39.96 F
New York, US
December 12, 2024
PreetNama
ਸਮਾਜ/Social

ਅੌਰਤਾਂ ਦੀ ਸੁਰੱਖਿਅਾ ਲੲੀ ਸਮੁੱਚੇ ਦੇਸ਼ ਵਿੱਚ ਹੋਣ ਹੋਰ ੳੁਪਰਾਲੇ

ਹੈਦਰਾਬਾਦ ਵਿੱਚ ਮਹਿਲਾ ਵੈਟਰਨਰੀ ਡਾਕਟਰ ਦੀ ਸਮੂਹਿਕ ਜਬਰ ਜਨਾਹ ਤੋਂ ਬਾਅਦ ਹੱਤਿਆ ਦੇ ਮਾਮਲੇ ਵਿੱਚ ਚਾਰ ਦੋਸ਼ੀ ਪੁਲੀਸ ਅੈਨਕਾੳੂਂਟਰ ਵਿੱਚ ਮਾਰੇ ਜਾਣ ਦੇ ਚਾਰੇ ਪਾਸੇ ਚਰਚੇ ਹਨ ਅਤੇ ੲਿਸ ਮਾਮਲੇ ਵਿੱਚ ਸਭ ਦੀ ਅਾਪੋ ਅਾਪਣੀ ਰਾੲਿ ਹੈ। ੲਿਸ ਮਾਮਲੇ ਬਾਰੇ ਗੱਲਬਾਤ ਕਰਦਿਅਾਂ ੲਿਸਤਰੀ ਮੁਲਾਜਮ ਤਾਲਮੇਲ ਕਮੇਟੀ ਜ਼ਿਲ੍ਹਾ ਫਿਰੋਜ਼ਪੁਰ ਦੀ ਜਨਰਲ ਸਕੱਤਰ ਮੈਡਮ ਸ਼ਹਿਨਾਜ ਨੇ ਕਿਹਾ ਕਿ ਹੈਦਾਰਾਦ ਪੁਲੀਸ ਦੀ ੲਿਹ ਕਾਰਵਾੲੀ ਬਹੁਤ ਹੀ ਸ਼ਲਾਘਾਯੋਗ ਹੈ। ੲਿਸ ਤਰ੍ਹਾਂ ਦੇ ਦਰਿੰਦਿਅਾਂ ਨੂੰ ੲਿਸ ਤਰ੍ਹਾਂ ਦੀ ਸਜ਼ਾ ਮਿਲਣ ਨਾਲ ਜਿਥੇ ਮਾਰੀ ਗੲੀ ਮਹਿਲਾ ਡਾਕਟਰ ਦੀ ਅਾਤਮਾ ਨੂੰ ਸ਼ਾਤੀ ਮਿਲੇਗੀ, ੳੁਥੇ ਪਰਿਵਾਰ ਦਾ ਦੁੱਖ-ਦਰਦ ਘਟੇਗਾ ਅਤੇ ੳੁਹਨਾਂ ਦੇ ਮਨ ਨੂੰ ਵੀ ੲਿਸ ਕਾਰਵਾੲੀ ਨਾਲ ਪੂਰੀ ਤਸੱਲੀ ਹੋਵੇਗੀ। ੳੁਹਨਾਂ ਕਿਹਾ ਕਿ ੲਿਸ ਕਾਰਵਾੲੀ ਦੀ ਸ਼ਲਾਘਾ ਅੱਜ ੲਿਕੱਲੇ ਹੈਦਰਾਬਾਦ ਦੇ ਨਹੀਂ ਪੂਰੇ ਦੇਸ਼ ਦੇ ਨਹੀਂ ਬਲਕਿ ਪੂਰੇ ਵਿਸ਼ਵ ਦੇ ਲੋਕ ਕਰ ਰਹੇ ਹਨ। ੳੁਹਨਾਂ ਪੁਲਿਸ ਅਫਸਰਾਂ ਤੇ ਫੁੱਲਾਂ ਦੀ ਵਰਖਾ ਕਰਦੇ ਲੋਕਾਂ ਦਾ ਸਵਾਗਤ ਕੀਤਾ।ੳੁਹਨਾਂ ਕਿਹਾ ਕਿ ਐਨਕਾਊਂਟਰ ਵਾਲੇ ਸਥਾਨ ‘ਤੇ ਹੀ ਪੁਲਿਸ ਦੇ ਜ਼ਿੰਦਾਬਾਦ ਨਾਂਅ ਦੇ ਨਾਅਰੇ ਲੱਗਣਾ ਲੋਕਾਂ ਦੀ ੲਿੱਛਾ ਪੂਰਤੀ ਦਾ ਪ੍ਰਤੀਕ ਹਨ। ਪੁਲਿਸ ਦੁਆਰਾ ਕੀਤੇ ਇਸ ਐਨਕਾਊਂਟਰ ਦੀ ਹਰ ਕੋਈ ਆਪੋ ਆਪਣੇ ਤਰੀਕੇ ਤਰੀਫ ਕਰ ਰਿਹਾ ਹੈ। ੳੁਹਨਾਂ ਕਿਹਾ ਕਿ ੲਿਸ ਕਾਰਵਾੲੀ ਨਾਲ ਦੇਸ਼ ਵਿੱਚ ਕੋੲੀ ਵੀ ਅੱਗੇ ਤੋਂ ੲਿਸ ਤਰ੍ਹਾਂ ਦੀ ਦਰਿੰਦਗੀ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚੇਗਾ।ੳੁਹਨਾਂ ਕਿਹਾ ਕਿ ਦੇਸ਼ ਵਿੱਚ ਅਜਿਹਾ ਕਾਨੂੰਨ ਬਣ ਜਾਣਾ ਚਾਹੀਦਾ ਹੈ ਕਿ ੲਿਸ ਤਰ੍ਹਾਂ ਦੀ ਹਰਕਤ ਨੂੰ ਤੁਰੰਤ ਮੌਤ ਦੀ ਸਜਾ ਮਿਲਣੀ ਚਾਹੀਦੀ ਹੈ ਅਤੇ ਅੌਰਤਾਂ ਦੀ ਸੁਰੱਖਿਅਾ ਲੲੀ ਸਾਰੇ ਦੇਸ਼ ਵਿੱਚ ਵਧੀਅਾ ਪ੍ਰਬੰਧਾਂ ਲੲੀ ਕਦਮ ਚੁੱਕਣੇ ਚਾਹੀਦੇ ਹਨ।ੳੁਹਨਾਂ ਕਿਹਾ ਕਿ ਸਮੁੱਚੀ ੲਿਸਾਰੀ ਮੁਲਾਜਮ ਤਾਲਮੇਲ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੀ ਕਮੇਟੀ ,ਹੈਦਰਾਬਾਦ ਪੁਲਿਸ ਨੂੰ ਸਲਾਮ ਕਰਦੀ ਹੈ।

 

ਮੈਡਮ ਸ਼ਹਿਨਾਜ

98883-87657

Related posts

ਰਾਸ਼ਟਰਪਤੀ ਅਹੁਦੇ ਤੋਂ ਤੁਰੰਤ ਹਟਾਏ ਜਾਣ ਟਰੰਪ, ਸੰਸਦ ’ਚ ਹੰਗਾਮੇ ਤੋਂ ਨਾਰਾਜ਼ ਅਮਰੀਕੀ ਸੰਸਦ ਮੈਂਬਰਾਂ ਨੇ ਕੀਤੀ ਮੰਗ

On Punjab

ਭਾਰਤ ਬਨਾਮ ਆਸਟ੍ਰੇਲੀਆ 1st ਟੈਸਟ: ਆਸਟਰੇਲੀਆ ਹੱਥੋਂ ਭਾਰਤ 150 ‘ਤੇ ਆਲ ਆਊਟ

On Punjab

ਮਨੀਪੁਰ ਦੀਆਂ ਹੋਈਆਂ ਸਾਰੀਆਂ ਘਟਨਾਵਾਂ ‘ਤੇ ਨਜ਼ਰ, 6,000 ਕੇਸ ਕੀਤੇ ਗਏ ਦਰਜ: Government Sources

On Punjab