16.54 F
New York, US
December 22, 2024
PreetNama
ਫਿਲਮ-ਸੰਸਾਰ/Filmy

ਅਸਲ ਜਿੰਦਗੀ ‘ਚ ਬੇਹੱਦ ਬੋਲਡ ਹੈ ਅਦਾਕਾਰਾ ਸੋਨਮ ਬਾਜਵਾ,ਤਸਵੀਰਾਂ ਆਈਆ ਸਾਹਮਣੇ

sonam bajwa bold pics:ਪਾਲੀਵੁਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਨੂੰ ਆਪਣੀ ਹੌਟ ਲੁੱਕ ਲਈ ਜਾਣਿਆ ਜਾਂਦਾ ਹੈ ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਅਜਿਹੀਆਂ ਸ਼ਾਨਦਾਰ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀਆਂ ਸਨ ਜੋ ਬਹੁਤ ਵਾਇਰਲ ਹੋਈਆਂ ਸਨ, ਇੱਕ ਵਾਰ ਫਿਰ ਸੋਨਮ ਬਾਜਵਾ ਨੇ ਕੁਝ ਅਜਿਹੀਆਂ ਫੋਟੋ ਸ਼ੇਅਰ ਕੀਤੀਆਂ ਹਨ ਜੋ ਲਗਾਤਾਰ ਵਾਇਰਲ ਹੋ ਰਹੀਆਂ ਹਨ।

ਇਨ੍ਹਾਂ ਤਸਵੀਰਾਂ ‘ਚ ਸੋਨਮ ਆਪਣੀਆਂ ਕਾਤਿਲ ਅਦਾਵਾਂ ਦਿਖਾਉਂਦੀ ਨਜ਼ਰ ਆ ਰਹੀ ਹੈ। ਦਰਜਨ ਦੇ ਨੇੜੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਸੋਨਮ ਬਾਜਵਾ ਦੇ ਹਿੱਸੇ ਜਿੰਨੀਆਂ ਵੀ ਫ਼ਿਲਮਾਂ ਆਈਆਂ ਹਨ, ਸਭ ਫਿਲਮਾਂ ਕਾਫੀ ਫ਼ਿਲਮਾਂ ਹੋਈਆਂ ਹਨ। ਉਹਨਾਂ ਦੀ ਇਸ ਵੇਲੇ ਪੂਰੀ ਡਿਮਾਂਡ ਹੈ।

ਅਦਾਕਾਰ, ਗਾਇਕ ਤੇ ਡਾਇਰੈਕਟਰ ਗਿੱਪੀ ਗਰੇਵਾਲ ਅਤੇ ਗਾਇਕ ਜੈਜ਼ੀ ਬੀ ਦੀ ਫ਼ਿਲਮ ‘ਬੈਸਟ ਆਫ਼ ਲੱਕ’ ਵਿੱਚ ਪਹਿਲੀ ਵਾਰ ਨਜ਼ਰ ਆਈ ਸੋਨਮ ਨੂੰ ਪਹਿਚਾਣ ਦਿਲਜੀਤ ਦੁਸਾਂਝ ਦੀ ਨੈਸ਼ਨਲ ਐਵਾਰਡ ਜੇਤੂ ਫ਼ਿਲਮ ‘ਪੰਜਾਬ 1984’ ਤੋਂ ਮਿਲੀ ਸੀ
ਇਸ ਫ਼ਿਲਮ ਤੋਂ ਬਾਅਦ ਉਹਨਾਂ ਨੇ ਆਪਣੀ ਅਦਾਕਾਰੀ ਅਤੇ ਲੁੱਕ ਦੇ ਵਿੱਚ ਹੈਰਾਨੀ ਜਨਕ ਤਬਦੀਲੀ ਲਿਆਂਦੀਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਫ਼ਿਲਮ ਤੋਂ ਬਾਅਦ ਸੋਨਮ ਨੇ ਆਪਣੀ ਲੁਕ ਨੂੰ ਹੋਰ ਖੂਬਸੂਰਤ ਬਣਾਉਣ ਲਈ ਪਲਾਸਟਿਕ ਸਰਜ਼ਰੀ ਦਾ ਵੀ ਸਹਾਰਾ ਲਿਆ ਸੀ।
ਕਈ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਸੋਨਮ ਨੇ ਆਪ ਨੂੰ ‘ਗੁੱਡੀਆਂ ਪਟੌਲੇ’ ਫਿਲਮ ਜ਼ਰੀਏ ਕਾਬਲ ਹੀਰੋਇਨ ਵਜੋਂ ਸਾਬਿਤ ਕੀਤਾ।

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਸਾਲ 2013 ‘ਚ ਪੰਜਾਬੀ ਫ਼ਿਲਮ ਇੰਡਸਟਰੀ ਨਾਲ ਜੁੜੀ ਅਤੇ ਮੂਲ ਰੂਪ ‘ਚ ਉਤਰਾਖੰਡ ਦੀ ਨਿਵਾਸੀ ਸੋਨਮ ਬਾਜਵਾ ਦਾ ਅਸਲ ਨਾਂਅ ਸੋਨਮਪ੍ਰੀਤ ਕੌਰ ਬਾਜਵਾ ਹੈ।
ਦਰਜਨ ਦੇ ਕਰੀਬ ਫ਼ਿਲਮਾਂ ‘ਚ ਕੰਮ ਕਰ ਚੁੱਕੀ ਸੋਨਮ ਗਲੈਮਰ ਜਗਤ ਦਾ ਹਿੱਸਾ ਬਣਨ ਤੋਂ ਪਹਿਲਾਂ ਏਅਰ ਹੋਸਟਸ ਵਜੋਂ ਕੰਮ ਕਰ ਚੁੱਕੀ ਹੈ। ਉਹਨਾਂ ਨੇ ਅਦਾਕਾਰਾ ਵਜੋਂ ਆਪਣੀ ਸ਼ੁਰੂਆਤ ਸਾਲ 2012 ‘ਚ ਮੁੰਬਈ ਤੋਂ ਕੀਤੀ ਸੀ।
ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬਾਲੀਵੁਡ ਅਤੇ ਪਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ।

ਇਸ ਦੇ ਨਾਲ ਹੀ ਉਹ ਆਪਣੇ ਫੈਨਜ਼ ਨੂੰ ਸਮੇਂ – ਸਮੇਂ ‘ਤੇ ਆਪਣੇ ਪ੍ਰੋਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ।

Related posts

ਹੁਣ ਕੰਗਨਾ ਰਣੌਤ ਬੋਲੀ ਕਿੰਨੀ ਬੇਵਕੂਫ ਹਾਂ ਮੈਂ?

On Punjab

ਰਿਤਿਕ ਤੇ ਟਾਈਗਰ ਦੇ ਐਕਸ਼ਨ ਦੀ ਖੂਬ ਹੋ ਰਹੀ ਤਾਰੀਫ, 100 ਕਰੋੜੀ ਕਲੱਬ ‘ਚ ਪੁੱਜੀ ‘ਵਾਰ’

On Punjab

Amitabh Bachchan Birthday : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਿਤਾਭ ਬੱਚਨ ਨੂੰ ਸਿਹਤਮੰਦ ਜੀਵਨ ਦੀਆਂ ਦਿੱਤੀਆਂ ਸ਼ੁਭਕਾਮਨਾਵਾਂ

On Punjab