53.35 F
New York, US
March 12, 2025
PreetNama
ਸਿਹਤ/Health

ਅੱਖਾਂ ਨੂੰ ਖੂਬਸੂਰਤ ਬਣਾਉਣ ਦੇ ਘਰੇਲੂ ਨੁਸਖੇ

Homemade tips for beautiful eyes: ਅੱਖਾਂ ਦੇ ਆਲੇ-ਦੁਆਲੇ ਕਾਲੇ ਨਿਸ਼ਾਨ ਪੈ ਜਾਣ ਤਾਂ ਚਿਹਰੇ ਦੀ ਸਾਰੀ ਖ਼ੂਬਸੂਰਤੀ ਖ਼ਤਮ ਹੋ ਜਾਂਦੀ ਹੈ। ਇਸ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਾਂ ਤਾਂ ਇਹ ਨਿਸ਼ਾਨ ਨਾ ਪੈਣ ਅਤੇ ਜਾਂ ਖ਼ਤਮ ਹੋ ਜਾਣ ਪਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਨਿਸ਼ਾਨ ਨਾ ਪੈਣ।

ਡਾਈਟਿੰਗ ਕਰਨ ਨਾਲ ਸਰੀਰ ਵਿੱਚ ਕਈ ਤੱਤਾਂ ਦੀ ਘਾਟ ਹੋ ਜਾਂਦੀ ਹੈ। ਕੁਝ ਔਰਤਾਂ ਸਵੇਰ ਦਾ ਭੋਜਨ ਨਹੀਂ ਕਰਦੀਆਂ, ਜਿਸ ਨਾਲ ਵੀ ਅੱਖਾਂ ਹੇਠ ਕਾਲੇ ਨਿਸ਼ਾਨ ਪੈ ਜਾਂਦੇ ਹਨ। ਸਵੇਰੇ ਦਾ ਭੋਜਨ ਚਾਹੇ ਹਲਕਾ ਹੀ ਕਿਉਂ ਨਾ ਹੋਵੇ, ਪਰ ਕਰਨਾ ਜ਼ਰੂਰ ਚਾਹੀਦਾ ਹੈ, ਕਿਉਂਕਿ ਰਾਤ ਦੇ ਭੋਜਨ ਤੋਂ ਬਾਅਦ ਪੇਟ ਸਵੇਰੇ ਤਕ ਖਾਲੀ ਰਹਿੰਦਾ ਹੈ। ਇਸ ਲਈ ਸਵੇਰੇ ਦਾ ਭੋਜਨ ਨਾ ਕਰਨਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।

ਰੋਜ਼ਾਨਾ ਸਵੇਰੇ ਉੱਠ ਕੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਅੱਖਾਂ ’ਤੇ ਠੰਢੇ ਪਾਣੀ ਦੇ ਛਿੱਟੇ ਮਾਰੋ।
* ਕੱਚਾ ਖੀਰਾ ਪੀਸ ਕੇ ਉਸ ਦੀਆਂ ਦੋ ਪੋਟਲੀਆਂ ਬਣਾ ਲਵੋ ਅਤੇ ਫਿਰ ਸਿੱਧਾ ਲੇਟ ਕੇ 15 ਤੋਂ 20 ਮਿੰਟ ਤਕ ਅੱਖਾਂ ਉੱਤੇ ਰੱਖੋ।

* ਅੱਖਾਂ ਦੇ ਆਲੇ-ਦੁਆਲੇ ਹੌਲੀ-ਹੌਲੀ ਰੋਗਨ ਬਦਾਮ ਨਾਲ ਮਾਲਿਸ਼ ਕਰੋ।
ਨਿੰਬੂ ਦੇ ਰਸ ਵਿੱਚ ਰੋਗਨ ਚਮੇਲੀ ਦੀਆਂ ਕੁਝ ਬੂੰਦਾਂ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਅੱਖਾਂ ਦੇ ਆਲੇ-ਦੁਆਲੇ ਹੌਲੀ-ਹੌਲੀ ਮਾਲਿਸ਼ ਕਰੋ।
* ਖੀਰਾ ਕੱਟ ਕੇ ਵੀ ਅੱਖਾਂ ਉੱਪਰ ਰੱਖਿਆ ਜਾ ਸਕਦਾ ਹੈ।
* ਨਿੰਬੂ ਦੇ ਰਸ ਨੂੰ ਗਰਮ ਪਾਣੀ ਵਿੱਚ ਪਾ ਕੇ ਅੱਖਾਂ ਦੇ ਆਲੇ-ਦੁਆਲੇ ਲਗਾਉਣ ਨਾਲ ਕਾਲੇ ਧੱਬੇ ਦੂਰ ਹੋ ਜਾਂਦੇ ਹਨ।
ਰੋਜ਼ਾਨਾ ਥੋੜ੍ਹੀ ਜਿਹੀ ਮੂਲੀ ਪੀਸ ਕੇ ਰੂੰ ਦੀ ਸਹਾਇਤਾ ਨਾਲ ਦਿਨ ਵਿੱਚ ਤਿੰਨ-ਚਾਰ ਵਾਰ ਲਗਾਓ।
* ਰਾਤ ਨੂੰ ਸੌਣ ਤੋਂ ਪਹਿਲਾਂ ਅੱਖਾਂ ਦੇ ਕੋਲ ਦੁੱਧ ਦੀ ਥੋੜ੍ਹੀ ਮਾਤਰਾ ਲਗਾ ਕੇ ਸੌਂ ਜਾਵੋ। ਸਵੇਰੇ ਉੱਠਣ ਤੋਂ ਬਾਅਦ ਦੁੱਧ ਦੀ ਤਹਿ ਨੂੰ ਪਾਣੀ ਨਾਲ ਹਟਾਉਣ ਦੀ ਬਜਾਏ ਗੁਲਾਬ ਜਲ ਨਾਲ ਹਟਾਓ। ਫ਼ਰਕ ਨਜ਼ਰ ਆਵੇਗਾ।

Related posts

Fish Spa Side Effects: Fish Spa ਸਿਹਤ ਲਈ ਬਹੁਤ ਹਾਨੀਕਾਰਕ, ਏਡਜ਼ ਵਰਗੀਆਂ ਕਈ ਬਿਮਾਰੀਆਂ ਦਾ ਹੋ ਸਕਦੈ ਖਤਰਾ

On Punjab

ਇਸ ਤਰ੍ਹਾਂ ਕਰੋ ਟੀ- ਬੈਗ ਦਾ REUSE

On Punjab

Year Ender 2020 : ਸਕਿਨ ਕੇਅਰ ਇੰਗ੍ਰੀਡੀਐਂਟਸ ਜਿਨ੍ਹਾਂ ਨਾਲ ਔਰਤਾਂ ਨੇ ਕੀਤਾ ਜੰਮ ਕੇ ਐਕਸਪੈਰੀਮੈਂਟਸ

On Punjab