PreetNama
ਫਿਲਮ-ਸੰਸਾਰ/Filmy

ਅੰਨੂ ਕਪੂਰ ਨੇ ਗ਼ਰੀਬੀ ‘ਚੋਂ ਨਿਕਲ ਕੇ ਕਮਾਈ ਸ਼ੋਹਰਤ, ਵਿਵਾਦਾਂ ਨਾਲ ਰਿਹਾ ਨਾਤਾ, 65 ਦੀ ਉਮਰ ‘ਚ ਇੰਟੀਮੇਟ ਸੀਨ ਕਰ ਕੇ ਮਚਾਇਆ ਤਹਿਲਕਾ

ਅੰਨੂ ਕਪੂਰ ਮਨੋਰੰਜਨ ਜਗਤ ਦਾ ਜਾਣਿਆ-ਪਛਾਣਿਆ ਚਿਹਰਾ ਹੈ। ਅਭਿਨੇਤਾ ਨੇ ਟੀਵੀ, ਫਿਲਮ ਅਤੇ ਓਟੀਟੀ ਸਮੇਤ ਬਦਲਦੇ ਸਮੇਂ ਦੇ ਲਗਪਗ ਹਰ ਪਲੇਟਫਾਰਮ ‘ਤੇ ਕੰਮ ਕੀਤਾ। ਅਨੂੰ ਕਪੂਰ ਅੱਜ ਆਪਣਾ 67ਵਾਂ ਜਨਮਦਿਨ ਮਨਾ ਰਹੇ ਹਨ।

ਛੱਡਣੀ ਪਈ ਪੜ੍ਹਾਈ

ਅਨੂੰ ਕਪੂਰ ਨੇ ਅਦਾਕਾਰੀ ਦੀ ਦੁਨੀਆ ਵਿੱਚ ਜਿੰਨੀ ਪ੍ਰਸਿੱਧੀ ਖੱਟੀ, ਓਨਾ ਹੀ ਉਨ੍ਹਾਂ ਦਾ ਵਿਵਾਦਾਂ ਨਾਲ ਵੀ ਨਾਤਾ ਰਿਹਾ ਹੈ। ਇਕ ਗਰੀਬ ਪਰਿਵਾਰ ਵਿਚ ਪੈਦਾ ਹੋਏ ਅੰਨੂ ਕਪੂਰ ਨੇ ਛੋਟੀ ਉਮਰੇ ਪੜ੍ਹਾਈ ਛੱਡ ਦਿੱਤੀ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਬਾਲੀਵੁੱਡ ਉਨ੍ਹਾਂ ਦੀ ਮੰਜ਼ਿਲ ਬਣ ਗਈ।

ਗਰੀਬੀ ‘ਚੋਂ ਨਿਕਲ ਕੇ ਕਮਾਈ ਸ਼ੋਹਰਤ

ਨੈਸ਼ਨਲ ਸਕੂਲ ਆਫ਼ ਡਰਾਮਾ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ, ਅੰਨੂ ਨੇ ਅਦਾਕਾਰੀ ਦੀ ਦੁਨੀਆ ਵਿਚ ਕਦਮ ਰੱਖਿਆ ਤੇ ਬਿਨਾਂ ਕਿਸੇ ਸਮੇਂ ਆਪਣੇ ਆਪ ਨੂੰ ਇਕ ਨਿਪੁੰਨ ਕਲਾਕਾਰ ਵਜੋਂ ਸਥਾਪਿਤ ਕਰ ਲਿਆ। ਅਨੂੰ ਕਪੂਰ ਨੇ ਆਪਣੇ ਅਦਾਕਾਰੀ ਕਰੀਅਰ ‘ਚ ਬੇਤਾਬ, ਮੰਡੀ, ਉਤਸਵ, ਤੇਜ਼ਾਬ, ਰਾਮ ਲਖਨ, ਡਰ, ਮਿਸਟਰ ਇੰਡੀਆ ਅਤੇ ਸੱਤ ਖੂਨ ਮਾਫ ਵਰਗੀਆਂ ਕਈ ਮਸ਼ਹੂਰ ਫਿਲਮਾਂ ਵਿੱਚ ਕੰਮ ਕੀਤਾ।

ਪ੍ਰਿਅੰਕਾ ਚੋਪੜਾ ਨਾਲ ਇੰਟੀਮੇਟ ਸੀਨ ਨੂੰ ਲੈ ਕੇ ਵਿਵਾਦ

ਅਨੂੰ ਕਪੂਰ ਤੇ ਪ੍ਰਿਅੰਕਾ ਚੋਪੜਾ ਵਿਚਾਲੇ ਵਿਵਾਦ ਫਿਲਮ ‘ਸਾਤ ਖ਼ੂਨ ਮਾਫ’ ਦੌਰਾਨ ਸ਼ੁਰੂ ਹੋਇਆ ਸੀ। ਅੰਨੂ ਨੇ ਉਸ ਸਮੇਂ ਇਹ ਕਹਿ ਕੇ ਹਲਚਲ ਮਚਾ ਦਿੱਤੀ ਸੀ ਕਿ ਪ੍ਰਿਅੰਕਾ ਨੇ ਫਿਲਮ ‘ਚ ਉਨ੍ਹਾਂ ਨਾਲ ਇੰਟੀਮੇਟ ਸੀਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਹ ਨਾ ਤਾਂ ਚੰਗੇ ਦਿਸਦੇ ਤੇ ਨਾ ਹੀ ਹੀਰੋ ਹਨ। ਜੇਕਰ ਅਜਿਹਾ ਨਾ ਹੁੰਦਾ ਤਾਂ ਪ੍ਰਿਅੰਕਾ ਨੇ ਉਨ੍ਹਾਂ ਨਾਲ ਇੰਟੀਮੇਟ ਸੀਨ ਕਰਨ ਤੋਂ ਇਨਕਾਰ ਨਾ ਕੀਤਾ ਹੁੰਦਾ। ਦੋਵਾਂ ਵਿਚਾਲੇ ਇਹ ਝਗੜਾ ਕਾਫੀ ਦੇਰ ਤਕ ਚੱਲਿਆ ਸੀ।

ਹਿਲੀ ਪਤਨੀ ਨਾਲ ਕੀਤਾ ਦੁਬਾਰਾ ਵਿਆਹ ਅੰਨੂ ਤੇ ਅਰੁਣਿਤਾ ਵਿਚਕਾਰ ਤਲਾਕ ਦੀ ਨੌਬਤ ਉਦੋਂ ਆਈ ਜਦੋਂ ਅੰਨੂ ਦਾ ਆਪਣੀ ਪਹਿਲੀ ਪਤਨੀ ਨਾਲ ਲਗਾਵ ਫਿਰ ਹੋ ਗਿਆ। ਅਦਾਕਾਰ ਦੇ ਇਸ ਰੋਮਾਂਸ ਨੇ ਉਨ੍ਹਾਂ ਨੂੰ ਦੂਜੀ ਵਾਰ ਤਲਾਕ ਦੇ ਦਿੱਤਾ। ਇਸ ਤੋਂ ਬਾਅਦ ਸਾਲ 2008 ‘ਚ ਅੰਨੂ ਨੇ ਆਪਣੀ ਪਹਿਲੀ ਪਤਨੀ ਅਨੁਪਮਾ ਨਾਲ ਦੁਬਾਰਾ ਵਿਆਹ ਕਰ ਲਿਆ। ਅਭਿਨੇਤਾ ਚਾਰ ਬੱਚਿਆਂ ਪੁੱਤਰ ਕਵਨ, ਮਾਹਿਰ, ਇਵਾਨ ਤੇ ਧੀ ਆਰਾਧਿਤਾ ਦਾ ਪਿਤਾ ਹਨ।

ਦੋ ਵਿਆਹਾਂ ਨੂੰ ਲੈ ਕੈ ਬਟੋਰੀ ਚਰਚਾ

ਅੰਨੂ ਕਪੂਰ ਨੇ ਦੋ ਵਿਆਹ ਕੀਤੇ। ਉਨ੍ਹਾਂ ਦੀ ਪਹਿਲੀ ਪਤਨੀ ਦਾ ਨਾਂ ਅਨੁਪਮਾ ਸੀ, ਜਿਸ ਕੋਲ ਅਮਰੀਕੀ ਨਾਗਰਿਕਤਾ ਸੀ। ਦੋਹਾਂ ਨੇ 1992 ‘ਚ ਵਿਆਹ ਕਰ ਲਿਆ ਸੀ ਪਰ ਕੁਝ ਸਮੇਂ ਬਾਅਦ ਅੰਨੂ ਤੇ ਅਨੁਪਮਾ ਵਿਚਾਲੇ ਝਗੜਾ ਸ਼ੁਰੂ ਹੋ ਗਿਆ। ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇਣ ਤੋਂ ਬਾਅਦ ਅੰਨੂ ਨੇ ਅਰੁਣਿਤਾ ਨਾਲ ਦੁਬਾਰਾ ਵਿਆਹ ਕੀਤਾ ਤੇ ਦੋਵਾਂ ਦੀ ਇਕ ਧੀ ਵੀ ਹੋਈ।

ਪਹਿਲੀ ਪਤਨੀ ਨਾਲ ਕੀਤਾ ਦੁਬਾਰਾ ਵਿਆਹ

ਅੰਨੂ ਤੇ ਅਰੁਣਿਤਾ ਵਿਚਕਾਰ ਤਲਾਕ ਦੀ ਨੌਬਤ ਉਦੋਂ ਆਈ ਜਦੋਂ ਅੰਨੂ ਦਾ ਆਪਣੀ ਪਹਿਲੀ ਪਤਨੀ ਨਾਲ ਲਗਾਵ ਫਿਰ ਹੋ ਗਿਆ। ਅਦਾਕਾਰ ਦੇ ਇਸ ਰੋਮਾਂਸ ਨੇ ਉਨ੍ਹਾਂ ਨੂੰ ਦੂਜੀ ਵਾਰ ਤਲਾਕ ਦੇ ਦਿੱਤਾ। ਇਸ ਤੋਂ ਬਾਅਦ ਸਾਲ 2008 ‘ਚ ਅੰਨੂ ਨੇ ਆਪਣੀ ਪਹਿਲੀ ਪਤਨੀ ਅਨੁਪਮਾ ਨਾਲ ਦੁਬਾਰਾ ਵਿਆਹ ਕਰ ਲਿਆ। ਅਭਿਨੇਤਾ ਚਾਰ ਬੱਚਿਆਂ ਪੁੱਤਰ ਕਵਨ, ਮਾਹਿਰ, ਇਵਾਨ ਤੇ ਧੀ ਆਰਾਧਿਤਾ ਦਾ ਪਿਤਾ ਹਨ।

65 ਸਾਲ ਦੀ ਉਮਰ ‘ਚ ਇੰਟੀਮੇਟ ਸੀਨ ਕਰ ਕੇ ਮਚਾਇਆ ਤਹਿਲਕਾ

ਸਾਲ 2020 ਵਿਚ ਅਨੂੰ ਕਪੂਰ ਨੇ ਆਲਟ ਬਾਲਾਜੀ ਦੀ ਵੈੱਬ ਸੀਰੀਜ਼ ਪੌਰੁਸ਼ਪੁਰ ‘ਚ ਇਕ ਇੰਟੀਮੇਟ ਸੀਨ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਅਭਿਨੇਤਾ ਨੇ ਆਪਣੇ ਪੂਰੇ ਐਕਟਿੰਗ ਕਰੀਅਰ ਵਿਚ ਅਜਿਹੇ ਸੀਨ ਨਹੀਂ ਕੀਤੇ ਸਨ, ਜਿੰਨੇ ਬੋਲਡ ਉਹ ਪੌਰੁਸ਼ਪੁਰ ਲਈ ਬਣੇ ਸਨ। ਇਸ ਸੀਰੀਜ਼ ‘ਚ ਉਨ੍ਹਾਂ ਨੇ ਆਪਣੇ ਤੋਂ ਕਾਫੀ ਛੋਟੀ ਅਦਾਕਾਰਾ ਨਾਲ ਕਈ ਇੰਟੀਮੇਟ ਸੀਨਜ਼ ਦੇ ਕੇ ਦਹਿਸ਼ਤ ਪੈਦਾ ਕੀਤੀ ਸੀ।

Related posts

ਹਰ ਕਦਮ ‘ਤੇ ਚੁਣੌਤੀਆਂ ਨਾਲ ਭਰੀ ਰਹੀ ਇਰਫਾਨ ਖਾਨ ਦੀ ਜ਼ਿੰਦਗੀ, ਵੇਖੋ ਜ਼ਿੰਦਾਦਿਲ ਤਸਵੀਰਾਂ

On Punjab

‘ਸਲਮਾਨ ਇਹਨਾਂ ਦੋ ਸਿਤਾਰਿਆਂ ਦਾ ਕਰੀਅਰ ਕਰ ਰਹੇ ਨੇ ਬਰਬਾਦ’ – KRK

On Punjab

Priyanka Chopra ਦੀ ਭੈਣ Meera Chopra ਦਾ ਖੁਲਾਸਾ, ਉਨ੍ਹਾਂ ਦੀ ਵਜ੍ਹਾ ਨਾਲ ਨਹੀਂ ਮਿਲਿਆ ਕੋਈ ਕੰਮ, ਸੁਣਾਈ ਸੰਘਰਸ਼ ਦੀ ਪੂਰੀ ਕਹਾਣੀ

On Punjab