ਅੱਖ
ਸਾਰੇ ਜੱਗ ਦੀ ਜਨਣੀ ਹੈ ਤੂੰ,
ਤੇਰੀ ਕਦਰ ਕਿਸੇ ਨਾ ਜਾਣੀ ਹੈ।
ਕੁੱਖ ਦੇ ਵਿੱਚ ਹੈ ਕਤਲ ਕਰਾਈ,
ਇਕ ਮਾਸੂਮ ਜਿਹੀ ਜਿੰਦਗਾਨੀ ਹੈ।
ਰੋੜੀ ਕੁੱਟਦੀ ਸੜਕਾਂ ਤੇ ਬੈਠੀ ਵੇਖੋ,
ਅੱਜ ਜੋ ਗਿੱਧਿਆ ਦੀ ਰਾਣੀ ਹੈ।
ਭੁੱਖੇ ਢਿੱਡ ਖਾਤਰ ਜਿਸਮ ਵੇਚਦੀ,
ਬੇਵੱਸ ਅੱਲੜ ਛੈਲ ਜਵਾਨੀ ਹੈ।
ਪਲਕਾਂ ਵਿੱਚ ਛੁਪੇ ਦੁੱਖ ਦੇ ਅੱਥਰੂ,
ਲੋਕੀਂ ਕਹਿੰਦੇ ਅੱਖ ਮਸਤਾਨੀ ਹੈ।
ਦਿਲ ‘ ਵਿੱਚ ਮਮਤਾ ਅੱਖਾਂ ਵਿੱਚ ਹੰਝੂ,
ਅੌਰਤ ਤੇਰੀ ਬੜੀ ਅਜਬ ਕਹਾਣੀ ਹੈ।
ਲਿਖਦਾ ਨਾਲ ਕਲਮ ਦੇ ਸੱਚੀਆਂ,
” ਸੋਨੀ ” ਕਹਿੰਦਾ ਸੱਚ ਜਬਾਨੀ ਹੈ।
ਜਸਵੀਰ ਸੋਨੀ
previous post
next post