ਕਾਬੁਲ: ਅਫਗਾਨਿਸਤਾਨ ਦੇ ਤੱਖਰ ਸੂਬੇ ਵਿੱਚ ਨਾਟੋ ਦੀ ਅਗਵਾਈ ਵਿੱਚ ਕੀਤੀ ਗਈ ਏਅਰ ਸਟ੍ਰਾਈਕ ਵਿੱਚ ਲਗਪਗ 30 ਅੱਤਵਾਦੀ ਮਾਰੇ ਗਏ ਹਨ । ਇਸ ਹਵਾਈ ਹਮਲੇ ਦੌਰਾਨ ਤਕਰੀਬਨ 30 ਤਾਲਿਬਾਨ ਅੱਤਵਾਦੀ ਮਾਰੇ ਗਏ ਹਨ । ਇਹ ਏਅਰ ਸਟ੍ਰਾਈਕ ਖੁਫੀਆ ਸੂਚਨਾ ਦੇ ਆਧਾਰ ‘ਤੇ ਮੰਗਲਵਾਰ ਨੂੰ ਕੀਤੀ ਗਈ ਸੀ । ਬੁੱਧਵਾਰ ਨੂੰ ਅਫ਼ਗਾਨ ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਮਲੇ ਵਿੱਚ ਕਰੀਬ 30 ਅੱਤਵਾਦੀ ਮਾਰੇ ਗਏ ਹਨ, ਜਦਕਿ 30 ਹੋਰ ਅੱਤਵਾਦੀ ਜ਼ਖ਼ਮੀ ਵੀ ਹੋਏ ਹਨ ਇਸ ਹਮਲੇ ਵਿੱਚ ਛੋਟੇ ਹਥਿਆਰਾਂ ਤੇ ਰਾਕੇਟ ਪ੍ਰੋਪੇਲਡ ਗ੍ਰੇਨੇਡਾਂ ਦਾ ਵੀ ਇਸਤੇਮਾਲ ਕੀਤਾ ਗਿਆ ਹੈ । ਇਸ ਸਬੰਧੀ ਅਧਿਕਾਰੀ ਦੇ ਦੱਸਿਆ ਕਿ ਛੋਟੇ ਹਥਿਆਰਾਂ ਤੇ ਗ੍ਰੇਨੇਡਾਂ ਨਾਲ ਲੈਸ ਅੱਤਵਾਦੀਆਂ ਨੇ ਜ਼ਿਲ੍ਹਾ ਕੇਂਦਰ ‘ਤੇ ਵੱਡਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ । ਇਸ ਤੋਂ ਇਲਾਵਾ ਅਧਿਕਾਰੀ ਨੇ ਅੱਗੇ ਦੱਸਿਆ ਕਿ ਇਸ ਵਿੱਚ ਫੌਜ ਦੇ ਚੋਰੀ ਕੀਤੇ ਤਿੰਨ ਵਾਹਨ ਵੀ ਨਸ਼ਟ ਹੋ ਗਏ ਹਨ । ਫਿਲਹਾਲ ਇਸ ਘਟਨਾ ਵਿੱਚ ਤਾਲਿਬਾਨ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ ।ਦੱਸ ਦੇਈਏ ਕਿ ਬੁਧਵਾਰ ਸਵੇਰੇ 9/11 ਦੀ 18ਵੀਂ ਬਰਸੀ ‘ਤੇ ਅਫ਼ਗਾਨਿਸਤਾਨ ਵਿੱਚ ਅਮਰੀਕੀ ਦੂਤਘਰ ‘ਤੇ ਰਾਕੇਟ ਨਾਲ ਹਮਲਾ ਕੀਤਾ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਕਾਫ਼ੀ ਖ਼ਤਰਨਾਕ ਸੀ ਤੇ ਇਸ ਦੀ ਤੀਬਰਤਾ ਵੀ ਬਹੁਤ ਜ਼ਿਆਦਾ ਸੀ । ਅੱਜ ਯਾਨੀ ਕਿ ਬੁੱਧਵਾਰ ਨੂੰ 9/11 ਦੇ ਅਮਰੀਕੀ ਦੁਖਾਂਤ ਦੌਰਾਨ ਮਾਰੇ ਗਏ ਹਜ਼ਾਰਾਂ ਲੋਕਾਂ ਦੀ 18ਵੀਂ ਬਰਸੀ ਦਾ ਮੌਕਾ ਹੈ ।
ਸ ਦੇਈਏ ਕਿ ਬੁਧਵਾਰ ਸਵੇਰੇ 9/11 ਦੀ 18ਵੀਂ ਬਰਸੀ ‘ਤੇ ਅਫ਼ਗਾਨਿਸਤਾਨ ਵਿੱਚ ਅਮਰੀਕੀ ਦੂਤਘਰ ‘ਤੇ ਰਾਕੇਟ ਨਾਲ ਹਮਲਾ ਕੀਤਾ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਕਾਫ਼ੀ ਖ਼ਤਰਨਾਕ ਸੀ ਤੇ ਇਸ ਦੀ ਤੀਬਰਤਾ ਵੀ ਬਹੁਤ ਜ਼ਿਆਦਾ ਸੀ । ਅੱਜ ਯਾਨੀ ਕਿ ਬੁੱਧਵਾਰ ਨੂੰ 9/11 ਦੇ ਅਮਰੀਕੀ ਦੁਖਾਂਤ ਦੌਰਾਨ ਮਾਰੇ ਗਏ ਹਜ਼ਾਰਾਂ ਲੋਕਾਂ ਦੀ 18ਵੀਂ ਬਰਸੀ ਦਾ ਮੌਕਾ ਹੈ ।ਇਸੇ ਬਰਸੀ ਮੌਕੇ ਬੁੱਧਵਾਰ ਤੜਕੇ ਅਮਰੀਕੀ ਦੂਤਘਰ ਨੇੜੇ ਅਫ਼ਗਾਨਿਸਤਾਨ ਦੀ ਰਾਜਧਾਨੀ ਵਿੱਚ ਇਕ ਵੱਡਾ ਧਮਾਕਾ ਹੋਇਆ, ਪਰ ਦੂਤਘਰ ਦੇ ਅਧਿਕਾਰੀਆਂ ਵੱਲੋਂ ਇਸ ਹਮਲੇ ਵਿੱਚ ਕਿਸੇ ਦੇ ਜ਼ਖ਼ਮੀ ਨਾ ਹੋਣ ਦੀ ਸੂਚਨਾ ਦੇ ਦਿੱਤੀ ਗਈ ।