39.04 F
New York, US
November 22, 2024
PreetNama
ਰਾਜਨੀਤੀ/Politics

ਅੱਜ ਕੇਂਦਰੀ ਸਿਹਤ ਮੰਤਰੀ ਬਠਿੰਡਾ ‘ਚ ਕਰਨਗੇ AIIMS ਦਾ ਉਦਘਾਟਨ

Bathinda AIIMS Hospital: ਬਠਿੰਡਾ: ਬਠਿੰਡਾ ਵਿੱਚ 925 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਏਮਜ਼ ਦਾ ਉਦਘਾਟਨ ਸੋਮਵਾਰ ਯਾਨੀ ਕਿ ਅੱਜ ਕੀਤਾ ਜਾਵੇਗਾ । ਦਰਅਸਲ, ਇਹ ਹਸਪਤਾਲ ਬਠਿੰਡਾ-ਡੱਬਵਾਲੀ ਰੋਡ ‘ਤੇ ਉਸਾਰਿਆ ਗਿਆ ਹੈ । ਇਸ ਉਸਾਰੀ ਅਧੀਨ ਏਮਜ਼ ਅੰਦਰ 750 ਬੈੱਡ ਵਾਲੇ ਹਸਪਤਾਲ ਦੀਆਂ 12 ਵਿਚੋਂ 9 ਓ.ਪੀ.ਡੀਜ਼ ਬਣ ਕੇ ਤਿਆਰ ਹੋ ਚੁੱਕੀਆਂ ਹਨ, ਜਿਨ੍ਹਾਂ ਦਾ ਉਦਘਾਟਨ 23 ਦਸੰਬਰ ਯਾਨੀ ਕਿ ਅੱਜ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਕੀਤਾ ਜਾਵੇਗਾ ।

ਏਮਜ਼ ਦੇ ਉਦਘਾਟਨ ਮੌਕੇ ਹੋਣ ਵਾਲੇ ਸਮਾਗਮ ਵਿਚ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ, ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਅਤੇ ਓਮ ਪ੍ਰਕਾਸ਼ ਸੋਨੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਣਗੇ ।

ਇਸ ਸਬੰਧੀ ਬਠਿੰਡਾ ਏਮਜ਼ ਦੇ ਨੋਡਲ ਅਫ਼ਸਰ ਡਾ. ਸਮੀਰ ਅਗਰਵਾਲ ਨੇ ਦੱਸਿਆ ਕਿ ਉਦਘਾਟਨ ਤੋਂ ਬਾਅਦ ਇਹ ਹਸਪਤਾਲ ਆਮ ਲੋਕਾਂ ਲਈ ਸ਼ੁਰੂ ਕਰ ਦਿੱਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਦੌਰ ਵਿੱਚ ਇੱਥੇ ਚੈਕਅੱਪ, ਐਕਸਰੇ, ਡੋਪਲਰ ਅਤੇ ਅਲਟਰਾਸਾਊਂਡ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ।

ਉਨ੍ਹਾਂ ਦੱਸਿਆ ਕਿ ਲੋਕਾਂ ਦੀ ਮਦਦ ਲਈ ਇੱਥੇ ਮਾਹਿਰ ਡਾਕਟਰਾਂ ਨੂੰ ਭਰਤੀ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਬਾਕੀ ਦੇ ਆਪ੍ਰੇਸ਼ਨ ਥੀਏਟਰ ਵੀ ਅਗਲੇ ਦੋ ਮਹੀਨੇ ਵਿੱਚ ਤਿਆਰ ਕਰਨ ਦਾ ਟੀਚਾ ਮਿੱਥਿਆ ਗਿਆ ਹੈ

Related posts

ਪੰਜਾਬ ਨੂੰ ਪੂਰੀ ਤਰ੍ਹਾਂ ਖੋਲ੍ਹਣ ਦੇ ਕਵਾਇਦ ਤੇਜ਼, ਕੈਪਟਨ ਸਰਕਾਰ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ

On Punjab

Terror Funding: PFI ‘ਤੇ ਹੋਈ ਕਾਰਵਾਈ ਨੂੰ ਲੈਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ ਬੈਠਕ; NIA, ED ਨੇ 10 ਸੂਬਿਆਂ ‘ਚ ਕੀਤੀ ਛਾਪੇਮਾਰੀ, 100 ਤੋਂ ਵੱਧ ਗ੍ਰਿਫ਼ਤਾਰ

On Punjab

Ayodhya Ram Mandir Bhoomi Pujan: ਸੋਨੇ ਤੇ ਚਾਂਦੀ ਦੀਆਂ ਇੱਟਾਂ ਸਮੇਤ ਮਿਲਿਆ ਕਰੋੜਾਂ ਦਾ ਦਾਨ

On Punjab