PreetNama
ਫਿਲਮ-ਸੰਸਾਰ/Filmy

ਅੰਕਿਤਾ ਲੋਖੰਡੇ ਦੇ ਘਰ ਆਏ ਦੋ ਨਵੇਂ ਮਹਿਮਾਨ, ਸੁਸ਼ਾਂਤ ਦੀ ਐਕਸ ਗਰਲਫ੍ਰੈਂਡ ਨੇ ਖੁਦ ਸ਼ੇਅਰ ਕੀਤੀ ਤਸਵੀਰ

ਸੁਸ਼ਾਂਤ ਸਿੰਘ ਰਾਜਪੂਤ ਦੀ ਐਕਸ ਗਰਲਫ੍ਰੈਂਡ ਅੰਕਿਤਾ ਲੋਖੰਡੇ ਨੇ ਸੋਸ਼ਲ ਮੀਡੀਆ ‘ਤੇ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਉਸ ਦੀ ਗੋਦ ‘ਚ ਦੋ ਜੁੜਵਾਂ ਬੱਚੇ ਹਨ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਅੰਕਿਤਾ ਦਾ ਕਹਿਣਾ ਹੈ ਕਿ ਉਸ ਦੇ ਪਰਿਵਾਰ ਵਿੱਚ ਦੋ ਜੁੜਵਾ ਬੱਚੇ ਆਏ ਹਨ। ਇਨ੍ਹਾਂ ਦੋਹਾਂ ਬੱਚਿਆਂ ਦੇ ਨਾਂ ‘ਅਬੀਰ’ ਤੇ ‘ਅਬੀਰਾ’ ਹਨ।

ਤਸਵੀਰ ਸ਼ੇਅਰ ਕਰਦੇ ਹੋਏ ਅੰਕਿਤਾ ਲੋਖੰਡੇ ਨੇ ਕੈਪਸ਼ਨ ‘ਚ ਲਿਖਿਆ, “ਸਾਡਾ ਪਰਿਵਾਰ ਬਹੁਤ ਖੁਸ਼ ਹੈ- ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ। ਸਾਡਾ ਪਰਿਵਾਰ ਇਨ੍ਹਾਂ ਬੱਚਿਆਂ ਦੇ ਜਨਮ ਤੋਂ ਬਾਅਦ ਅਮੀਰ ਹੋ ਗਿਆ ਹੈ। ਅਬੀਰ ਤੇ ਅਬੀਰਾ ਦਾ ਸਵਾਗਤ ਹੈ।”ਇਸ ਦੇ ਨਾਲ ਅੰਕਿਤ ਨੇ ਇਹ ਵੀ ਲਿਖਿਆ ਕਿ ਵਰਸ਼ਾ ਦੀਦੀ ਤੇ ਜੀਜਾ ਨੂੰ ਵਧਾਈਆਂ। ਦਰਅਸਲ ਇਹ ਬੱਚੇ ਅੰਕਿਤਾ ਦੇ ਬੁਆਏਫ੍ਰੈਂਡ ਵਿੱਕੀ ਜੈਨ ਦੀ ਭੈਣ ਦੇ ਹਨ। ਅੰਕਿਤਾ ਵਿੱਕੀ ਜੈਨ ਦੇ ਜਿੰਨੀ ਨਜ਼ਦੀਕ ਹੈ, ਉੱਨੀ ਹੀ ਉਹ ਉਸ ਦੇ ਪਰਿਵਾਰ ਨਾਲ ਹੈ।
ਅੰਕਿਤਾ ਦੀ ਇਸ ਪੋਸਟ ‘ਤੇ ਉਸ ਦੇ ਪ੍ਰਸ਼ੰਸਕ ਲਗਾਤਾਰ ਟਿੱਪਣੀ ਕਰ ਰਹੇ ਹਨ। ਇਸ ਦੇ ਨਾਲ ਹੀ ਟੀਵੀ ਦੇ ਮਸ਼ਹੂਰ ਅਦਾਕਾਰ ਕਰਨਵੀਰ ਬੋਹਰਾ ਨੇ ਵੀ ਕਮੈਂਟ ਕੀਤਾ। ਉਸ ਨੇ ਬਹੁਤ ਸਾਰੇ ਦਿਲ ਵਾਲੇ ਇਮੋਜੀ ਨਾਲ ‘ਔ’ ਲਿਖਿਆ। ਅਦਾਕਾਰਾ ਮ੍ਰਿਣਾਲ ਠਾਕੁਰ ਨੇ ਵੀ ਕਮੈਂਟ ਕਰਕੇ ਵਧਾਈ ਦਿੱਤੀ ਹੈ।

Related posts

ਈਵੈਂਟ ‘ਚ Wardrobe Mallfunction ਤੋਂ ਬਚੀ ਦੇਸੀ ਗਰਲ ਪ੍ਰਿਯੰਕਾ ਚੋਪੜਾ

On Punjab

ਲੌਕਡਾਊਨ ਕਰਕੇ ਅਮਿਤਾਭ ਬੱਚਨ, ਨਸੀਰੂਦੀਨ ਸ਼ਾਹ, ਅਨੁਪਮ ਖੇਰ ਵਰਗੇ ਕਈ ਦਿੱਗਜ ਹੋਣਗੇ ਬੇਰੁਜ਼ਗਾਰ

On Punjab

ਗੁਰਦਾਸ ਮਾਨ ਲਈ ਨਵੀਂ ਮੁਸੀਬਤ, ਬਾਈਕਾਟ ਦਾ ਐਲਾਨ

On Punjab