17.92 F
New York, US
December 22, 2024
PreetNama
ਫਿਲਮ-ਸੰਸਾਰ/Filmy

ਅਹਿਮਦਾਬਾਦ ‘ਚ ਲਾਂਚ ਹੋਵੇਗਾ ਅਜੈ ਦੇਵਗਨ ਦਾ ਨਵਾਂ ਮਲਟੀਪਲੈਕਸ, ਇਹ ਮਸ਼ਹੂਰ ਹਸਤੀਆਂ ਵੀ ਹਨ ਸਿਨੇਮਾਘਰਾਂ ਦੇ ਮਾਲਕ

ਅਜੈ ਦੇਵਗਨ ਬਾਰੇ ਤਾਂ ਹਰ ਕੋਈ ਜਾਣਦਾ ਹੈ ਕਿ ਉਹ ਇਕ ਵਧੀਆ ਕਲਾਕਾਰ ਹੋਣ ਦੇ ਨਾਲ-ਨਾਲ ਨਿਰਮਾਤਾ-ਨਿਰਦੇਸ਼ਕ ਵੀ ਹੈ ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਉਹ ਮਲਟੀਪਲੈਕਸ ਚੇਨ ਦੇ ਮਾਲਕ ਵੀ ਹਨ। ਅਜੈ ਦੀ ਥੀਏਟਰ ਚੇਨ ਦਾ ਨਾਂ NY ਸਿਨੇਮਾਜ਼ ਹੈ। ਹੁਣ ਉਹ ਇਸਨੂੰ ਅਹਿਮਦਾਬਾਦ ਵਿੱਚ ਲਾਂਚ ਕਰ ਰਹੇ ਹਨ।

ਮਲਟੀਪਲੈਕਸ ਵਿੱਚ 4 ਆਡੀਟੋਰੀਅਮ ਹਨ

ਅਹਿਮਦਾਬਾਦ ਦੇ ਮੋਟੇਰਾ ਰੋਡ ‘ਤੇ ਸਥਿਤ ਇਹ ਸਿਨੇਮਾ ਹਾਲ 2500 ਵਰਗ ਫੁੱਟ ਵਿਚ ਫੈਲਿਆ ਹੋਇਆ ਹੈ ਅਤੇ ਇਸ ਵਿਚ ਚਾਰ ਆਡੀਟੋਰੀਅਮ ਹਨ। ਇਸ ਤੋਂ ਇਲਾਵਾ ਇੱਕ ਲਾਉਂਜ, ਲਾਈਵ ਕਿਚਨ ਤੇ ਮੋਕਟੇਲ ਬਾਰ ਵੀ ਬਣਾਇਆ ਗਿਆ ਹੈ। ਇਸ ਦੀ ਤਿਆਰੀ ਅਹਿਮਦਾਬਾਦ ਦੇ ਲੋਕਾਂ ਦੇ ਟੇਸਟ ਨੂੰ ਧਿਆਨ ਵਿਚ ਰੱਖ ਕੇ ਕੀਤੀ ਗਈ।

ਟੀਮ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮਲਟੀਪਲੈਕਸ ਵਿੱਚ ਆਧੁਨਿਕ ਡਾਲਬੀ ਐਟਮਸ ਸਕਰੀਨਾਂ ਫਿੱਟ ਕੀਤੀਆਂ ਗਈਆਂ ਹਨ ਅਤੇ ਇਸ ਵਿੱਚ 320 ਸੀਟਾਂ ਦੀ ਸਮਰੱਥਾ ਹੈ, ਜਿਨ੍ਹਾਂ ਵਿੱਚੋਂ 75 ਰੀਕਲਾਈਨਰ ਹਨ। ਇਨ੍ਹਾਂ ਚਾਰ ਸਕਰੀਨਾਂ ‘ਤੇ 3ਡੀ ਫਿਲਮਾਂ ਵੀ ਚਲਾਈਆਂ ਜਾ ਸਕਦੀਆਂ ਹਨ। NY ਸਿਨੇਮਾ ਪਹਿਲਾਂ ਹੀ ਗੁਜਰਾਤ ਦੇ ਭੁਜ ਅਤੇ ਸੁਰਿੰਦਰ ਨਗਰ ਵਿੱਚ ਮੌਜੂਦ ਹੈ। ਅਹਿਮਦਾਬਾਦ ਤੋਂ ਬਾਅਦ ਆਨੰਦ, ਸੂਰਤ ਅਤੇ ਰਾਜਕੋਟ ‘ਚ ਲਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਅਜੈ ਨੇ ਦੋਵਾਂ ਬੱਚਿਆਂ ਦੇ ਨਾਂ ਦੇ ਪਹਿਲੇ ਅੱਖਰਾਂ ਨੂੰ ਮਿਲਾ ਕੇ ਇਸ ਮਲਟੀਪਲੈਕਸ ਚੇਨ ਦਾ ਨਾਂ ਰੱਖਿਆ। ਇਹ 2018 ਵਿੱਚ ਸ਼ੁਰੂ ਕੀਤਾ ਗਿਆ ਸੀ।

ਇਹ ਮਸ਼ਹੂਰ ਹਸਤੀਆਂ ਵੀ ਹਨ ਮਲਟੀਪਲੈਕਸਾਂ ਦੇ ਮਾਲਕ

ਹਾਲਾਂਕਿ, ਅਜੈ ਇਕੱਲੇ ਅਭਿਨੇਤਾ-ਨਿਰਮਾਤਾ ਨਹੀਂ ਹਨ ਜੋ ਮਲਟੀਪਲੈਕਸ ਚੇਨ ਦੇ ਮਾਲਕ ਹਨ। ਸੁਭਾਸ਼ ਘਈ ਵੀ ਸਿਨੇਮਾਜ਼ ਦੇ ਮਾਲਕ ਹਨ। ਉਨ੍ਹਾਂ ਨੇ ਇਸ ਦੀ ਸ਼ੁਰੂਆਤ 2011 ਵਿੱਚ ਕੀਤੀ ਸੀ। ਮਲਿਆਲਮ ਸੁਪਰਸਟਾਰ ਮੋਹਨ ਲਾਲ ਆਸ਼ੀਰਵਾਦ ਸਿਨੇਪਲੈਕਸ ਦੇ ਮਾਲਕ ਹਨ, ਜੋ ਕੇਰਲ ਦੇ ਕਈ ਸ਼ਹਿਰਾਂ ਵਿੱਚ ਸਥਿਤ ਹੈ।

ਮਹੇਸ਼ ਬਾਬੂ ਨੇ 2021 ਵਿੱਚ ਥੀਏਟਰ ਕਾਰੋਬਾਰ ਵਿੱਚ ਪ੍ਰਵੇਸ਼ ਕੀਤਾ। ਉਨ੍ਹਾਂ ਨੇ ਏਸ਼ੀਅਨ ਸਿਨੇਮਾਜ਼ ਦੇ ਨਾਲ ਮਿਲ ਕੇ ਏਐਮਬੀ ਸਿਨੇਮਾਜ਼ ਦੀ ਸ਼ੁਰੂਆਤ ਕੀਤੀ। ਵਿਜੇ ਦੇਵਰਕੋਂਡਾ, ਜਿਨ੍ਹਾਂ ਨੇ ਲੀਗਰ ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ ਉਨ੍ਹਾਂ ਨੇ ਪਿਛਲੇ ਸਾਲ ਮਹਿਬੂਬਨਗਰ, ਤੇਲੰਗਾਨਾ ਵਿੱਚ ਆਪਣਾ ਪਹਿਲਾ ਮਲਟੀਪਲੈਕਸ, ਏਵੀਡੀ ਸਿਨੇਮਾਜ਼ ਲਾਂਚ ਕੀਤਾ।

ਪੁਸ਼ਪਾ ਸਟਾਰ ਅੱਲੂ ਅਰਜੁਨ ਵੀ ਥੀਏਟਰ ਦੇ ਕਾਰੋਬਾਰ ਵਿੱਚ ਹੈ। ਏਸ਼ੀਅਨ ਸਿਨੇਮਾਜ਼ ਦੇ ਸਹਿਯੋਗ ਨਾਲ ਹੈਦਰਾਬਾਦ ਵਿੱਚ ਮਲਟੀਪਲੈਕਸ ਦਾ ਨਿਰਮਾਣ ਕਰਵਾ ਰਹੇ ਹਨ।

Related posts

Bappi Lahiri Cremated: ਪੰਜ ਤੱਤਾਂ ‘ਚ ਵਿਲੀਨ ਹੋਏ ਬੱਪੀ ਦਾ, ਅੰਤਿਮ ਵਿਦਾਈ ‘ਚ ਪਹੁੰਚੀਆਂ ਕਈ ਫਿਲਮੀ ਹਸਤੀਆਂ

On Punjab

PM Modi, ਅਕਸ਼ੈ ਤੇ ਰਜਨੀਕਾਂਤ ਤੋਂ ਬਾਅਦ ਹੁਣ ਅਜੇ ਦੇਵਗਨ ਬਣਨਗੇ ਬੀਅਰ ਗ੍ਰਿਲਜ਼ ਦੇ ਸ਼ੋਅ ਦਾ ਹਿੱਸਾ

On Punjab

9 ਸਾਲ ਬਾਅਦ ਦਿਖੇਗੀ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਜੋੜੀ

On Punjab