ਅਸੀ ਡੁੱਬੇ ਡੂੰਗੇ ਪਾਣੀ ਦੀਆ ਛੱਲਾ ਵਿਚ
ਆਕੇ ਝੂਠੀ ਮੁਹੱਬਤ ਦੀਆ ਗੱਲਾ ਵਿਚ
ਬਸ ਜਿੰਦਗੀ ਨੂੰ ਇਹੋ ਝੋਰਾ ਖਾ ਚੱਲਿਆ
ਕਿ ਦਰਿੰਦੇ ਲੁੱਕੇ ਸੀ ਇਨਸਾਨੀ ਖੱਲਾ ਵਿਚ
ਉੱਡ ਗਿਆ ਜੋ ਦਿਲ ਦਾ ਮਾਸ ਖਾਹ ਕੇ
ਛਿਕਰਾ ਜਾ ਬੈਠਾ ਸੰਘਣੀਆ ਝੱਲਾ ਵਿਚ
ਭਾਵੇ ਨਿੰਦਰਾ ਮੌਤ ਮੁਹੱਬਤ ਦੀ ਹੋ ਗਈ
ਪਰ ਖੂਨ ਸਿੰਮਦਾ ਸੀ ਜਿਗਰ ਦਿਆ ਸੱਲਾ ਵਿਚ
ਨਿੰਦਰ…!