45.45 F
New York, US
February 4, 2025
PreetNama
ਰਾਜਨੀਤੀ/Politics

‘ਅਸੀਂ ਜਾਣਦੇ ਹਾਂ ਕਿ ਉਹ ਕੀ ਪੜ੍ਹ ਰਹੇ ਹਨ’, ਰਾਹੁਲ ਗਾਂਧੀ ਨੇ ਫੋਨ ਹੈਕਿੰਗ ਕੇਸ ਨੂੰ ਲੈ ਕੇ ਕੇਂਦਰ ’ਤੇ ਵਿਨਿ੍ਹੰਆ ਨਿਸ਼ਾਨਾ

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ Israeli Software Pegasus ਰਾਹੀਂ ਜਾਸੂਸੀ ਤੇ ਵਿਰੋਧੀ ਆਗੂਆਂ ਮੀਡੀਆ ਵਰਕਰਾਂ ਤੇ ਹੋਰ ਵੱਡੀਆਂ ਹਸਤੀਆਂ ਦੇ ਫੋਨ ਦੀ ਹੈਕਿੰਗ ਨੂੰ ਲੈ ਕੇ ਕੇਂਦਰ ਸਰਕਾਰ ’ਚ ਨਿਸ਼ਾਨਾ ਵਿੰਨਿ੍ਹਆ ਹੈ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਅਸੀਂ ਜਾਣਦੇ ਹਾਂ ਕਿ ਉਹ ਕੀ ਪੜ੍ਹ ਰਹੇ ਹਨ। ਖ਼ਬਰਾਂ ਮੁਤਾਬਕ ਭਾਰਤ ’ਚ 300 ਤੋਂ ਜ਼ਿਆਦਾ ਲੋਕਾਂ ਨੂੰ ਫੋਨ ਹੈਕਿੰਗ ਦੇ ਰਾਹੀਂ ਨਿਸ਼ਾਨਾ ਬਣਾਇਆ ਗਿਆ

ਪੈਰਿਸ ’ਚ ਸਥਿਤ ਸੰਗਠਨ Forbidden Stories ਤੇ Amnesty International ਸਮੇਤ ਤਮਾਮ ਨਾਮਚੀਨ ਸੰਗਠਨਾਂ ਨੇ ਮਿਲ ਕੇ ਇਹ ਜਾਂਚ ਕੀਤੀ ਹੈ, ਜਿਸ ’ਚ ਭਾਰਤੀਆਂ ਦੇ ਨਾਂ ਵੀ ਨਿਕਲ ਕੇ ਸਾਹਮਣੇ ਆਏ ਹਨ। ਏਆਈਐੱਮਆਈਐੱਮ ਮੁਖੀ ਅਸਦੁਦੀਨ ਓਵੈਸੀ (AIMIM chief Asaduddin Owaisi) ਸਮੇਤ ਕਈ ਵਿਰੋਧੀ ਆਗੂਆਂ ਨੇ ਇਸ ਨੂੰ ਲੈ ਕੇ ਸਰਕਾਰ ਨੂੰ ਸਵਾਲ ਪੁੱਛੇ ਹਨ।

‘ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ, ਅਸੀਂ ਜਾਣਦੇ ਹਾਂ ਕਿ ਉਹ ਕੀ ਪੜ੍ਹ ਰਹੇ ਹਨ – ਤੁਹਾਡੇ ਫੋਨ ’ਤੇ ਸਭ ਕੁਝ!’ ਰਾਹੁਲ ਨੇ ਆਪਣੇ ਤਿੰਨ ਦਿਨ ਪੁਰਾਣੇ ਇਕ ਟਵੀਟ ਨੂੰ ਵੀ ਇਸ ’ਚ ਜੋੜਿਆ ਹੈ, ਜਿਸ ’ਚ ਉਨ੍ਹਾਂ ਨੇ ਪੁੱਛਿਆ ਸੀ ਕਿ ਹੈਰਾਨੀ ’ਚ ਹਾਂ ਕਿ ਤੁਸੀਂ ਲੋਕ ਕੀ ਪੜ੍ਹ ਰਹੇ ਹੋ? ਭਾਰਤ ਤੋਂ The Wirer ਵੀ ਇਸ ਦੀ ਪੜਤਾਲ ’ਚ ਸ਼ਾਮਲ ਹੈ। ਜਿਸ ’ਚ 300 ਤੋਂ ਜ਼ਿਆਦਾ ਭਾਰਤੀਆਂ ਦੇ ਮੋਬਾਈਲ ਫੋਨ ਨੰਬਰਾਂ ਦੀ ਪ੍ਰਮਾਣਿਤ ਸੂਚੀ ਮਿਲੀ ਹੈ।

ਇਸ ’ਚ ਤਮਾਮ ਮੰਤਰੀਆਂ, ਵਿਰੋਧੀ ਆਗੂਆਂ ਤੇ ਹਿੰਦੂਸਤਾਨ ਟਾਈਮਸ, ਇੰਡੀਅਨ ਐਕਸਪ੍ਰੈੱਸ ਸਮੇਤ ਤਮਾਮ ਵੱਡੇ ਮੀਡੀਆ ਸੰਗਠਨਾਂ ਦੇ ਪੱਤਰਕਾਰਾਂ ਦੇ ਨਾਂ ਵੀ ਸ਼ਾਮਲ ਹਨ। ਇਹ ਫੋਨ ਹੈਕਿੰਗ ਕਥਿਤ ਤੌਰ ’ਤੇ Israeli spyware Pegasus ਰਾਹੀਂ ਕੀਤੀ ਗਈ। ਇਹ ਸਪਾਈਵੇਅਰ ਤਿਆਰ ਕਰਨ ਵਾਲੀ israeli company ਐੱਨਐੱਸਓ ਦਾ ਕਹਿਣਾ ਹੈ ਕਿ ਉਹ ਜਾਂਚੀ ਪਰਖੀ ਸਰਕਾਰਾਂ ਨੂੰ ਹੀ ਇਹ ਸਾਫਟ ਵੇਅਰ ਦਿੰਦੀ ਹੈ।

ਹਾਲਾਂਕਿ ਸਰਕਾਰ ਨੇ ਕਿਹਾ ਹੈ ਕਿ ਆਧਿਕਾਰਤ ਤੌਰ ’ਤੇ ਕਿਸੇ ਵੀ ਤਰ੍ਹਾਂ ਦਾ ਤਰ੍ਹਾ ਕੋਈ interception ਨਹੀਂ ਕੀਤਾ ਗਿਆ ਹੈ। ‘ਦ ਵਾਇਰ’ ’ਚ ਪ੍ਰਕਾਸ਼ਿਤ ਰਿਪੋਰਟ ’ਚ ਕਿਹਾ ਗਿਆ ਹੈ ਕਿ ਨਿਸ਼ਾਨਾ ਬਣਾਏ ਗਏ ਲੋਕਾਂ ’ਚੋਂ ਕੁਝ ਦੇ ਫੋਨ ਦੀ forensics ਜਾਂਚ ਕਰ ਕੇ ਪੁਸ਼ਟੀ ਹੋਈ ਹੈ। ਇਹ Pegasus spyware ਦੇ ਜਰੀਏ ਫੋਨ ਹੈਕਿੰਗ ਦਾ ਸਾਫ ਸੰਕੇਤ ਹੈ।

Related posts

ਰਿਜ਼ਰਵ ਬੈਂਕ ਨੇ ਨੀਤੀਗਤ ਦਰ ਨੂੰ ਬਰਕਰਾਰ ਰੱਖਿਆ

On Punjab

ਮੁਸਲਮਾਨਾਂ ਕੋਲ 150 ਦੇਸ਼ਾਂ ‘ਚ ਜਾਣ ਦੀ ਖੁੱਲ : ਨਿਤਿਨ ਗਡਕਰੀ

On Punjab

ਦਿੱਲੀ ‘ਚ BJP ਵੱਲੋਂ JJP ਤੇ ਅਕਾਲੀ ਦਲ ਨਾਲ ਮਿਲ ਕੇ ‘AAP’ ਨੂੰ ਘੇਰਨ ਦੀ ਤਿਆਰੀ

On Punjab