ਅਫ਼ਗ਼ਾਨਿਸਤਾਨ ’ਚ ਤਾਲਿਬਾਨੀ ਸੱਤਾ ’ਤੇ ਕਬਜਾ ਹੋਣ ਤੋਂ ਬਾਅਦ ਡਰ ਦਾ ਮਾਹੌਲ ਹੈ। ਤਾਲਿਬਾਨੀ ਲੜਾਕਿਆਂ ਦੁਆਰਾ ਰਾਹ ਚੱਲਦੀਆਂ ਔਰਤਾਂ ਤੇ ਪੱਤਰਕਾਰਾਂ ਨੂੰ ਤਸੀਹੇ ਦੇਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਬੀਤੇ ਦਿਨੀਂ ਤਾਲਿਬਾਨ ਦੇ ਲੜਾਕਿਆਂ ਨੇ ਦੋ ਪੱਤਕਾਰਾਂ ਦੀਆਂ ਤਸਵੀਰਾਂ ਇੰਟਰਨੈੱਟ ’ਤੇ ਪਾ ਕੇ ਉਨ੍ਹਾਂ ਦੀ ਜੰਮ ਕੇ ਕੁੱਟਮਾਰ ਕੀਤੀ ਸੀ। ਖੂਨ ਨਾਲ ਲਥਪਥ ਇਨ੍ਹਾਂ ਦੋ ਪੱਤਰਕਾਰਾਂ ਦੀਆਂ ਤਸਵੀਰਾਂ ਇੰਟਰਨੈੱਟ ਮੀਡੀਆ ’ਤੇ ਕਾਫੀ ਵਾਇਰਲ ਹੋਈਆਂ ਸੀ। ਤਾਲਿਬਾਨ ਦੀ ਇਸ ਹਰਕਤ ਦੇ ਬਾਰੇ ਪੁਲਿਸ ਸਟੇਸ਼ਨ ਪਹੁੰਚੇ ਉਨ੍ਹਾਂ ਦੇ ਸਾਥੀ ਪੱਤਰਕਾਰਾਂ ਨੇ ਕਿਗਾ ਕਿ ਅਸੀਂ ਕੰਧਾਂ ਦੇ ਰਾਹੀਂ ਉਨ੍ਹਾਂ ਦੀਆਂ ਚੀਕਾਂ ਤੇ ਰੋਣਾ ਸੁਣ ਸਕਦੇ ਸੀ। ਪੱਤਰਕਾਰ ਦੇ ਸਾਥੀਆਂ ਨੇ ਦੱਸਿਆਂ ਕਿ ਉਨ੍ਹਾਂ ਦੇ ਦਰਦ ਨੂੰ ਦੇਖ ਕੇ ਮਹਿਲਾਵਾਂ ਦੇ ਰੋਣ ਦੀ ਆਵਾਜ਼ ਵੀ ਸੁਣਾਈ ਦੇ ਰਹੀ ਸੀ।
ਅਲ ਜਜੀਰਾ ਦੀ ਰਿਪੋਰਟ ਅਨੁਸਾਰ ਤਾਲਿਬਾਨ ਲੜਾਕਿਆਂ ’ਤੇ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਔਰਤਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਕਵਰ ਕਰਨ ਲਈ ਪੱਤਰਕਾਰਾਂ ਨੂੰ ਮਾਰਨ ਤੇ ਹਿਰਾਸਤ ’ਚ ਲੈਣ ਦਾ ਦੋਸ਼ ਲਗਾਇਆ ਗਿਆ ਹੈ।
ਦੱਸਣਯੋਗ ਹੈ ਕਿ ਬੁੱਧਵਾਰ ਸਵੇਰੇ ਕਾਬੁਲ ਦੇ ਪੱਛਮ ’ਚ ਔਰਤਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਕਵਰ ਕਰਦੇ ਹੋਏ ਤਾਲਿਬਾਨ atilatrose newspaper ਦੇ ਦੋ ਪੱਤਰਕਾਰਾਂ ਤਕੀ ਦਰਯਾਬੀ ਤੇ ਨੇਮਾਤੁੱਲਾਹ ਨਕਦੀ ਨੂੰ ਹਿਰਾਸਤ ’ਚ ਲਿਆ ਸੀ।