ਪਿਆ ਹੈ ਕਿਉਂਕਿ ਅਮਰੀਕਾ ਇਸ ਵੇਲੇ ਤਾਲਿਬਾਨ ਨਾਲ ਆਪਣੇ ਫੌਜੀ ਦਸਤੇ ਵਾਪਸ ਬੁਲਾਉਣ ਦੇ ਮੁੱਦੇ ‘ਤੇ ਸੰਧੀ ਕਰਨਾ ਚਾਹੁੰਦਾ ਹੈ| ਇਸ ਦੌਰਾਨ ਹੀ ਅਬਦੁੱਲਾ ਦੀ ਟੀਮ ਨੇ ਕਿਹਾ ਕਿ ਉਨ੍ਹਾਂ ਨੂੰ ਧਾਂਦਲੀਆਂ ਵਾਲੇ ਇਹ ਨਤੀਜੇ ਮਨਜ਼ੂਰ ਨਹੀਂ ਹਨ| ਦੱਸ ਦੇਈਏ ਅਸ਼ਰਫ ਗਨੀ ਹੁਣ ਅਗਲੇ ਪੰਜ ਸਾਲਾਂ ਤੱਕ ਅਫਗਾਨਿਸਤਾਨ ਦਾ ਸ਼ਾਸਨ ਸੰਭਾਲਣਗੇ|

Related posts

ਚੀਨ ਦੇ ਖਤਰਨਾਕ ਇਰਾਦਿਆਂ ਦੀ ਰਿਪੋਰਟ ਆਈ ਸਾਹਮਣੇ, ਅਮਰੀਕਾ ਦੀ ਵਧੀ ਚਿੰਤਾ

On Punjab

ਹੁਣ ਚੀਨ ਤੇ ਕੈਨੇਡਾ ਦਾ ਪੈ ਗਿਆ ਪੰਗਾ, ਦੋ ਕੈਨੇਡੀਅਨ ਨਾਗਰਿਕ ਕੀਤੇ ਨਜ਼ਰਬੰਦ

On Punjab

ਕਾਬੁਲ ’ਚ ਹੋਏ ਕਾਰ ਬੰਬ ਹਮਲੇ ’ਚ ਪੰਜ ਲੋਕਾਂ ਦੀ ਮੌਤ, 2 ਜ਼ਖ਼ਮੀ, ਕਿਸੇ ਅੱਤਵਾਦੀ ਸੰਗਠਨ ਨੇ ਨਹੀਂ ਲਈ ਜ਼ਿੰਮੇਵਾਰੀ

On Punjab