ਕਈ ਵਾਰ ਤੁਸੀਂ ਵੀਂ ਦੇਖਿਆ ਹੋਵੇਗਾ ਕਿ ਲੋਕਾਂ ਦੇ ਅੱਖਾਂ ਦੇ ਨਿਚਲੇ ਹਿੱਸੇ ‘ਤੇ ਬਰੀਕ ਦਾਣੇ ਹੋ ਜਾਂਦੇ ਨੇ, ਤੇ ਇਨ੍ਹਾਂ ਦਾ ਕਾਰਨ ਹੁੰਦਾ ਏ ਅੱਖਾਂ ਦੇ ਥੱਲੇ ਕੋਲੈਸਟਰੋਲ ਜੰਮਣਾ। ਕਈ ਵਾਰ ਇਹ ਵੱਡੀ ਸਮੱਸਿਆ ਦਾ ਸੰਕੇਤ ਹੋ ਸਕਦੀ ਹੈ।,ਇਹ ਕਲੈਸਟਰੋਲ ਅੱਖਾਂ ਦੇ ਚਾਰੇ ਪਾਸੇ ਤੇ ਪਲਕਾਂ ਦੇ ਚਾਰੇ ਪਾਸੇ ਜਮ੍ਹਾਂ ਹੋ ਸਕਦਾ ਹੈ । ਇਹ ਖ਼ੂਨ ‘ਚ ਵਹਾ ਜ਼ਿਆਦਾ ਹੋਣ ਦੇ ਕਾਰਨ ਵੀ ਹੋ ਸਕਦਾ ਹੈ।ਜਿਵੇ ਕਿ, ਸ਼ੂਗਰ , ਲੀਵਰ ਦੀ ਸਮੱਸਿਆ , ਕੋਲੈਸਟਰੋਲ ਦਾ ਲੇਵਲ ਜਿਆਦਾ ਹੋਣਾ ਇਸ ਨੂੰ ਸਮੇਂ ‘ਤੇ ਠੀਕ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ।ਅਸੀਂ ਤੁਹਾਨੂੰ ਇਸ ਵੀਡੀਓ ਰਾਹੀਂ ਤੁਹਾਨੂੰ ਘਰ ਬੈਠੇ ਇਸ ਸਮੱਸਿਆਂ ਨੂੰ ਕਿਵੇਂ ਠੀਕ ਕੀਤਾ ਜਾਵੇ ਇਸ ਬਾਰੇ ਦੱਸਣ ਜਾ ਰਹੇ ਹਾਂ। ਕੋਲੈਸਟਰੋਲ ਘੱਟ ਕਰਨ ਦੇ ਲਈ ਲਸਣ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਸਵੇਰੇ ਲਸਣ ਦੀਆਂ 4-5 ਕਲੀਆਂ ਚਬਾ ਕੇ ਖਾਓ। ਇਸ ਨਾਲ ਖ਼ੂਨ ਵਿੱਚ ਜਮ੍ਹਾਂ ਕੋਲੈਸਟਰੋਲ ਘੱਟ ਹੋ ਜਾਵੇਗਾ ।ਇਸ ਤੋਂ ਇਲਾਵਾ ਕੇਲੇ ਦੇ ਛਿਲਕੇ ਦਾ ਉਪਯੋਗ ਅੱਖਾਂ ਤੇ ਜਮ੍ਹਾਂ ਹੋਏ ਕੋਲੈਸਟਰੋਲ ਨੂੰ ਘੱਟ ਕਰਨ ਲਈ ਕੀਤਾ ਜਾਂਦਾ ਹੈ ।ਕਿਉਂਕਿ ਇਨ੍ਹਾਂ ਵਿੱਚ ਐਂਟੀਆਕਸੀਡੈਂਟਸ ਅਤੇ ਐਂਜਾਈਮ ਹੁੰਦੇ ਨੇ, ਜੇਕਰ ਤੁਸੀਂ ਰੋਜ਼ਾਨਾ ਰਾਤ ਨੂੰ ਮੇਥੀ ਦੇ ਬੀਜ ਭਿਓਂ ਕੇ ਰੱਖੋ ਅਤੇ ਸਵੇਰ ਸਮੇਂ ਖਾਲੀ ਪੇਟ ਖਾ ਲਓ ਅਤੇ ਇਨ੍ਹਾਂ ਦਾ ਪਾਣੀ ਵੀ ਪੀ ਲਓ, ਤਾਂ ਤੁਹਾਡੀ ਇਹ ਪਰੇਸ਼ਾਨੀ ਬਹੁਤ ਹੀ ਜਲਦੀ ਦੂਰ ਹੋ ਜਾਵੇਗੀ,।