River fire indian oil: ਅਸਾਮ ਦੇ ਡਿਬਰੂਗੜ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਨਦੀ ਨੂੰ ਅੱਗ ਲੱਗ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਤੇਲ ਪਾਈਪ ਲਾਈਨ ਦੇ ਫਟਣ ਕਾਰਨ ਤੇਲ ਪਾਣੀ ਦੀ ਸਤਹ ‘ਤੇ ਆ ਗਿਆ ਅਤੇ ਅੱਗ ਲੱਗ ਗਈ। ਦੇਖਦਿਆਂ ਹੀ ਅੱਗ ਦੀਆਂ ਲਪਟਾਂ ਅਸਮਾਨ ਨੂੰ ਛੂਹਣ ਲੱਗੀਆਂ। ਧੂੰਏਂ ਕਾਰਨ ਆਸ ਪਾਸ ਦਾ ਇਲਾਕਾ ਕਾਲਾ ਹੋ ਗਿਆ। ਤੇਲ ਇੰਡੀਆ ਲਿਮਟਡ ਪਾਈਪ ਲਾਈਨ ਇਸ ਨਦੀ ‘ਚੋਂ ਲੰਘਦੀ ਹੈ। ਇਹ ਅੱਗ ਤਿੰਨ ਦਿਨਾਂ ਤੋਂ ਲੱਗੀ ਹੋਈ ਹੈ। ਅੱਗ ਨੂੰ ਅਜੇ ਕੰਟਰੋਲ ਨਹੀਂ ਕੀਤਾ ਗਿਆ।
ਮੀਡੀਆ ਰਿਪੋਰਟ ਦੇ ਅਨੁਸਾਰ ਕੁੱਝ ਸਥਾਨਕ ਪਿੰਡ ਵਾਸੀਆਂ ਨੇ ਨੋਟ ਕੀਤਾ ਕਿ ਪਿਛਲੇ 3 ਦਿਨਾਂ ਤੋਂ ਨਦੀ ‘ਚ ਅੱਗ ਲੱਗੀ ਹੋਈ ਸੀ। ਫਿਰ ਜਦ ਅੱਗ ਬੁਝਦੀ ਨਹੀਂ ਦਿਖਾਈ ਦਿੱਤੀ, ਤਾਂ ਲੋਕਾਂ ਨੇ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦਿੱਤੀ। ਪਰ ਪ੍ਰਸ਼ਾਸਨ ਵੱਲੋਂ ਅੱਗ ਬੁਝਾਉਣ ਅਤੇ ਸਥਿਤੀ ਨੂੰ ਕਾਬੂ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਸਥਾਨਕ ਲੋਕ ਇਸ ਘਟਨਾ ਤੋਂ ਬਹੁਤ ਡਰੇ ਹੋਏ ਹਨ।
ਕੁੱਝ ਪਿੰਡ ਵਾਸੀਆਂ ਨੂੰ ਸ਼ੱਕ ਹੈ ਕਿ ਕੁਝ ਬਦਮਾਸ਼ਾਂ ਨੇ ਤੇਲ ਆਉਣ ਤੋਂ ਬਾਅਦ ਨਦੀ ਨੂੰ ਅੱਗ ਲਾ ਦਿੱਤੀ ਸੀ। ਧੂੰਏਂ ਕਾਰਨ ਆਸ ਪਾਸ ਦਾ ਇਲਾਕਾ ਕਾਲਾ ਹੋ ਗਿਆ। ਤੇਲ ਇੰਡੀਆ ਲਿਮਟਡ ਪਾਈਪ ਲਾਈਨ ਨਦੀ ‘ਚੋਂ ਲੰਘਦੀ ਹੈ।
