PreetNama
ਸਿਹਤ/Health

ਅੱਖਾਂ ਦੇ ਦੁਆਲੇ ਕਾਲੇ ਘੇਰਿਆ ਨੂੰ ਇੰਝ ਕਰੋ ਖ਼ਤਮ

Remove Eyes dark circles: ਔਰਤਾਂ ਵਿੱਚ ਵੱਖ ਵੱਖ ਉਮਰਾਂ ਵਿੱਚ ਅੱਖਾ ਥੱਲੇ ਕਾਲੇ ਧੱਬਿਆਂ ਦੀ ਸਮੱਸਿਆ ਪਾਈ ਜਾਂਦੀ ਹੈ। ਇਹ ਮਰਦਾਂ ਵਿੱਚ ਇਹ ਆਮ ਪਾਇਆ ਜਾਂਦਾ ਹੈ । ਇਹ ਚਮੜੀ ਦੀ ਗੰਭੀਰ ਸਮੱਸਿਆ ਹੀ ਹੈ । ਅੱਖਾ ਦੇ ਥੱਲੇ ਕਾਲੇ ਧੱਬਿਆਂ ਦਾ ਮੁੱਖ ਕਾਰਨ ਵੱਧਦੀ ਉਮਰ ,ਰੌਣਾ, ਖੁਸ਼ਕ ਚਮੜੀ, ਲੰਬੇ ਸਮੇਂ ਤੱਕ ਕੰਮਪਿਊਟਰ ਤੇ ਬੈਠਣਾ , ਘੱਟ ਨੀਂਦ, ਮਾਨਸਿਕ ਤੇ ਸਰੀਰਕ ਤਨਾਓ ਅਤੇ ਭੋਜਨ ਦਾ ਸੰਤੁਲਿਤ ਨਾ ਹੋਣਾ ਹੈ। ਇਸਦਾ ਆਸਾਨੀ ਨਾਲ ਘਰੇਲੂ ਇਲਾਜ ਕੀਤਾ ਜਾ ਸਕਦਾ ਹੋ ਅਤੇ ਇਸ ਤੋਂ ਛੁਟਕਾਰਾ ਪਾ ਸਕਦੇ ਹਾਂ।

1 ਬਾਦਾਮ ਦਾ ਤੇਲ
ਬਾਦਾਮ ਦਾ ਤੇਲ ਵਿਟਾਮਿਨ ਈ ਨਾਲ ਭਰਪੂਰ ਹੁੰਦਾ ਹੈ । ਇਹ ਇੱਕ ਕੁਦਰਤ ਦਾ ਵੱਡਾ ਤੋਹਫਾ ਹੈ ਖਾਸ ਕਰਕੇ ਇਹ ਚਮੜੀ ਅਤੇ ਅੱਖਾਂ ਦੇ ਦੁਆਲੇ ਵਾਲੀ ਕੋਮਲ ਚਮੜੀ ਲਈ ਬਹੁਤ ਲਾਭਦਾਇਕ ਹੈ । ਇਸ ਤੇਲ ਦੇ ਲਗਾਤਾਰ ਇਸਤਿਮਾਲ ਨਾਲ ਅੱਖਾਂ ਦੇ ਦੁਆਲੇ ਕਾਲੇ ਧੱਬੇ ਖਤਮ ਹੋ ਜਾਂਦੇ ਹਨ । ਬਿਸਤਰ ਤੇ ਜਾਣ ਤੋਂ ਪਹਿਲਾਂ ਅੱਖਾਂ ਦੇ ਥੱਲੇ ਵਾਲੀ ਚਮੜੀ ਤੇ ਹੌਲੀ ਹੌਲੀ ਮਾਲਿਸ਼ ਕਰੋ । ਰਾਤ ਭਰ ਇਸ ਨੂੰ ਲੱਗਾ ਰਹਿਣ ਦਿਓ । ਅਗਲੀ ਸਵੇਰ ਇਸ ਨੂੰ ਠੰਡੇ ਪਾਣੀ ਨਾਲ ਧੋ ਦਿਓ ।
2 ਖ਼ੀਰਾ
ਖੀਰੇ ਹਲਕੇ ਕਸੈਲੇ ਗੁਣ ਹੁੰਦੇ ਹਨ ਜੋ ਚਮੜੀ ਲਈ ਬਹੁਤ ਹੀ ਲਾਭਦਾਇਕ ਹੁੰਦੇ ਹਨ । ਇੱਕ ਤਾਜ਼ਾ ਖੀਰੇ ਨੂੰ ਛਿੱਲ ਕੇ ਦੋ ਟੁਕੜੇ ਕੱਟ ਲਵੋ ਫਿਰ ਅੱਖਾਂ ਬੰਦ ਕਰਕੇ ਓਹਨਾਂ ਟੁਕੜਿਆਂ ਨੂੰ 10 ਮਿੰਟ ਤੱਕ ਬੰਦ ਅੱਖਾਂ ਦੀਆਂ ਪਲਕਾਂ ਤੇ ਰੱਖੋ । ਫਿਰ ਅੱਖਾ ਨੂੰ ਧੋ ਲਵੋ । ਇਸ ਪ੍ਰਕ੍ਰਿਆ ਨੂੰ ਦਿਨ ਵਿਚ ਦੋ ਵਾਰ ਦੁਹਰਾਓ ਅਤੇ ਇੱਕ ਹਫਤਾ ਲਗਾਤਾਰ ਅਪਨਾਓ ।
3 ਗੁਲਾਬ ਜਲ
ਗੁਲਾਬ ਜਲ ਚਮੜੀ ਨੂੰ ਚਮਕ ਪ੍ਰਦਾਨ ਕਰਕੇ ਚਮੜੀ ਦੀ ਥਕਾਨ ਨੂੰ ਦੂਰ ਕਰਦਾ ਹੈ ਇਸ ਦਾ ਪ੍ਰਭਾਵ ਠੰਡਾ ਹੋਣ ਕਰਕੇ ਇਹ ਅੱਖਾ ਲਈ ਬਹੁਤ ਗੁਣਕਾਰੀ ਸਾਬਿਤ ਹੁੰਦਾ ਹੈ । ਰੂੰ ਦੇ ਫੰਬੇ ਨੂੰ ਗੁਲਾਬ ਜਲ ਨਾਲ ਭਿਉਂ ਕੇ ਅੱਖਾਂ ਦੇ ਆਲੇ ਦੁਆਲੇ ਜਿੱਥੇ ਜਿੱਥੇ ਵੀ ਨਿਸ਼ਾਨ ਹਨ ਉੱਥੇ ਲਗਾਓ ਅਤੇ 15 ਮਿੰਟ ਤੱਕ ਲੱਗਾ ਰਹਿਣ ਦਿਓ । ਇਸ ਨੂੰ ਹਫਤੇ ਵਿੱਚ ਦੋ ਵਾਰ ਅਜਮਾਓ ।
4 ਨਿੰਬੂ
ਨਿੰਬੂ ਦੇ ਜੂਸ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ । ਵਿਟਾਮਿਨ ਸੀ ਅੱਖਾਂ ਦੇ ਆਲੇ ਦੁਆਲੇ ਬਣੇ ਕਾਲੇ ਧੱਬਿਆਂ ਨੂੰ ਹਟਾਉਣ ਬਹੁਤ ਸਹਾਇਕ ਹੁੰਦਾ ਹੈ । ਰੂੰ ਦੇ ਫੰਬੇ ਨੂੰ ਨਿੰਬੂ ਦੇ ਜੂਸ ਨਾਲ ਭਿਉਂ ਕੇ ਅੱਖਾਂ ਦੇ ਦੁਆਲੇ ਜਿੱਥੇ ਕਾਲੇ ਧੱਬੇ ਹਨ ਉੱਥੇ ਲਗਾਓ । 10 ਮਿੰਟ ਲੱਗੇ ਰਹਿਣ ਤੋਂ ਬਾਅਦ ਇਸ ਨੂੰ ਸਾਫ਼ ਪਾਣੀ ਨਾਲ ਧੋ ਦਿਓ । ਇਸ ਨੂੰ ਇੱਕ ਹਫ਼ਤਾ ਲਗਾਤਾਰ ਦਿਨ ਵਿੱਚ ਇੱਕ ਵਾਰ ਅਜਮਾਓ ।
5 ਕੱਚਾ ਆਲੂ
ਕੱਚੇ ਆਲੂ ਵਿੱਚ ਕਾਫੀ ਮਾਤਰਾ ਵਿੱਚ ਬਲੀਚਿੰਗ ਵਾਲੇ ਗੁਣ ਮੌਜੂਦ ਹੁੰਦੇ ਹਨ ਜਿਸ ਕਰਕੇ ਇਹ ਅੱਖਾਂ ਦੁਆਲੇ ਬਣੇ ਕਾਲੇ ਧੱਬਿਆਂ ਨੂੰ ਘਟਾਉਣ ਵਿੱਚ ਬਹੁਤ ਸਹਾਈ ਹੁੰਦੇ ਹਨ । ਕੱਚੇ ਆਲੂ ਦਾ ਜੂਸ ਕੱਢ ਕੇ ਰੂੰ ਦੇ ਟੁਕੜੇ ਨੂੰ ਉਸ ਜੂਸ ਵਿੱਚ ਭਿਉਂ ਲਵੋ । ਅੱਖਾਂ ਨੂੰ ਬੰਦ ਕਰਕੇ 10-15 ਮਿੰਟ ਤੱਕ ਭਿੱਜੀ ਹੋਈ ਰੂੰ ਨੂੰ ਅੱਖਾ ਉੱਪਰ ਰੱਖੋ । ਇਸ ਤੋਂ ਬਾਅਦ ਠੰਡੇ ਪਾਣੀ ਨਾਲ ਮੂੰਹ ਧੋ ਲਵੋ । ਇਸ ਨਾਲ ਬਹੁਤ ਹੀ ਲਾਭ ਮਿਲੇਗਾ ।

Related posts

Snow Fall Destinations: ਜੇ ਤੁਸੀਂ ਬਰਫਬਾਰੀ ਦਾ ਖੂਬਸੂਰਤ ਨਜ਼ਾਰਾ ਦੇਖਦੇ ਹੋਏ ਲੈਣਾ ਚਾਹੁੰਦੇ ਹੋ ਮਸਤੀ ਤਾਂ ਭਾਰਤ ਦੀਆਂ ਇਹ ਥਾਵਾਂ ਹਨ ਸਭ ਤੋਂ ਵਧੀਆ

On Punjab

On Punjab

ਵਿਆਹ ਤੋਂ ਬਾਅਦ ਔਰਤਾਂ ਕਿਉਂ ਵਧਦਾ ਹੈ ਭਾਰ? ਜਾਣੋ ਕਿਵੇਂ ਬਚਿਆ ਜਾਵੇ

On Punjab