bumrah breaks world record: ਜਸਪ੍ਰੀਤ ਬੁਮਰਾਹ ਅੰਤਰਰਾਸ਼ਟਰੀ ਟੀ -20 ਕ੍ਰਿਕਟ ਵਿੱਚ ਸਭ ਤੋਂ ਵੱਧ ਮੇਡਨ ਓਵਰ ਗੇਂਦਬਾਜ਼ੀ ਕਰਨ ਵਾਲੇ ਗੇਂਦਬਾਜ਼ ਬਣ ਗਏ ਹਨ। ਬੁਮਰਾਹ ਨੇ ਨਿਊਜ਼ੀਲੈਂਡ ਖਿਲਾਫ਼ ਖੇਡੇ ਗਏ ਆਖਰੀ ਟੀ -20 ਵਿੱਚ ਇਹ ਰਿਕਾਰਡ ਬਣਾਇਆ ਹੈ। ਇਸ ਓਵਰ ਵਿੱਚ ਬੁਮਰਾਹ ਨੇ ਕੋਈ ਵੀ ਸਕੋਰ ਨਹੀਂ ਦਿੱਤਾ ਅਤੇ ਨਾਲ ਹੀ ਮਾਰਟਿਨ ਗੁਪਟਿਲ ਨੂੰ ਆਊਟ ਵੀ ਕੀਤਾ।
ਪਹਿਲਾਂ ਇਹ ਰਿਕਾਰਡ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਨੁਵਾਨ ਕੁਲਸੇਕਾਰਾ ਦੇ ਨਾਮ ਸੀ, ਜਿਸ ਨੇ 6 ਓਵਰਾਂ ਵਿੱਚ ਮੇਡਨ ਗੇਂਦਬਾਜ਼ੀ ਕੀਤੀ। ਕੁਲਸੇਕਾਰਾ ਨੇ ਇਸ ਰਿਕਾਰਡ ਲਈ 205.1 ਓਵਰ ਸੁੱਟੇ ਸਨ, ਜਦਕਿ ਬੁਮਰਾਹ ਨੇ 179.1 ਓਵਰਾਂ ਵਿੱਚ ਇਹ ਕਾਰਨਾਮਾ ਕੀਤਾ ਹੈ। ਬੁਮਰਾਹ ਨੇ ਵੀ ਭਾਰਤ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜਸਪ੍ਰੀਤ ਬੁਮਰਾਹ ਨੇ ਮੈਚ ਵਿੱਚ 4 ਓਵਰਾਂ ਵਿੱਚ 12 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਸਨ।
ਸਭ ਤੋਂ ਜ਼ਿਆਦਾ ਮੇਡਨ ਓਵਰ ਕਰਨ ਵਾਲੇ ਗੇਂਦਬਾਜ਼ਾਂ ਵਿੱਚ ਹਰਭਜਨ ਸਿੰਘ ਦਾ ਨਾਮ ਵੀ ਸ਼ਾਮਿਲ ਹੈ। ਹਰਭਜਨ ਸਿੰਘ ਇਸ ਲੜੀ ਵਿੱਚ ਤੀਜੇ ਨੰਬਰ ‘ਤੇ ਹਨ। ਹਰਭਜਨ ਸਿੰਘ ਨੇ ਟੀ -20 ਵਿੱਚ 5 ਮੇਡਨ ਓਵਰ ਗੇਂਦਬਾਜ਼ੀ ਕੀਤੀ ਹੈ। ਹਰਭਜਨ ਨੇ 28 ਟੀ -20 ਮੈਚਾਂ ਵਿੱਚ 102 ਓਵਰਾਂ ਵਿੱਚ ਗੇਂਦਬਾਜ਼ੀ ਕਰਨ ਤੋਂ ਬਾਅਦ ਇਹ ਰਿਕਾਰਡ ਬਣਾਇਆ ਸੀ। ਹਰਭਜਨ ਸਿੰਘ ਦੇ ਨਾਲ 5 ਹੋਰ ਦੇਸ਼ਾਂ ਦੇ ਗੇਂਦਬਾਜ਼ ਵੀ ਇਸ ਸੂਚੀ ਵਿੱਚ ਸ਼ਾਮਿਲ ਹਨ। ਇਸ ਵਿੱਚ ਆਇਰਲੈਂਡ ਦਾ ਟ੍ਰੇਂਟ ਜੌਹਨਸਨ (5 ਮੇਡਨ ), ਸ਼੍ਰੀਲੰਕਾ ਦਾ ਅਜੰਤਾ ਮੈਂਡਿਸ (5 ਮੇਡਨ ), ਪਾਕਿਸਤਾਨ ਦਾ ਮੁਹੰਮਦ ਆਮਿਰ (5 ਮੇਡਨ ), ਅਫਗਾਨਿਸਤਾਨ ਦਾ ਮੁਹੰਮਦ ਨਬੀ (5 ਮੇਡਨ ) ਅਤੇ ਯੂ.ਏ.ਈ ਦਾ ਮੁਹੰਮਦ ਨਵੀਦ (5 ਮੇਡਨ ) ਸ਼ਾਮਿਲ ਹਨ।
previous post