ਅਮਰੀਕਾ ਵਿਰੁੱਧ ਬਹੁਤ ਸਾਰੀਆਂ ਸੂਚਨਾਵਾਂ ਲੀਕ ਕਰ ਚੁੱਕੀ ਵਿਕੀਲੀਕਸ ਦੀ ਸਾਈਟ ਦੇ ਮੋਢੀ ਜੂਲੀਅਨ ਅਸਾਂਜੇ ਦੀ ਅਮਰੀਕਾ ਨੂੰ ਹਵਾਲਗੀ ਦੇ ਕੇਸ ਵਿੱਚ ਲੰਡਨ ਦੀ ਅਦਾਲਤ ਵਿਚ ਅੱਜਸੋਮਵਾਰ ਤੋਂਸੁਣਵਾਈ ਸ਼ੁਰੂ ਹੋ ਗਈ ਹੈ। ਜਾਸੂਸੀ ਕੇਸ ਵਿਚ ਅਮਰੀਕਾ ਨੇ ਅਸਾਂਜੇ ਦੀ ਹਵਾਲਗੀ ਮੰਗੀ ਹੋਈ ਹੈ।
ਇਸ ਸੰਬੰਧ ਵਿੱਚ ਜੂਲੀਅਨ ਅਸਾਂਜੇ ਉੱਤੇ ਅਮਰੀਕਾ ਦੇ ਵਕੀਲਾਂ ਨੇ ਦੋਸ਼ ਲਾਏ ਹਨ ਕਿ ਸਰਕਾਰੀ ਕੰਪਿਊਟਰਾਂ ਨੂੰ ਅਸਾਂਜੇ ਨੇ ਹੈਕ ਕਰਨ ਦੀ ਸਾਜ਼ਿਸ਼ ਰਚੀ ਤੇ ਗੁਪਤ ਦਸਤਾਵੇਜ਼ ਜਾਰੀ ਕਰਨ ਬਾਰੇ ਜਾਸੂਸੀ ਕਾਨੂੰਨ ਦਾ ਉਲੰਘਣ ਕੀਤਾ ਹੈ। ਅਮਰੀਕਾ ਚਾਹੁੰਦਾ ਹੈ ਕਿ ਜੂ਼ਲੀਅਨ ਅਸਾਂਜੇ ਨੂੰ ਆਪਣੇ ਦੇਸ਼ ਲਿਆ ਕੇ ਉਨ੍ਹਾਂ ਉੱਤੇ ਇਨ੍ਹਾਂ ਅਪਰਾਧਕ ਦੋਸ਼ਾਂਦਾਕੇਸ ਚਲਾਇਆ ਜਾਵੇ। ਦੋਸ਼ ਸਾਬਿਤ ਹੋਣ ਉੱਤੇ ਉਸ ਨੂੰ ਵੱਧ ਤੋਂ ਵੱਧ 175 ਸਾਲ ਤਕ ਜੇਲ੍ਹ ਹੋ ਸਕਦੀ ਹੈ।
ਆਸਟ੍ਰੇਲੀਆ ਵਿੱਚ ਜਨਮੇ ਜੂਲੀਅਨ ਅਸਾਂਜੇ (49 ਸਾਲ) ਅੱਜ ਸੋਮਵਾਰ ਦੀ ਸੁਣਵਾਈ ਲਈ ਪੇਸ਼ ਤਾਂ ਅਮਰੀਕਾ ਨੂੰ ਆਪਣੀ ਹਵਾਲਗੀ ਤੋਂ ਇਨਕਾਰ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਇਹ ਕਿਹਾ ਕਿ ਉਨ੍ਹਾਂ ਖ਼ਿਲਾਫ਼ ਦੋਸ਼ ਰਾਜਨੀਤੀ ਤੋਂ ਪ੍ਰੇਰਿਤ ਹਨ। ਉਨ੍ਹਾਂ ਦੇ ਵਕੀਲਾਂ ਨੇ ਕਿਹਾ ਕਿ ਅਮਰੀਕਾ ਵਿਚ ਨਿਰਪੱਖ ਸੁਣਵਾਈ ਦੀ ਉਮੀਦ ਹੀ ਨਹੀਂ ਹੈ। ਅਸਾਂਜੇ ਨੂੰ ਜੇ ਅਮਰੀਕਾ ਭੇਜਿਆ ਗਿਆ ਤਾਂ ਉਸ ਦੀ ਆਤਮ ਹੱਤਿਆ ਦਾ ਖ਼ਤਰਾ ਹੈ।
ਅਸਾਂਜੇ ਦੀ ਹਵਾਲਗੀ ਦੇ ਕੇਸ ਦੀ ਸੁਣਵਾਈ ਇਸ ਸਾਲ ਫਰਵਰੀ ਵਿਚ ਸ਼ੁਰੂ ਹੋਣੀ ਸੀ, ਪ੍ਰੰਤੂ ਕੋਰੋਨਾ ਮਹਾਮਾਰੀ ਦੇ ਕਾਰਨ ਇਸ ਨੂੰ ਟਾਲ ਦਿੱਤਾ ਗਿਆ ਸੀ। ਉਹ ਇਸ ਸਮੇਂ ਲੰਡਨ ਦੀ ਜੇਲ੍ਹ ਵਿਚ ਹੈ। ਅਸਾਂਜੇ ਸਾਲ 2010 ਵਿਚ ਓਦੋਂਸੁਰਖੀਆਂ ਵਿਚ ਆਏ ਸਨ,ਜਦੋਂ ਵਿਕੀਲੀਕਸ ਨੇ ਅਮਰੀਕੀ ਫ਼ੌਜ ਦੇ ਕਈ ਗੁਪਤ ਦਸਤਾਵੇਜ਼ ਜਾਰੀ ਕੀਤੇ ਸਨ।ਲੰਡਨ ਦੀ ਅਦਾਲਤ ਵਿਚ ਅਸਾਂਜੇ ਕੇਸ ਦੀ ਸੁਣਵਾਈ ਦੌਰਾਨ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਸਮਰਥਕ ਵੀ ਪੁੱਜੇ, ਜਿਨ੍ਹਾਂ ਵਿੱਚ ਫੈਸ਼ਨ ਡਿਜ਼ਾਈਨਰ ਵਿਵੀਅਨ ਵੈਸਟਵੂਡ ਅਤੇ ਅਸਾਂਜੇ ਦੀ ਗਰਲ ਫਰੈਂਡ ਸਟੇਲਾ ਮੋਰਿਸ ਵੀ ਮੌਜੂਦ ਸਨ।
previous post