ਸਮੱਗਰੀ-ਇੱਕ ਅੰਬ, ਇੱਕ ਕਟੋਰੀ ਪੁਦੀਨੇੇ ਦੀਆਂ ਪੱਤੀਆਂ, ਨਮਕ ਸਵਾਦ ਅਨੁਸਾਰ, ਸ਼ਹਿਦ ਦੋ ਵੱਡੇ ਚਮਚ, ਬਰਫ ਪੰਜ-ਸੱਤ ਕਿਊਬਸ, ਤਾਜ਼ਾ ਦਹੀਂ ਇੱਕ ਕੱਪ, ਇੱਕ ਚੁਟਕੀ ਦਾਲਚੀਨੀ ਪਾਊਡਰ।
ਵਿਧੀ-ਕੱਚਾ ਅੰਬ ਛਿੱਲ ਲਓ ਅਤੇ ਗੁੱਦੇ ਦੇ ਛੋਟੇ ਛੋਟੇ ਟੁਕੜੇ ਕਰ ਲਓ। ਬਲੈਂਡਰ ਵਿੱਚ ਅੰਬ ਅਤੇ ਬਰਫ ਪਾ ਕੇ ਪੀਸ ਲਓ। ਫਿਰ ਪੁਦੀਨੇ ਦੀਆਂ ਪੱਤੀਆਂ, ਸ਼ਹਿਦ, ਦਾਲਚੀਨੀ ਪਾਊਡਰ, ਨਮਕ ਅਤੇ ਦਹੀ ਪਾ ਕੇ ਚੰਗੀ ਤਰ੍ਹਾਂ ਪੀਸ ਲਓ। ਦਹੀਂ ਖੱਟਾ ਨਹੀਂ ਹੋਣਾ ਚਾਹੀਦਾ। ਇਸ ਦੇ ਲਈ ਤਾਜ਼ਾ ਦਹੀਂ ਇਸਤੇਮਾਲ ਕਰੋ। ਇਸ ਦੇ ਇਲਾਵਾ ਇਸ ਵਿੱਚ ਸੁੱਕੇ ਮੇਵੇ ਵੀ ਪਾ ਕੇ ਪੀਸ ਸਕਦੇ ਹੋ। ਜੇ ਲੱਸੀ ਜ਼ਿਆਦਾ ਖੱਟੀ ਲੱਗ ਰਹੀ ਹੈ, ਤਾਂ ਇਸ ਵਿੱਚ ਹੋਰ ਸ਼ਹਿਦ ਪਾ ਕੇ ਸਕਦੇ ਹੋ। ਸ਼ਹਿਦ ਦੇ ਇਲਾਵਾ ਖੰਡ ਵੀ ਵਰਤ ਸਕਦੇ ਹੋ
previous post