ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਹਿਮਦਾਬਾਦ ਪਹੁੰਚ ਗਏ ਹਨ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਵਾਈ ਅੱਡੇ ‘ਤੇ ਉਨ੍ਹਾਂ ਦਾ ਸਵਾਗਤ ਕੀਤਾ । ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਵਾਈ ਅੱਡੇ ‘ਤੇ ਗਾਰਡ ਆਫ਼ ਆਨਰ ਦਿੱਤਾ ਜਾਵੇਗਾ । ਇਸ ਤੋਂ ਇਲਾਵਾ ਮੇਜਰ ਸੁਭਾਸ਼ ਦੀ ਅਗਵਾਈ ਵਿੱਚ ਜਵਾਨ ਟਰੰਪ ਦਾ ਸਨਮਾਨ ਕਰਨਗੇ । ਟਰੰਪ ਦੀ ਭਾਰਤ ਯਾਤਰਾ ਨੂੰ ਲੈ ਕੇ ਦੋਵੇਂ ਦੇਸ਼ ਬਹੁਤ ਉਤਸ਼ਾਹਿਤ ਹਨ । ਟਰੰਪ ਦਾ ਇਹ ਦੌਰਾ ਦੋਵਾਂ ਦੇਸ਼ਾਂ ਦਰਮਿਆਨ ਨਵੇਂ ਸਮਝੌਤਿਆਂ ਲਈ ਬਹੁਤ ਮਹੱਤਵਪੂਰਨ ਹੋਣ ਵਾਲਾ ਹੈ ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਦੋ ਦਿਨਾਂ ਦੌਰੇ ਲਈ ਭਾਰਤ ਪਹੁੰਚ ਗਏ ਹਨ । ਡੋਨਾਲਡ ਟਰੰਪ ਸੋਮਵਾਰ ਸਵੇਰੇ ਅਹਿਮਦਾਬਾਦ ਏਅਰਪੋਰਟ ਪਹੁੰਚੇ । ਬਤੌਰ ਰਾਸ਼ਟਰਪਤੀ ਆਪਣੇ ਪਹਿਲੇ ਦੌਰੇ ‘ਤੇ ਭਾਰਤ ਆਏ ਡੋਨਾਲਡ ਟਰੰਪ ਦੇ ਸਵਾਗਤ ਲਈ ਅਹਿਮਦਾਬਾਦ ਨੂੰ ਸਜਾਇਆ ਗਿਆ ਹੈ । ਦੱਸ ਦੇਈਏ ਕਿ ਦੋਵੇਂ ਨੇਤਾ ਹਵਾਈ ਅੱਡੇ ਤੋਂ ਮੋਟੇਰਾ ਸਟੇਡੀਅਮ ਤੱਕ 22 ਕਿਲੋਮੀਟਰ ਦੀ ਦੂਰੀ ‘ਤੇ ਹਨ । ਇਸ ਦੌਰਾਨ ਸਾਬਰਮਤੀ ਆਸ਼ਰਮ ਵਿੱਚ ਥੋੜੀ ਦੇਰ ਦਾ ਪੜਾਅ ਹੋਵੇਗਾ, ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨਗੇ । ਡੋਨਾਲਡ ਟਰੰਪ ਆਪਣੇ ਪਰਿਵਾਰ ਨਾਲ ਭਾਰਤ ਆਏ ਹਨ, ਜਿਸ ਦੌਰਾਨ ਉਹ ਅਹਿਮਦਾਬਾਦ, ਦਿੱਲੀ ਅਤੇ ਆਗਰਾ ਦਾ ਦੌਰਾ ਕਰਨਗੇ ।