ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ਨੀਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਿਲੰਕੇਨ ਨਾਲ ਗੱਲ ਕੀਤੀ ਤੇ ਅਫ਼ਗ਼ਾਨਿਸਤਾਨ ਦੇ ਤਾਜ਼ਾ ਘਟਨਾਕਰਮ ’ਤੇ ਚਰਚਾ ਕੀਤੀ। ਇਹ ਗੱਲਬਾਤ ਕਾਬੁਲ ਹਵਾਈ ਅੱਡੇ ਦੇ ਬਾਹਰ ਹੋਏ ਆਤਮਘਾਤੀ ਬੰਬ ਵਿਸਫੋਟ ਦੇ ਦੋ ਦਿਨ ਬਾਅਦ ਹੋਈ, ਜਿਸ ’ਚ 13 ਅਮਰੀਕੀ ਫ਼ੌਜੀ ਤੇ ਲਗਪਗ 170 ਅਫ਼ਗਾਨ ਮਾਰੇ ਗਏ। ਵਿਦੇਸ਼ੀ ਮੰਤਰੀ ਜੈਸ਼ੰਕਰ ਨੇ ਟਵੀਟ ਕਰ ਕੇ ਕਿਹਾ ਕਿ ਅਮਰੀਕੀ ਵਿਦੇਸ਼ ਮੰਤਰੀ ਬਲਿੰਕੇਨ (US Secretary of State Blinken) ਨਾਲ ਗੱਲ ਕੀਤੀ। ਅਫ਼ਗ਼ਾਨਿਸਤਾਨ ’ਤੇ ਆਪਣੀ ਚਰਚਾ ਜਾਰੀ ਰੱਖੀ। ਨਾਲ ਹੀ ਸੰਯੁਕਤ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ (ਯੂਐੱਨਐੱਸਸੀ) ਦੇ ਮੁੱਦੇ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।
ਕਾਬੁਲ ਏਅਰਪੋਰਟ ਦੇ ਠੀਕ ਬਾਹਰ ਹੋਏ ਬੰਬ ਵਿਸਫੋਟ ਦੀ ਸਖ਼ਤ ਨਿੰਦਾ ਕਰਦੇ ਹੋਏ ਭਾਰਤ ਨੇ ਕਿਹਾ ਕਿ ਇਸ ਹਮਲੇ ਨੇ ਦੁਨੀਆ ਨੂੰ ਅੱਤਵਾਦ ਦੇ ਖ਼ਿਲਾਫ਼ ਇਕਜੁਟ ਹੋਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਭਾਰਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਅਫ਼ਗ਼ਾਨਿਸਤਾਨ ’ਚ ਸਥਿਤੀ ’ਤੇ ਨਜ਼ਰ ਰੱਖਦੇ ਹੋਏ ਹੈ ਤੇ ਉਸ ਦਾ ਮੁੱਖ ਉਦੇਸ਼ ਉਨ੍ਹਾਂ ਭਾਰਤੀਆਂ ਨੂੰ ਵਾਪਸ ਲਿਆਉਣਾ ’ਤੇ ਹੈ ਜੋ ਅਜੇ ਵੀ ਉਸ ਦੇਸ਼ ’ਚ ਹਨ।