17.92 F
New York, US
December 22, 2024
PreetNama
ਖਾਸ-ਖਬਰਾਂ/Important News

ਅੰਨੇ ਕਤਲ ਦੀ ਗੁੱਥੀ ਸੁਲਝੀ ਦੋਸ਼ੀ ਗ੍ਰਿਫਤਾਰ 

 ਫਿਰੋਜ਼ਪੁਰ: ਸੰਦੀਪ ਗੋਇਲ ਸੀਨੀਅਰ ਕਪਤਾਨ ਪੁਲਿਸ ਫਿਰੋਜਪੁਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲਾ ਫਿਰੋਜ਼ਪੁਰ ਪੁਲਿਸ ਵੱਲੋ ਅਣ ਸੁਲਝੇ ਕਤਲਾਂ ਦੇ ਮੁਕੱਦਮੇ ਟਰੇਸ ਕਰਨ ਸਬੰਧੀ ਵਿੱਡੀ ਗਈ ਵਿਸ਼ੇਸ਼ ਮੁਹਿਮ ਤਹਿਤ ਜਿਲ੍ਹਾ ਫਿਰੋਜ਼ਪੁਰ ਪੁਲਿਸ ਨੂੰ ਉਸ ਵਕਤ ਭਾਰੀ ਸਫਲਤਾ ਮਿਲੀ ਜਦੋ ਜੇਰ ਨਿਗਰਾਨੀ ਬਲਜੀਤ ਸਿੰਘ ਸਿੱਧੂ ਕਪਤਾਨ ਪੁਲਿਸ ( ਇੰਨਵ ) ਫਿਰੋਜਪੁਰ ) ਜਸਪਾਲ ਸਿੰਘ ਉਪ ਕਪਤਾਨ ਪੁਲਿਸ ਸਿਟੀ ਫਿਰੋਜਪੁਰ , ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀ . ਆਈ . ਏ ਸਟਾਫ ਫਿਰੋਜਪੁਰ ਅਤੇ ਇੰਸਪੈਕਟਰ ਜਸਵੀਰ ਸਿੰਘ ਮੁੱਖ ਅਫਸਰ ਥਾਣਾ ਕੈਟ ਫਿਰੋਜਪੁਰ ਦੀ ਟੀਮ ਵੱਲੋਂ ਤਫਤੀਸ਼ ਅਮਲ ਵਿੱਚ ਲਿਆ ਕਿ ਮੁਕੱਦਮਾ ਨੂੰ ਟਰੇਸ ਕੀਤਾ ।

ਇਹ ਮੁਕੱਦਮਾ ਚੰਨਣ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਜਨਤਾ ਕਲੋਨੀ ਜਲੰਧਰ ਸ਼ਹਿਰ ਨੇ ਦਰਜ ਰਜਿਸਟਰ ਕਰਵਇਆ ਸੀ ਕਿ ਉਸ ਦੀ ਲੜਕੀ ਪੂਜਾ ਰਾਣੀ ਦੀ ਸ਼ਾਦੀ ਕਰੀਬ 4 ਸਾਲ ਪਹਿਲਾ ਮਨਮੋਹਨ ਠਾਕੁਰ ਉਰ ਮੋਨੂੰ ਪੁੱਤਰ ਸੁਭਾਸ਼ ਵਾਸੀ ਗਲੀ ਨੰਬਰ 24 ਨਵੀ ਅਬਾਦੀ ਬਸਤੀ ਟੈਕਾ ਵਾਲੀ ਫਿਰੋਜਪੁਰ ਨਾਲ ਹੋਈ ਸੀ । ਮਿਤੀ 27 / 11 / 2018 ਨੂੰ ਵਕਤ ਕਰੀਬ 7 – 30 ਵਜੇ ਸ਼ਾਮ ਨੂੰ ਉਸ ਦੇ ਜਵਾਈ ਮਨਮੋਹਨ ਠਾਕੁਰ ਉਰਫ ਮੋਨੂੰ ਦਾ ਫੋਨ ਆਇਆ ਕਿ ਜਦੋਂ ਉਸ ਕੰਮ ਤੋਂ ਵਾਪਿਸ ਆਪਣੇ ਘਰ ਆਇਆ ਤਾ ਪੂਜਾ ਦਾ ਕਿਸੇ ਅਣਪਛਾਤੇ ਆਦਮੀਆਂ ਨੇ ਕਤਲ ਕਰਕੇ ਲਾਸ਼ ਬੈਡ ਵਿੱਚ ਛੁਪਾਕੇ ਰੱਖ ਦਿੱਤੀ ਸੀ ।

ਜਿਸ ਤੇ ਮੁਕੱਦਮਾ ਨੰਬਰ 139 ਮਿਤੀ 28 – 11 – 18 ਅ / ਧ 302 ਭ : ਦ ਥਾਣਾ ਕੈਟ ਫਿਰੋਜਪੁਰ ਦਰਜ ਰਜਿਸਟਰ ਹੋਇਆ ਸੀ । ਮਿਤੀ 18 – 02 – 2019 ਨੂੰ ਥਾਣਾ ਕੈਟ ਫਿਰੋਜਪੁਰ ਅਤੇ ਸੀ . ਆਈ . ਏ ਸਟਾਫ ਦੇ ਪੁਲਿਸ ਨੇ ਦੋਸ਼ੀ ਅਜੈ । ਪਟਿਆਲ ਪੁੱਤਰ ਰੋਸ਼ਨ ਲਾਲ ਵਾਸੀ ਵੀਰ ਨਗਰ ਗਲੀ ਨੰਬਰ 1 ਫਿਰੋਜ਼ਪੁਰ ਸ਼ਹਿਰ ਥਾਣਾ ਸਿਟੀ ਫਿਰੋਜਪੁਰ ਨੂੰ ਗਿਫਤਾਰ ਕੀਤਾ ਹੈ । ਦੋਸ਼ੀ ਨੇ ਦੋਰਾਨੇ ਪੁੱਛਗਿੱਛ ਦੱਸਿਆ ਹੈ ਕਿ ਦੋਸ਼ੀ ਮ੍ਰਿਤਕਾ ਪੂਜਾ ਰਾਣੀ ਦਾ ਸੋਹਰੇ ਪਰੀਵਾਰ ਵਿੱਚੋ ਮਾਮਾ ਹੈ ਜੋ ਨਸ਼ੇ ਕਰਨ ਦਾ ਆਦੀ ਜੋ ਮਿਤੀ 27 – 11 2018 ਨੂੰ ਪੂਜਾ ਦੇ ਘਰ ਚੋਰੀ ਕਰਨ ਦੀ ਨੀਯਤ ਨਾਲ ਗਿਆ ਸੀ ਜਦੋਂ ਮ੍ਰਿਤਕ ਪੂਜਾ ਨੇ ਦੋਸ਼ੀ ਨੂੰ ਚੋਰੀ ਕਰਦੇ ਹੋਏ ਦੇਖ ਲਿਆ ਤਾ ਦੋਸ਼ੀ ਨੇ ਉਸ ਦਾ ਗਲਾ ਕੁੱਟ ਕੇ ਮਾਰ ਦਿੱਤਾ । ਜੋ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਜਿਸ ਤੇ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ।

Related posts

ਯੂਕਰੇਨ ’ਚ ਅਸਮਾਨੋਂ ਵਰ੍ਹ ਰਹੀ ਹੈ ਅੱਗ, ਗੋਲ਼ੇ ਲੈ ਰਹੇੇ ਨੇ ਲੋਕਾਂ ਦੀ ਜਾਨ, ਰੂਸੀ ਵਿਦੇਸ਼ ਮੰਤਰੀ ਲਾਵਰੋਵ ਨੇ ਦਿੱਤੀ ਵਿਸ਼ਵ ਯੁੱਧ ਤੇ ਮਹਾ ਤਬਾਹੀ ਦੀ ਚਿਤਾਵਨੀ

On Punjab

ਕੋਰੋਨਾ ਟੀਕਾ : ਆਕਸਫੋਰਡ ਯੂਨੀਵਰਸਿਟੀ ਦੀ ਵੱਡੀ ਸਫਲਤਾ, ਬਾਂਦਰਾਂ ‘ਤੇ ਟਰਾਇਲ ਹੋਇਆ ਸਫਲ ਹੁਣ…

On Punjab

ਅਮਰੀਕਾ ਦੇ ਵਾਈਟ ਹਾਊਸ ’ਚ ਵੜਿਆ ਪਾਣੀ, ਚੀਨ ’ਚ ਚਲੀਆਂ ਕਿਸ਼ਤੀਆਂ

On Punjab